ਕੱਚੇ ਅਤੇ ਪਾਮ ਤੇਲਾਂ ਦੀਆਂ ਕੀਮਤਾਂ ’ਚ ਆਈ ਗਿਰਾਵਟ

06/21/2022 6:45:26 PM

ਨਵੀਂ ਦਿੱਲੀ (ਇੰਟ.)–ਮਹਿੰਗਾਈ ਦੀ ਮਾਰ ਦਰਮਿਆਨ ਇਨੀਂ ਦਿਨੀਂ ਕਈ ਚੀਜ਼ਾਂ ਦੀ ਲਾਗਤ ’ਚ ਗਿਰਾਵਟ ਆ ਗਈ ਹੈ ਪਰ ਬਾਵਜੂਦ ਇਸ ਦੇ ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਉਤਪਾਦਾਂ ਦੀਆਂ ਕੀਮਤਾਂ ’ਚ ਕਟੌਤੀ ਨਹੀਂ ਕੀਤੀ ਹੈ। ਕਰੂਡ ਆਇਲ ਅਤੇ ਪਾਮ ਆਇਲ ਸਸਤਾ ਹੋਣ ਦੇ ਬਾਵਜੂਦ ਐੱਫ. ਐੱਮ. ਸੀ. ਜੀ. ਪ੍ਰੋਡਕਟਸ ’ਤੇ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਹੈ। ਸੰਤੂਰ ਵਰਗੇ ਬ੍ਰਾਂਡ ਵੇਚਣ ਵਾਲੀ ਵਿਪਰੋ ਕੰਜਿਊਮਰ ਕੇਅਰ ਐਂਡ ਲਾਈਟਿੰਗ ਦੇ ਮੁਖੀ ਅਨਿਲ ਚੁੱਘ ਦਾ ਕਹਿਣਾ ਹੈ ਕਿ ਲਾਗਤ ਘੱਟ ਹੋਣ ਦੇ ਬਾਵਜੂਦ ਉਤਪਾਦਾਂ ਦੀਆਂ ਕੀਮਤਾਂ ’ਚ ਕਟੌਤੀ ਨਹੀਂ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀਆਂ ਮਹਿੰਗਾਈ ਦਾ ਪੂਰਾ ਭਾਰ ਗਾਹਕਾਂ ’ਤੇ ਨਹੀਂ ਪਾ ਰਹੀਆਂ ਸਨ ਸਗੋਂ ਖੁਦ ਦਾ ਮਾਰਜਨ ਘਟਾ ਲਿਆ ਸੀ। ਹੁਣ ਕੰਪਨੀਆਂ ਨੇ ਪ੍ਰੋਡਕਟਸ ਦੇ ਰੇਟ ਤਾਂ ਨਹੀਂ ਘਟਾਏ ਹਨ ਪਰ ਚੰਗੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ’ਚ ਰੇਟ ਹੁਣ ਹੋਰ ਨਾ ਵਧਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਕੀਮਤਾਂ ਨੂੰ ਕੰਟਰੋਲ ਕਰਨ ਲਈ ਖੰਡ ਐਕਸਪੋਰਟ ’ਤੇ ਜਾਰੀ ਰਹਿ ਸਕਦੀਆਂ ਹਨ ਪਾਬੰਦੀਆਂ

