ਦਿੱਲੀ ਸਰਕਾਰ 100 ਥਾਵਾਂ 'ਤੇ ਲਾਵੇਗੀ 500 ਈ. ਵੀ. ਚਾਰਜਿੰਗ ਪੁਆਇੰਟ

02/06/2021 9:48:14 AM

ਨਵੀਂ ਦਿੱਲੀ- ਦਿੱਲੀ ਸਰਕਾਰ 500 ਥਾਵਾਂ 'ਤੇ ਇਲੈਕਟ੍ਰਿਕ ਵ੍ਹੀਕਲ (ਈ. ਵੀ.) ਚਾਰਜਿੰਗ ਪੁਾਆਇੰਟ ਲਾਉਣ ਜਾ ਰਹੀ ਹੈ। ਇਸ ਲਈ ਉਸ ਨੇ ਟੈਂਡਰ ਕੱਢੇ ਹਨ। ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਨੇ ਇਹ ਘੋਸ਼ਣਾ ਕੀਤੀ। ਦਿੱਲੀ ਸਰਕਾਰ ਮੁਤਾਬਕ, ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਅਨੁਮਾਨਿਤ ਸਮਾਂ-ਸੀਮਾ ਇਕ ਸਾਲ ਰੱਖੀ ਗਈ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲੈਕਟ੍ਰਿਕ ਵਾਹਨ ਜਨ ਜਾਗਰੂਕਤਾ ਮੁਹਿੰਮ 'ਸਵਿੱਚ ਦਿੱਲੀ' ਦੀ ਸ਼ੁਰੂਆਤ ਕੀਤੀ, ਜਿਸ ਨਾਲ ਨਾਗਰਿਕਾਂ ਨੂੰ ਇਲੈਕਟ੍ਰਿਕ ਵਾਹਨਾਂ 'ਤੇ ਸ਼ਿਫਟ ਹੋਣ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਜਾਵੇਗਾ।

ਦਿੱਲੀ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਖ਼ਰੀਦ ਨੂੰ ਲੈ ਕੇ ਸਬਸਿਡੀ ਯੋਜਨਾ ਵੀ ਸ਼ੁਰੂ ਕੀਤੀ ਹੈ। ਕੇਜਰੀਵਾਲ ਸਰਕਾਰ 2024 ਤੱਕ ਨਵੇਂ ਵਾਹਨਾਂ ਦੀ ਵਿਕਰੀ ਵਿਚ 25 ਫ਼ੀਸਦੀ ਯੋਗਦਾਨ ਇਲੈਕਟ੍ਰਿਕ ਵਾਹਨਾਂ ਦਾ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ। ਇਸ ਲਈ ਦੋ-ਤਿੰਨ ਪਹੀਆ ਇਲੈਕਟ੍ਰਿਕ ਵਾਹਨਾਂ ਦੀ ਖ਼ਰੀਦ 'ਤੇ ਲਗਭਗ 30,000 ਰੁਪਏ, ਜਦੋਂ ਕਿ ਈ-ਕਾਰਾਂ ਦੀ ਖ਼ਰੀਦ ਲਈ 1.5 ਲੱਖ ਰੁਪਏ ਤੱਕ ਦੀ ਸਬਸਿਡੀ ਮੁਹੱਈਆ ਕਰਾਈ ਜਾ ਰਹੀ ਹੈ।


Sanjeev

Content Editor

Related News