ਮੌਤ ਤੋਂ ਬਾਅਦ ਨਹੀਂ ਦਿੱਤੀ ਬੀਮਾ ਰਾਸ਼ੀ, ਐੱਚ. ਡੀ. ਐੱਫ. ਸੀ. ਲਾਈਫ ਇੰਸ਼ੋਰੈਂਸ ਦੇਵੇਗੀ ਜੁਰਮਾਨਾ

Sunday, Jul 01, 2018 - 01:33 AM (IST)

ਮੌਤ ਤੋਂ ਬਾਅਦ ਨਹੀਂ ਦਿੱਤੀ ਬੀਮਾ ਰਾਸ਼ੀ, ਐੱਚ. ਡੀ. ਐੱਫ. ਸੀ. ਲਾਈਫ ਇੰਸ਼ੋਰੈਂਸ ਦੇਵੇਗੀ ਜੁਰਮਾਨਾ

ਉਦੈਪੁਰ— ਪਤਨੀ ਦੀ ਮੌਤ ਤੋਂ ਬਾਅਦ ਪਤੀ ਨੂੰ ਬੀਮੇ ਦੀ ਰਾਸ਼ੀ ਨਾ ਦੇਣ 'ਤੇ ਖਪਤਕਾਰ ਫੋਰਮ ਨੇ ਬੀਮਾ ਕੰਪਨੀ ਨੂੰ 6 ਲੱਖ 27 ਹਜ਼ਾਰ 284 ਰੁਪਏ ਅਤੇ ਇਸ 'ਤੇ 21 ਅਕਤੂਬਰ 2015 ਤੋਂ 9 ਫ਼ੀਸਦੀ ਵਿਆਜ ਸਮੇਤ ਜੁਰਮਾਨੇ ਦੇ 5 ਹਜ਼ਾਰ ਰੁਪਏ ਅਤੇ ਅਦਾਲਤੀ ਖ਼ਰਚਾ 3 ਹਜ਼ਾਰ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਕੀ ਹੈ ਮਾਮਲਾ
ਬਾਂਸਵਾੜਾ ਦੇ ਮੇਤਵਾਲਾ ਤਹਿਸੀਲ ਦੇ ਬਾਈ ਦਾ ਢੇਰ ਪਿੰਡ ਨਿਵਾਸੀ ਧੁਲਜੀ ਪੁੱਤਰ ਕਾਲੀਆ ਖੇੜਾ ਨੇ 11 ਫਰਵਰੀ, 2016 ਨੂੰ ਉਦਿਆਪੋਲ ਸਥਿਤ ਐੱਚ. ਡੀ. ਐੱਫ. ਸੀ. ਸਟੈਂਡਰਡ ਲਾਈਫ ਇੰਸ਼ੋਰੈਂਸ ਕਾਰਪੋਰੇਟ ਲਿਮਟਿਡ ਦੇ ਪ੍ਰਬੰਧਕ ਖਿਲਾਫ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਧੁਲਜੀ ਦੀ ਪਤਨੀ ਦੁਰਗਾ ਦੀ ਕੰਪਨੀ ਨੇ ਐੱਚ. ਡੀ. ਐੱਫ. ਸੀ. ਲਾਈਫ ਸੁਪਰ ਸੇਵਿੰਗ ਪਲਾਨ ਦੀ ਲਾਈਫ ਇੰਸ਼ੋਰੈਂਸ ਪਾਲਿਸੀ 28 ਨਵੰਬਰ 2013 ਨੂੰ 15 ਸਾਲ ਲਈ ਜਾਰੀ ਕੀਤੀ ਸੀ, ਜਿਸ 'ਚ ਪ੍ਰੀਮੀਅਮ ਅਰਧ-ਸਾਲਾਨਾ (ਪ੍ਰਤੀ ਛਿਮਾਹੀ) ਤੈਅ ਕੀਤਾ ਗਿਆ ਸੀ। 
ਪਾਲਿਸੀ 'ਚ 6 ਲੱਖ 27 ਹਜ਼ਾਰ 284 ਰੁਪਏ ਬਰਾਬਰ ਇੰਸ਼ੋਰਡ ਦੀ ਰਾਸ਼ੀ ਸੀ। ਉਸਦੀ ਪਤਨੀ ਦੀ 25 ਅਪ੍ਰੈਲ 2014 ਨੂੰ ਦਿਲ ਦੇ ਦੌਰੇ ਕਾਰਨ ਮੌਤ ਹੋ ਜਾਣ ਤੋਂ ਬਾਅਦ ਉਸ ਨੇ ਕੰਪਨੀ ਦੇ ਸਾਹਮਣੇ ਦਾਅਵਾ ਪੇਸ਼ ਕੀਤਾ ਪਰ ਕੰਪਨੀ ਨੇ ਬੀਮਾ ਰਾਸ਼ੀ ਨਹੀਂ ਦਿੱਤੀ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਸੁਣਵਾਈ ਦੌਰਾਨ ਕੰਪਨੀ ਨੇ ਦੱਸਿਆ ਕਿ ਫ਼ਾਰਮ 'ਚ ਗਲਤ ਸੂਚਨਾ ਦਿੱਤੀ ਗਈ, ਜਦੋਂ ਕਿ ਸ਼ਿਕਾਇਤਕਰਤਾ ਨੇ ਕਿਹਾ ਕਿ ਕੰਪਨੀ ਨੇ ਆਪਣੀ ਮਰਜ਼ੀ ਨਾਲ ਤੱਥ ਗਲਤ ਦੱਸੇ ਹਨ। ਇਸ ਤੋਂ ਬਾਅਦ ਫੋਰਮ ਦੇ ਪ੍ਰਧਾਨ ਹਿਮਾਂਸ਼ੂ ਰਾਏ ਨਗੌਰੀ, ਮੈਂਬਰ ਭਾਰਤ ਭੂਸ਼ਣ ਓਝਾ ਅਤੇ ਅੰਜਨਾ ਜੋਸ਼ੀ ਨੇ ਸ਼ਿਕਾਇਤਕਰਤਾ ਧੁਲਜੀ ਦੇ ਪੱਖ 'ਚ ਫੈਸਲਾ ਸੁਣਾਇਆ ਅਤੇ ਇੰਸ਼ੋਰੈਂਸ ਕੰਪਨੀ ਨੂੰ 6 ਲੱਖ 27 ਹਜ਼ਾਰ 284 ਰੁਪਏ ਅਤੇ ਇਸ 'ਤੇ 21 ਅਕਤੂਬਰ 2015 ਤੋਂ 9 ਫ਼ੀਸਦੀ ਵਿਆਜ ਸਮੇਤ ਜੁਰਮਾਨੇ ਦੇ 5 ਹਜ਼ਾਰ ਰੁਪਏ ਅਤੇ ਅਦਾਲਤੀ ਖ਼ਰਚਾ 3 ਹਜ਼ਾਰ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ।


Related News