ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ DMS ਵੀ ਵਧਾ ਸਕਦੀ ਹੈ ਦੁੱਧ ਦੀਆਂ ਕੀਮਤਾਂ
Monday, May 27, 2019 - 09:01 PM (IST)

ਨਵੀਂ ਦਿੱਲੀ- ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਡੇਅਰੀ ਕੰਪਨੀ ਦਿੱਲੀ ਮਿਲਕ ਸਕੀਮ (ਡੀ. ਐੱਮ. ਐੱਸ.) ਵੀ ਰਾਸ਼ਟਰੀ ਰਾਜਧਾਨੀ ਖੇਤਰ ’ਚ ਦੁੱਧ ਦੀਆਂ ਕੀਮਤਾਂ ਵਧਾ ਸਕਦੀ ਹੈ। ਪਸ਼ੂ ਪਾਲਣ ਵਿਭਾਗ ਦੇ ਸਕੱਤਰ ਤਰੁਣ ਸ਼੍ਰੀਧਰ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਭੁਗਤਾਨ ’ਤੇ ਸੂਬਾ ਸਰਕਾਰਾਂ ਵਲੋਂ ਸਬਸਿਡੀ ਘੱਟ ਕੀਤੇ ਜਾਣ ਕਾਰਣ ਨੰਦਿਨੀ ਅਤੇ ਸੁਧਾ ਵਰਗੇ ਸਹਿਕਾਰੀ ਦੁੱਧ ਬ੍ਰਾਂਡ ਵੀ ਮੁੱਲ ਵਧਾ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਲਾਗਤ ਖਰਚ ’ਚ ਵਿਭਿੰਨਤਾ ਅਤੇ ਪਸ਼ੂਆਂ ਦੀ ਵੱਖ-ਵੱਖ ਉਤਪਾਦਕਤਾ ਦੇ ਕਾਰਣ ਸਾਰੇ ਸੂਬਿਆਂ ’ਚ ਦੁੱਧ ਦੀ ਇਕ ਬਰਾਬਰ ਪ੍ਰਚੂਨ ਕੀਮਤ ਦੀ ਸੰਭਾਵਨਾ ਤੋਂ ਮਨ੍ਹਾ ਕਰ ਦਿੱਤਾ।