McDonald''s ਤੇ Starbucks ਦੀ ਵਿਕਰੀ ''ਚ ਆਈ ਗਿਰਾਵਟ, ਇਜ਼ਰਾਈਲ-ਹਮਾਸ ਜੰਗ ਨੂੰ ਠਹਿਰਾਇਆ ਜ਼ਿੰਮੇਵਾਰ

Thursday, Feb 08, 2024 - 04:04 AM (IST)

McDonald''s ਤੇ Starbucks ਦੀ ਵਿਕਰੀ ''ਚ ਆਈ ਗਿਰਾਵਟ, ਇਜ਼ਰਾਈਲ-ਹਮਾਸ ਜੰਗ ਨੂੰ ਠਹਿਰਾਇਆ ਜ਼ਿੰਮੇਵਾਰ

ਜਲੰਧਰ (ਇੰਟ.)- ਅਮਰੀਕਾ ਦੀਆਂ ਦੋ ਸਭ ਤੋਂ ਵੱਡੀਆਂ ਰੈਸਟੋਰੈਂਟ ਕੰਪਨੀਆਂ ਮੈਕਡੋਨਲਡਸ ਅਤੇ ਸਟਾਰਬਕਸ ਨੇ ਕਿਹਾ ਹੈ ਕਿ ਇਜ਼ਰਾਈਲ-ਹਮਾਸ ਜੰਗ ਕਾਰਨ ਪਿਛਲੇ ਸਾਲ ਦੇ ਅਖੀਰ ਵਿਚ ਉਨ੍ਹਾਂ ਦੀ ਵਿਕਰੀ ਵਿਚ ਕਮੀ ਆਈ ਹੈ। ਹਾਲ ਹੀ 'ਚ ਮੈਕਡੋਨਲਡਸ ਦੇ ਸ਼ੇਅਰਾਂ ਦੇ ਕਾਰੋਬਾਰ ਵਿਚ 4 ਫੀਸਦੀ ਗਿਰਾਵਟ ਆਉਣ ਤੋਂ ਬਾਅਦ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੱਧ ਪੂਰਬ ਵਿਚ ਵਿਕਰੀ ਵਿਚ ਮੰਦੀ ਦੇ ਕਾਰਨ ਇਸ ਦੀ ਚੌਥੀ ਤਿਮਾਹੀ ’ਚ ਮਾਲੀਏ ਵਿਚ ਕਮੀ ਆਈ ਹੈ। 

ਸਟਾਰਬਕਸ ਨੇ ਦੱਸਿਆ ਕਿ ਜੰਗ ਨੇ ਸਾਲ ਦੇ ਆਖਰੀ ਤਿੰਨ ਮਹੀਨਿਆਂ ਵਿਚ ਉਸ ਦੀ ਅਮਰੀਕੀ ਵਿਕਰੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦੋਹਾਂ ਮਸ਼ਹੂਰ ਕੰਪਨੀਆਂ ਨੇ ਕਿਹਾ ਹੈ ਕਿ ਭਵਿੱਖ ਵਿਚ ਤਿਮਾਹੀਆਂ ਵਿਚ ਵੀ ਮੰਗ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਕੀ ਹੋਰ ਰੈਸਟੋਰੈਂਟ ਕੰਪਨੀਆਂ ਨੂੰ ਵੀ ਇਸੇ ਤਰ੍ਹਾਂ ਦੀ ਮੰਦੀ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ- ਦਰਜੀ ਨੇ ਪੁਲਸ ਮੁਲਾਜ਼ਮਾਂ ਦੀਆਂ ਵਰਦੀਆਂ ਦੀ ਕੀਤੀ ਸਿਲਾਈ, ਪਰ ਪੈਸੇ ਮੰਗਣੇ ਪੈ ਗਏ ਮਹਿੰਗੇ, ਜਾਣੋ ਪੂਰਾ ਮਾਮਲਾ

ਸਟਾਰਬਕਸ ਨੂੰ ਇਸ ਲਈ ਹੋਇਆ ਨੁਕਸਾਨ
ਸਟਾਰਬਕਸ ਜੰਗ ਕਾਰਨ ਉਦੋਂ ਬਾਈਕਾਟ ਦਾ ਨਿਸ਼ਾਨਾ ਬਣ ਗਿਆ ਜਦੋਂ ਸਟਾਰਬਕਸ ਵਰਕਰਸ ਯੂਨਾਈਟਿਡ ਨੇ ਫਲਸਤੀਨੀਆਂ ਦੇ ਸਮਰਥਨ ਵਿਚ ਟਵੀਟ ਕੀਤਾ ਸੀ, ਜਿਸ ਕਾਰਨ ਰੂੜ੍ਹੀਵਾਦੀਆਂ ਨੇ ਪ੍ਰਤੀਕਿਰਿਆ ਦਿੱਤੀ। ਸਟਾਰਬਕਸ ਨੇ ਟਵੀਟ ਤੋਂ ਆਪਣੇ-ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਯੂਨੀਅਨ ਨੇ ਹਟਾ ਦਿੱਤਾ, ਪਰ ਟ੍ਰੇਡਮਾਰਕ ਦੀ ਉਲੰਘਣਾ ਕਰਨ ਕਾਰਨ ਵਰਕਰਸ ਯੂਨਾਈਟਿਡ ’ਤੇ ਮੁਕੱਦਮਾ ਕੀਤਾ ਗਿਆ।

