ਫੋਰਬਸ ਅਰਬਪਤੀਆਂ ਦੀ ਸੂਚੀ 'ਚ ਵੱਡਾ ਬਦਲਾਅ, ਬੇਜ਼ੋਸ-ਜ਼ੁਕਰਬਰਗ ਨੂੰ ਇਸ ਵਿਅਕਤੀ ਨੇ ਪਛਾੜਿਆ

Monday, Jun 16, 2025 - 05:38 PM (IST)

ਫੋਰਬਸ ਅਰਬਪਤੀਆਂ ਦੀ ਸੂਚੀ 'ਚ ਵੱਡਾ ਬਦਲਾਅ, ਬੇਜ਼ੋਸ-ਜ਼ੁਕਰਬਰਗ ਨੂੰ ਇਸ ਵਿਅਕਤੀ ਨੇ ਪਛਾੜਿਆ

ਬਿਜ਼ਨੈੱਸ ਡੈਸਕ : ਓਰੇਕਲ(Oracle) ਦੇ ਸਹਿ-ਸੰਸਥਾਪਕ ਲੈਰੀ ਐਲੀਸਨ ਹੁਣ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੋਰਬਸ ਅਰਬਪਤੀਆਂ ਦੀ ਸੂਚੀ ਅਨੁਸਾਰ ਓਰੇਕਲ ਦੇ ਸ਼ੇਅਰਾਂ 'ਚ ਹਾਲ ਹੀ ਵਿੱਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਐਲੀਸਨ ਦੀ ਕੁੱਲ ਜਾਇਦਾਦ 258.8 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਇਸ ਵਾਧੇ ਨਾਲ ਉਸਨੇ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜ਼ੋਸ ਅਤੇ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਪਛਾੜ ਦਿੱਤਾ ਹੈ।

ਇਹ ਵੀ ਪੜ੍ਹੋ :     Gold ਨੇ ਮਾਰੀ ਇਤਿਹਾਸਕ ਛਾਲ, 1 ਲੱਖ ਦੇ ਪਾਰ ਪਹੁੰਚੇ ਭਾਅ, ਚਾਂਦੀ ਵੀ ਦੌੜੀ

ਅਜੇ ਵੀ ਪਹਿਲੇ ਨੰਬਰ 'ਤੇ ਹਨ ਮਸਕ

ਟੈਸਲਾ ਅਤੇ ਸਪੇਸਐਕਸ ਦੇ ਮੁਖੀ ਐਲੋਨ ਮਸਕ ਅਜੇ ਵੀ ਇਸ ਸੂਚੀ ਵਿੱਚ ਟਾਪ 'ਤੇ ਹਨ। ਉਨ੍ਹਾਂ ਦੀ ਕੁੱਲ ਦੌਲਤ 410.8 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। ਹਾਲ ਹੀ ਵਿੱਚ, ਅਮਰੀਕੀ ਰਾਜਨੀਤੀ ਨਾਲ ਸਬੰਧਤ ਬਹਿਸਾਂ ਕਾਰਨ ਮਸਕ ਦੁਬਾਰਾ ਸੁਰਖੀਆਂ ਵਿੱਚ ਸੀ, ਪਰ ਉਨ੍ਹਾਂ ਦੀ ਦੌਲਤ ਵਿੱਚ ਵਾਧਾ ਜਾਰੀ ਹੈ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਹੋ ਗਈ ਵੱਡੀ ਭਵਿੱਖਬਾਣੀ, 12 ਮਹੀਨਿਆਂ 'ਚ ਇਸ ਪੱਧਰ 'ਤੇ ਪਹੁੰਚਣਗੇ ਭਾਅ

ਪਹਿਲਾਂ ਵੀ ਬੇਜ਼ੋਸ ਨੂੰ ਪਛਾੜ ਚੁੱਕੇ ਹਨ ਜਾਇੰਟਸ 

ਪਿਛਲੇ ਕੁਝ ਸਾਲਾਂ ਵਿੱਚ ਬੇਜ਼ੋਸ ਦੀ ਸਥਿਤੀ ਵਾਰ-ਵਾਰ ਬਦਲਦੀ ਰਹੀ ਹੈ। ਜ਼ੁਕਰਬਰਗ ਨੇ ਅਕਤੂਬਰ 2024 ਵਿੱਚ ਵੀ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਪਛਾੜ ਦਿੱਤਾ ਸੀ, ਜਦੋਂ ਉਨ੍ਹਾਂ ਦੀ ਦੌਲਤ 206.2 ਬਿਲੀਅਨ ਡਾਲਰ ਤੱਕ ਪਹੁੰਚ ਗਈ ਸੀ। ਤੁਲਨਾ ਲਈ, ਉਸ ਸਮੇਂ ਬੇਜ਼ੋਸ ਦੀ ਦੌਲਤ 205.1 ਬਿਲੀਅਨ ਡਾਲਰ ਸੀ।

ਇਹ ਵੀ ਪੜ੍ਹੋ :     PAN Card ਯੂਜ਼ਰਸ ਲਈ ਵੱਡੀ ਖ਼ਬਰ , ਦੇਣਾ ਪੈ ਸਕਦੈ 10,000 ਰੁਪਏ ਦਾ ਜੁਰਮਾਨਾ

ਚੋਟੀ ਦੇ 6 ਅਮੀਰਾਂ ਦੀ ਸੂਚੀ (ਫੋਰਬਸ ਅਨੁਸਾਰ)

ਐਲੋਨ ਮਸਕ - 410.8 ਬਿਲੀਅਨ ਡਾਲਰ
ਲੈਰੀ ਐਲੀਸਨ - 258.8 ਬਿਲੀਅਨ ਡਾਲਰ
ਮਾਰਕ ਜ਼ੁਕਰਬਰਗ - 235 ਬਿਲੀਅਨ ਡਾਲਰ
ਜੈਫ ਬੇਜੋਸ - 226 ਬਿਲੀਅਨ ਡਾਲਰ
ਵਾਰਨ ਬਫੇਟ - 152 ਬਿਲੀਅਨ ਡਾਲਰ
ਲੈਰੀ ਪੇਜ - 144 ਬਿਲੀਅਨ ਡਾਲਰ

ਇਹ ਵੀ ਪੜ੍ਹੋ :     ਜਾਣੋ ਉਡਾਣ ਦੌਰਾਨ ਫ਼ੋਨ ਨੂੰ Airplane Mode 'ਤੇ ਰੱਖਣਾ ਕਿਉਂ ਹੈ ਜ਼ਰੂਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News