ਸਾਹਨੇਵਾਲ ਏਅਰਪੋਰਟ ਤੋਂ ਸੋਮਵਾਰ ਨੂੰ ਜਾਣ ਵਾਲੀ ਲੁਧਿਆਣਾ,ਦਿੱਲੀ ਦੀ ਫਲਾਈਟ ਹੋਈ ਕੈਂਸਲ

Monday, Dec 24, 2018 - 12:39 AM (IST)

ਸਾਹਨੇਵਾਲ ਏਅਰਪੋਰਟ ਤੋਂ ਸੋਮਵਾਰ ਨੂੰ ਜਾਣ ਵਾਲੀ ਲੁਧਿਆਣਾ,ਦਿੱਲੀ ਦੀ ਫਲਾਈਟ ਹੋਈ ਕੈਂਸਲ

ਲੁਧਿਆਣਾ(ਜ.ਬ./ਹਿਤੇਸ਼)-ਸਾਹਨੇਵਾਲ ਏਅਰਪੋਰਟ ਤੋਂ ਲੁਧਿਆਣਾ, ਦਿੱਲੀ ਜਾਣ ਵਾਲੀ ਅਲਾਇੰਸ ਏਅਰ ਦੀ ਸੋਮਵਾਰ ਦੀ ਫਲਾਈਟ ਕੈਂਸਲ ਹੋ ਗਈ। ਏਅਰਪੋਰਟ ਅਧਿਕਾਰੀਆਂ ਮੁਤਾਬਕ ਫਲਾਈਟ ਰੱਦ ਹੋਣ ਬਾਰੇ ਪੈਸੰਜਰਜ਼ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ।
੍ਰਦੱਸ ਦੇਈਏ ਕਿ ਬੀਤੇ ਸਾਲ 2 ਸਤੰਬਰ ਤੋਂ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ਤੋਂ ਅਲਾਇੰਸ ਏਅਰ ਦਾ 70 ਸੀਟਰ ਏਅਰਕ੍ਰਾਫਟ ਹਫਤੇ ਦੇ ਹਰੇਕ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਨਿਯਮਤ ਉਡਾਣਾਂ ਭਰ ਰਿਹਾ ਹੈ। ਕੁਝ ਮਹੀਨੇ ਪਹਿਲਾਂ ਐਤਵਾਰ ਨੂੰ ਵੀ ਸਵੇਰੇ 8 ਵੱਜ ਕੇ 45 ਮਿੰਟ ਤੇ ਲੁਧਿਆਣਾ ਦਿੱਲੀ ਦੀ ਫਲਾਈਟ ਆਰੰਭ ਹੋਈ ਸੀ। ਅੱਜ ਐਤਵਾਰ ਵਾਲੇ ਦਿਨ ਸੰਘਣੇ ਕੋਹਰੇ ਦੀ ਵਜ੍ਹਾ ਨਾਲ ਲੋਅ-ਵਿਜ਼ੀਬਿਲਟੀ ਦੇ ਮੱਦੇਨਜ਼ਰ ਫਲਾਈਟ ਸ਼ਡਿਊਲ 5.30 ਘੰਟੇ ਕਰ ਦਿੱਤਾ ਗਿਆ ਸੀ। ਅਲਾਇੰਸ ਏਅਰ ਦੇ ਸੂਰਜ ਕੁਮਾਰ ਮੁਤਾਬਕ ਲੁਧਿਆਣਾ ਤੋਂ 45 ਪੈਸੰਜਰ ਨਾਲ ਏਅਰਕ੍ਰਾਫਟ ਨੇ ਦੁਪਹਿਰ 2 ਵੱਜ ਕੇ 27 ਮਿੰਟ 'ਤੇ ਦਿੱਲੀ ਲਈ ਉਡਾਣ ਭਰੀ। ਉਸ ਸਮੇਂ ਵਿਜ਼ੀਬਿਲਟੀ 1500 ਮੀਟਰ ਤੋਂ ਵੱਧ ਹੋਣ ਨਾਲ ਜਹਾਜ਼ ਆਸਾਨੀ ਨਾਲ ਟੇਕ ਆਫ ਕਰ ਗਿਆ।


Related News