ਸਟਾਰਬਕਸ ਦੇ ਸੀ.ਈ.ਓ. ਲਕਸ਼ਮਣ ਨਰਸਿਮਹਨ ਨੇ ਇਕ ਮੀਡੀਆ ਰਿਪੋਰਟ ਵਿਚ ਕਿਹਾ ਕਿ ਮੱਧ ਪੂਰਬ ਵਿਚ ਕੰਪਨੀ ਦੀ ਵਿਕਰੀ ਵਿਚ ਕਮੀ ਆਈ ਸੀ, ਪਰ ਬਾਈਕਾਟ ਨੇ ਉਸਦੇ ਯੂ.ਐੱਸ. ਕੈਫੇ ਨੂੰ ਵੀ ਨੁਕਸਾਨ ਪਹੁੰਚਾਇਆ ਸੀ। 5 ਦਸੰਬਰ ਨੂੰ ਖ਼ਤਮ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਲੜੀ ਦੀ ਅਮਰੀਕੀ ਦੁਕਾਨ ਦੀ ਵਿਕਰੀ 31 ਫੀਸਦੀ ਵਧੀ, ਪਰ ਫੁੱਟ ਟਰੈਫਿਕ ਵਿਚ ਗਿਰਾਵਟ ਆ ਗਈ।

ਇਹ ਵੀ ਪੜ੍ਹੋ- ਬਿਲਿੰਗ ਵੈਲੀ 'ਚ ਲਾਪਤਾ ਹੋਏ ਸੈਲਾਨੀਆਂ ਦੀ ਹੋਈ ਮੌਤ, 2 ਦਿਨਾਂ ਤੱਕ ਲਾਸ਼ਾਂ ਦੀ ਰਾਖੀ ਕਰਦਾ ਰਿਹਾ ਪਾਲਤੂ ਕੁੱਤਾ

 

ਮੁਸਲਿਮ ਦੇਸ਼ਾਂ ’ਚ ਮੈਕਡੋਨਲਡਸ ਕਮਜ਼ੋਰ
ਦੂਜੇ ਪਾਸੇ ਮੈਕਡੋਨਲਡਸ ਨੇ ਮੱਧ ਪੂਰਬ ਵਿਚ ਚੌਥੀ ਤਿਮਾਹੀ ਵਿਚ ਵਿਕਰੀ ਵਿਚ ਗਿਰਾਵਟ ਦੇਖੀ, ਜਦੋਂ ਉਸ ਦੇ ਇਜ਼ਰਾਈਲੀ ਲਾਇਸੈਂਸਧਾਰੀ ਨੇ ਫੌਜੀਆਂ ਨੂੰ ਛੋਟ ਦੀ ਪੇਸ਼ਕਸ਼ ਕੀਤੀ। ਇਸ ਕਾਰਨ ਗਾਜ਼ਾ ਵਿਚ ਦੇਸ਼ ਦੇ ਹਮਲੇ ਦਾ ਵਿਰੋਧ ਕਰ ਰਹੇ ਕੁਝ ਗਾਹਕਾਂ ਨੇ ਇਸ ਦਾ ਬਾਈਕਾਟ ਕੀਤਾ ਸੀ। ਟੀ.ਡੀ. ਕੋਵੇਨ ਦੇ ਵਿਸ਼ਲੇਸ਼ਕ ਐਂਡ੍ਰਯੂ ਚਾਰਲਸ ਮੁਤਾਬਕ ਮੱਧ ਪੂਰਬ ਆਮ ਤੌਰ ’ਤੇ ਮੈਕਡੋਨਲਡਸ ਦੀ ਗਲੋਬਲ ਵਿਕਰੀ ਦਾ ਲਗਭਗ 2 ਫੀਸਦੀ ਹਿੱਸਾ ਹੈ। 

ਮੈਕਡੋਨਲਡਸ ਦੇ ਸੀ.ਈ.ਓ. ਕ੍ਰਿਸ ਕੈਂਪਜਿੰਸਕੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਮੱਧ ਪੂਰਬ ਅਤੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਵਰਗੇ ਬਹੁ ਗਿਣਤੀ ਮੁਸਲਿਮ ਦੇਸ਼ਾਂ ਵਿਚ ਕੰਪਨੀ ਦੀ ਵਿਕਰੀ ਕਮਜ਼ੋਰ ਰਹੀ। ਯੂਰਪ ਵਿਚ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਫਰਾਂਸ ਵਿਚ ਵੀ ਕਮਜ਼ੋਰ ਵਿਕਰੀ ਦੇਖੀ ਗਈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਮੁੱਲ ਨਿਰਧਾਰਨ ਪ੍ਰਤੀਕਿਰਿਆ ਨੇ ਵੀ ਮੰਗ ਵਿਚ ਨਰਮੀ ’ਚ ਯੋਗਦਾਨ ਦਿੱਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News