ਕ੍ਰਿਪਟੋ ’ਚ ਗਿਰਾਵਟ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੂੰ ਲੱਗਾ ਭਾਰੀ ਝਟਕਾ, ਅਸਰ ਤੋਂ ਅਛੂਤਾ ਰਿਹਾ ਭਾਰਤ

Tuesday, Nov 15, 2022 - 11:53 AM (IST)

ਕ੍ਰਿਪਟੋ ’ਚ ਗਿਰਾਵਟ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੂੰ ਲੱਗਾ ਭਾਰੀ ਝਟਕਾ, ਅਸਰ ਤੋਂ ਅਛੂਤਾ ਰਿਹਾ ਭਾਰਤ

ਨਵੀਂ ਦਿੱਲੀ (ਭਾਸ਼ਾ) – ਵਿਸ਼ਵ ’ਚ ਕ੍ਰਿਪਟੋ ਕਰੰਸੀ ’ਚ ਆਈ ਵੱਡੀ ਗਿਰਾਵਟ ਕਾਰਨ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਹੈ, ਉੱਥੇ ਹੀ ਭਾਰਤ ’ਚ ਇਸ ਦਾ ਖਾਸ ਅਸਰ ਨਹੀਂ ਹੋਇਆ ਹੈ। ਇਸ ਦਾ ਸਿਹਰਾ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਖਤ ਰੁਖ ਨੂੰ ਜਾਂਦਾ ਹੈ। ਆਰ. ਬੀ. ਆਈ. ਨੇ ਕ੍ਰਿਪਟੋ ਕਰੰਸੀ ਨੂੰ ਮਾਨਤਾ ਦੇਣ ਤੋਂ ਵਾਰ-ਵਾਰ ਇਨਕਾਰ ਕਰਦਾ ਰਿਹਾ ਹੈ ਅਤੇ ਉਸ ਨੇ ਇਸ ’ਚ ਲੈਣ-ਦੇਣ ਨੂੰ ਲੈ ਕੇ ਅਪੀਲ ਵੀ ਕੀਤੀ ਹੈ। ਉੱਥੇ ਹੀ ਸਰਕਾਰ ਨੇ ਕ੍ਰਿਪਟੋ ਲੈਣ-ਦੇਣ ਦੀ ਮੰਗ ਨੂੰ ਘੱਟ ਕਰਨ ਲਈ ਟੈਕਸ ਦਾ ਰਸਤਾ ਚੁਣਿਆ ਹੈ। ਕ੍ਰਿਪਟੋ ਕਰੰਸੀ ਦਾ ਬਾਜ਼ਾਰ 2021 ’ਚ ਤਿੰਨ ਹਜ਼ਾਰ ਅਰਬ ਡਾਲਰ ਦਾ ਸੀ, ਜਿਸ ਦਾ ਕੁੱਲ ਬਾਜ਼ਾਰ ਮੁੱਲ ਹੁਣ ਇਕ ਹਜ਼ਾਰ ਅਰਬ ਡਾਲਰ ਤੋਂ ਵੀ ਘੱਟ ਰਹਿ ਗਿਆ ਹੈ।

ਇਹ  ਵੀ ਪੜ੍ਹੋ : Elon Musk  ਦੇ ਇਸ ਫ਼ੈਸਲੇ ਕਾਰਨ ਅਮਰੀਕੀ ਕੰਪਨੀ ਨੂੰ ਹੋਇਆ 15 ਅਰਬ ਡਾਲਰ ਦਾ ਨੁਕਸਾਨ, ਜਾਣੋ ਕਿਵੇਂ

ਹਾਲਾਂਕਿ ਭਾਰਤੀ ਨਿਵੇਸ਼ਕ ਇਸ ਤੋਂ ਕਾਫੀ ਹੱਦ ਤੱਕ ਬਚੇ ਰਹੇ ਹਨ ਜਦ ਕਿ ਬਹਾਮਾਸ ਦਾ ਐੱਫ. ਟੀ. ਐਕਸ. ਬਾਜ਼ਾਰ ਲੋਕਾਂ ਵਲੋਂ ਵਿਕਰੀ ਤੋਂ ਬਾਅਦ ਦਿਵਾਲੀਆ ਹੋ ਗਿਆ ਹੈ। ਭਾਰਤ ’ਚ ਆਰ. ਬੀ. ਆਈ. ਪਹਿਲੇ ਦਿਨ ਤੋਂ ਹੀ ਕ੍ਰਿਪਟੋ ਕਰੰਸੀ ਦਾ ਵਿਰੋਧ ਕਰ ਰਿਹਾ ਹੈ ਜਦ ਕਿ ਸਰਕਾਰ ਸ਼ੁਰੂ ’ਚ ਇਕ ਕਾਨੂੰਨ ਲਿਆ ਕੇ ਅਜਿਹੇ ਮਾਧਿਅਮ ਨੂੰ ਰੈਗੂਲਰ ਕਰਨ ਦਾ ਵਿਚਾਰ ਕਰ ਰਹੀ ਸੀ। ਹਾਲਾਂਕਿ ਸਰਕਾਰ ਬਹੁਤ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਨਤੀਜੇ ’ਤੇ ਪਹੁੰਚੀ ਕਿ ਵਰਚੁਅਲ ਕਰੰਸੀਆਂ ਦੇ ਸਬੰਧ ’ਚ ਗਲੋਬਲ ਸਹਿਮਤੀ ਦੀ ਲੋੜ ਹੈ ਕਿਉਂਕਿ ਇਹ ਲਿਮਿਟਲੈੱਸ ਹਨ ਅਤੇ ਇਸ ’ਚ ਸ਼ਾਮਲ ਜੋਖਮ ਬਹੁਤ ਵੱਧ ਹਨ। ਆਰ. ਬੀ. ਆਈ. ਮੁਤਾਬਕ ਕ੍ਰਿਪਟੋ ਕਰੰਸੀ ਨੂੰ ਵਿਸ਼ੇਸ਼ ਤੌਰ ’ਤੇ ਨਿਯਮਿਤ ਵਿੱਤੀ ਪ੍ਰਣਾਲੀ ਤੋਂ ਬਚ ਕੇ ਨਿਕਲ ਜਾਣ ਲਈ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਉਨ੍ਹਾਂ ਦੇ ਨਾਲ ਸਾਵਧਾਨੀ ਵਰਤਣ ਲਈ ਲੋੜੀਂਦਾ ਕਾਰਨ ਹੋਣਾ ਚਾਹੀਦਾ ਹੈ।

ਇਹ  ਵੀ ਪੜ੍ਹੋ : 8 ਡਾਲਰ ਦੇ ਚੱਕਰ 'ਚ ਕਈ ਕੰਪਨੀਆਂ ਨੂੰ ਹੋਇਆ ਭਾਰੀ ਨੁਕਸਾਨ, ਹੁਣ Twitter ਨੇ ਜਾਰੀ ਕੀਤੇ ਇਹ ਆਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News