WTO ਦੀ ਮਿਨਿਸਟੀਰੀਅਲ ਕਾਨਫਰੰਸ ’ਚ ਫ਼ੈਸਲਾ, 2 ਸਾਲ ਹੋਰ ਜਾਰੀ ਰਹੇਗੀ ਈ-ਕਾਮਰਸ ਡਿਊਟੀ ’ਤੇ ਪਾਬੰਦੀ
Saturday, Mar 02, 2024 - 06:43 PM (IST)
ਆਬੂ ਧਾਬੀ (ਭਾਸ਼ਾ) - ਵਰਲਡ ਟ੍ਰੇਡ ਆਰਗੇਨਾਈਜ਼ੇਸ਼ਨ ਦੀ 13ਵੀਂ ਮਿਨੀਸਟੀਰੀਅਲ ਕਾਨਫਰੰਸ ’ਚ ਡਿਸਪਿਊਟ ਰਿਜ਼ੋਲਿਊਸ਼ਨ ਮੈਕਨਿਜ਼ਮ ਤੇ ਕੋਈ ਸਹਿਮਤੀ ਨਹੀਂ ਬਣ ਸਕੀ ਪਰ ਇਸ ਬੈਠਕ ’ਚ ਈ-ਕਾਮਰਸ ’ਤੇ ਲੱਗਣ ਵਾਲੀ ਕਸਟਮ ਡਿਊਟੀ ’ਤੇ ਜੋ ਪਾਬੰਦੀ ਲਾਈ ਗਈ ਸੀ ਉਸ ਨੂੰ ਅਗਲੀ ਮਿਨਿਸਟੀਰੀਅਲ ਕਾਨਫਰੰਸ ਭਾਵ 2 ਸਾਲ ਤੱਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਅਗਲੀ ਕਾਨਫਰੰਸ 2 ਸਾਲ ਬਾਅਦ ਹੋਣੀ ਹੈ, ਜਿਸ ’ਚ ਦੁਬਾਰਾ ਤੋਂ ਇਸ ’ਤੇ ਕੋਈ ਫ਼ੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ - ਬੱਘੀ 'ਤੇ ਸਵਾਰ ਹੋ ਕੇ ਅਨੰਤ-ਰਾਧਿਕਾ ਨੇ ਮਾਰੀ ਐਂਟਰੀ, ਕਿਸੇ ਪਰੀ ਤੋਂ ਘੱਟ ਨਹੀਂ ਸੀ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ (ਤਸਵੀਰਾਂ)
ਦੱਸ ਦੇਈਏ ਕਿ ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੀ ਬੈਠਕ ’ਚ ਇਹ ਪਾਬੰਦੀ ਖ਼ਤਮ ਕਰ ਦਿੱਤੀ ਜਾਵੇਗੀ। ਬੈਠਕ ’ਚ ਹੋਏ ਇਹ ਫ਼ੈਸਲੇ ਭਾਰਤ ਦੇ ਰੁਖ ਨਾਲੋਂ ਵੱਖ ਰਹੇ ਹਨ। ਭਾਰਤ ਨੇ ਡਿਊਟੀ ਨੂੰ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਸੀ। ਹੁਣ ਇਸ ਫ਼ੈਸਲੇ ਦੇ ਭਾਰਤ ’ਚ ਆਨਲਾਈਨ ਵੀਡੀਓ ਗੇਮਜ਼, ਈ-ਬੁਕਸ ਜਾਂ ਫਿਰ ਈ- ਫ਼ਿਲਮ ਦੀ ਵਿਕਰੀ ਕਰਨ ਵਾਲੀ ਵਿਦੇਸ਼ੀ ਕੰਪਨੀਆਂ ’ਤੇ ਟੈਕਸ ਫਿਲਹਾਲ 2 ਸਾਲ ਲਈ ਨਹੀਂ ਲਾਇਆ ਜਾਵੇਗਾ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਲਗਾਤਾਰ ਵੱਧ ਰਹੀ ਈ-ਕਾਮਰਸ ’ਤੇ ਡਿਊਟੀ
ਦੱਸ ਦਈਏ, ਬੀਤੇ ਕਈ ਸਾਲਾਂ ਤੋਂ ਈ-ਕਾਮਰਸ ’ਤੇ ਲਗਾਤਾਰ ਡਿਊਟੀ ਵਧਾਈ ਜਾ ਰਹੀ ਹੈ। ਹਾਲਾਂਕਿ ਇਸ ਵਾਰ ਦੀ ਬੈਠਕ ਦੇ ਪਹਿਲਾਂ ਹੀ ਭਾਰਤ ਸਮੇਤ ਕੁਜ ਹੋਰ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ। ਉੱਥੇ ਇਕ ਪੂਰੀ ਤਰਾਂ ਲਾਗੂ ਡਿਸਪਿਊਟ ਸੈਟਲਮੈਂਟ ਸਿਸਟਮ ’ਤੇ ਕੋੀ ਸਮਝੌਤਾ ਨਹੀਂ ਹੋ ਸਕਿਆ। ਕਾਨਫਰੰਸ ਦੇ ਡ੍ਰਾਫਟ ਸਟੇਟਮੈਂਟ ਨੂੰ ਦੇਖੀਏ ਤਾਂ ਇਸ ’ਚ ਕਿਹਾ ਗਿਆ ਹੈ ਕਿ ਇਸ ਮੁੱਦੇ ’ਤੇ ਵਿਚਾਰ ਜਾਰੀ ਹੈ ਅਤੇ ਇਸ ’ਚ ਪਾਰਦਰਸ਼ੀ ਢੰਗ ਨਾਲ ਤੇਜ਼ੀ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਭਾਰਤ ਨੇ ਕਿਉਂ ਕੀਤਾ ਪਾਬੰਦੀ ਦਾ ਵਿਰੋਧ
ਡਿਊਟੀ ਨੂੰ ਲੈ ਕੇ ਭਾਰਤ ਨਾਲ ਹੀ ਦੂਜੇ ਡਿਵੈਲਪਿੰਗ ਦੇਸ਼ਾਂ ਦਾ ਮੰਨਾ ਹੈ ਕਿ ਡਿਊਟੀ ਨਾ ਲੱਗਣ ਕਾਰਨ ਦੇਸ਼ ਦੀ ਇਨਕਮ ’ਚ ਨੁਕਸਾਨ ਹੋ ਰਿਹਾ ਹੈ। ਅਸਲ ’ਚ ਅਮਰੀਕਾ ਅਤੇ ਯੂਰਪ ਚ ਵੱਡੀ ਗਿਣਤੀ ’ਚ ਅਜਿਹੀਆਂ ਕੰਪਨੀਆਂ ਹਨ, ਜੋ ਇਲੈਕਟ੍ਰਾਨਿੰਗ ਫਿਲਮਾਂ ਈ-ਬੁਕ ਵਰਗੇ ਪ੍ਰੋਡਕਟ ਵੇਚਦੀਆਂ ਹਨ। ਇਸ ਨਾਲ ਮੋਟੀ ਕਮਾਈ ਕਰਦੀਆਂ ਹਨ ਪਰ ਇਸ ਕਮਾਈ ’ਤੇ ਉਹ ਉਨ੍ਹਾਂ ਦੇਸ਼ਾਂ ’ਚ ਟੈਕਸ ਨਹੀਂ ਦਿੰਦੀਆਂ ਜਿੱਥੇ ਉਹ ਉਤਪਾਦਾਂ ਦੀਆਂ ਵਿਕਰੀਆਂ ਕਰ ਰਹੀਆਂ ਹਨ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8