ਕਿੱਥੇ-ਕਿੱਥੇ ਇਸਤੇਮਾਲ ਹੁੰਦਾ ਹੈ ਪਾਮ ਆਇਲ ਅਤੇ ਕਰੂਡ ਆਇਲ?
ਪਾਮ ਆਇਲ ਦਾ ਇਸਤੇਮਾਲ ਸਾਬਣ, ਬਿਸਕੁੱਟ ਅਤੇ ਨੂਡਲਸ ਬਣਾਉਣ ’ਚ ਹੁੰਦਾ ਹੈ ਜਦ ਕਿ ਕੱਚਾ ਤੇਲ ਡਿਟਰਜੈਂਟ ਅਤੇ ਪੈਕੇਜਿੰਗ ਲਈ ਅਹਿਮ ਇਨਪੁੱਟ ਹੈ। ਪਾਮ ਆਇਲ ਦੀ ਕੀਮਤ 1800-1900 ਡਾਲਰ ਮੀਟ੍ਰਿਕ ਟਨ ਦੇ ਉੱਚ ਪੱਧਰ ਤੋਂ ਡਿੱਗ ਕੇ 1300 ਡਾਲਰ ਮੀਟ੍ਰਿਕ ਟਨ ਤੱਕ ਆ ਚੁੱਕੀ ਹੈ। ਉੱਥੇ ਹੀ ਕੱਚੇ ਤੇਲ ਦੀ ਕੀਮਤ 130 ਡਾਲਰ ਪ੍ਰਤੀ ਬੈਰਲ ਦੇ ਉੱਚ ਪੱਧਰ ਤੋਂ ਡਿੱਗ ਕੇ 107 ਡਾਲਰ ਪ੍ਰਤੀ ਬੈਰਲ ਤੱਕ ਪਹੁੰਚੀ ਸੀ। ਐੱਫ. ਐੱਮ. ਜੀ. ਸੀ. ਸੈਕਟਰ ਦੀਆਂ ਕਰੀਬ ਅੱਧੀਆਂ ਕੰਪਨੀਆਂ ਲਈ ਇਹ ਦੋ ਚੀਜ਼ਾਂ ਇਨਪੁੱਟ ਕਾਸਟ ਦਾ ਹਿੱਸਾ ਹਨ। ਖਾਣ ਵਾਲੇ ਤੇਲ ਵੇਚਣ ਵਾਲੀਆਂ ਕੰਪਨੀਆਂ ਨੇ ਕੁਝ ਕਟੌਤੀ ਕੀਤੀ ਹੈ ਪਰ ਐੱਫ. ਐੱਮ. ਸੀ. ਜੀ. ਦੀਆਂ ਬਾਕੀ ਕੈਟਾਗਰੀ ’ਚ ਕੋਈ ਕਟੌਤੀ ਨਹੀਂ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਦਾ ਮੁਨਾਫਾ ਕਾਫੀ ਦਬਾਅ ’ਚ ਹੈ।

ਇਹ ਵੀ ਪੜ੍ਹੋ : ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਕੁਓਰਤਾਨੇ ਖੇਡਾਂ ’ਚ ਜਿੱਤਿਆ ਸੋਨ ਤਮਗਾ

ਆਉਣ ਵਾਲੇ ਹਨ ‘ਚੰਗੇ ਦਿਨ’
ਪਾਰਲੇ ਪ੍ਰੋਡਕਟਸ ਦੇ ਸੀਨੀਅਰ ਕੈਟੇਗਰੀ ਹੈੱਡ ਮਯੰਕ ਸ਼ਾਹ ਦਾ ਕਹਿਣਾ ਹੈ ਕਿ ਜ਼ਿਆਦਾਤਰ ਕੰਪਨੀਆਂ ਦਾ ਮੁਨਾਫਾ ਵਧਿਆ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਹੁਣ ਕੀਮਤਾਂ ’ਚ ਕੋਈ ਵਾਧਾ ਜਾਂ ਭਾਰਤ ’ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਕਰੀਬ ਇਕ ਦਰਜਨ ਲਿਸਟਿਡ ਐੱਫ. ਐੱਮ. ਸੀ. ਜੀ. ਕੰਪਨੀਆਂ ਦਾ ਗ੍ਰਾਸ ਲਾਭ ਲਗਾਤਾਰ 10ਵੀਂ ਤਿਮਾਹੀ ’ਚ ਡਿੱਗਿਆ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ’ਚ ਸ਼ਾਨਦਾਰ ਮੰਗ ਰਹਿਣ ਅਤੇ ਮਾਰਜਨ ਰਿਕਵਰੀ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਮਾਨਸੂਨ ਚੰਗਾ ਰਹੇਗਾ ਅਤੇ ਮਹਿੰਗਾਈ ਦਾ ਦਬਾਅ ਵੀ ਆਉਣ ਵਾਲੇ ਦਿਨਾਂ ’ਚ ਘੱਟ ਹੋਵੇਗਾ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਨੂੰ ਝਟਕਾ, ਹਰ ਮਹੀਨੇ 600 ਰੁਪਏ ਤੱਕ ਵਧਣਗੇ ਟਿਕਟਾਂ ਦੇ ਰੇਟ!

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News