ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੀ ਸੂਚੀ ’ਚ ਦਿੱਲੀ 9ਵੇਂ ਸਥਾਨ ’ਤੇ

Wednesday, Apr 16, 2025 - 03:22 AM (IST)

ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਦੀ ਸੂਚੀ ’ਚ ਦਿੱਲੀ 9ਵੇਂ ਸਥਾਨ ’ਤੇ

ਨਵੀਂ ਦਿੱਲੀ (ਭਾਸ਼ਾ) : ਦਿੱਲੀ ਹਵਾਈ ਅੱਡੇ ਨੂੰ  2024 ਵਿਚ ਦੁਨੀਆ ਦੇ 10 ਸਭ ਤੋਂ ਵਿਅਸਤ ਹਵਾਈ ਅੱਡਿਆਂ ਦੀ ਸੂਚੀ ਵਿਚ 9ਵਾਂ ਸਥਾਨ ਮਿਲਿਆ ਹੈ। ਏਅਰਪੋਰਟ ਕੌਂਸਲ ਇੰਟਰਨੈਸ਼ਨਲ (ਏ. ਸੀ. ਆਈ.) ਵੱਲੋਂ ਸੰਕਲਿਤ ਦੁਨੀਆ ਦੇ ਚੋਟੀ ਦੇ 10 ਵਿਅਸਤ ਹਵਾਈ ਅੱਡਿਆਂ ਦੀ ਸੂਚੀ ਵਿਚ ਅਮਰੀਕਾ ਦਾ ਹਾਰਟਫੀਲਡ-ਜੈਕਸਨ ਅਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡਾ ਸਿਖਰ ’ਤੇ ਰਿਹਾ, ਜਿਸ ਨੇ 2024 ਵਿਚ 1,08,067,766 ਯਾਤਰੀਆਂ ਨੂੰ ਸੰਭਾਲਿਆ।

ਦੁਬਈ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਅਮਰੀਕਾ ਦਾ ਡਲਾਸ ਫੋਰਟ ਵਰਥ ਅੰਤਰਰਾਸ਼ਟਰੀ ਹਵਾਈ ਅੱਡਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਿਹਾ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਈ. ਜੀ. ਆਈ. ਏ.) 2024 ਵਿਚ 77,820,834 ਯਾਤਰੀਆਂ ਨੂੰ ਸੰਭਾਲਣ ਵਿਚ 9ਵੇਂ ਸਥਾਨ ’ਤੇ ਹੈ। 2023 ਅਤੇ 2019 ਦੇ ਮੁਕਾਬਲੇ, ਹਵਾਈ ਅੱਡੇ ’ਤੇ ਯਾਤਰੀਆਂ ਦੀ ਗਿਣਤੀ ਵਿਚ ਕ੍ਰਮਵਾਰ 7.8 ਫੀਸਦੀ ਅਤੇ 13.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।


author

Inder Prajapati

Content Editor

Related News