Reliance ਅਤੇ ED-A-MAMA ਦਰਮਿਆਨ ਹੋਈ ਵੱਡੀ ਡੀਲ, ਆਲੀਆ ਨੇ ਫੋਟੋ ਸ਼ੇਅਰ ਕਰਕੇ ਕੀਤਾ ਐਲਾਨ
Thursday, Sep 07, 2023 - 03:15 PM (IST)

ਮੁੰਬਈ - ਰਿਲਾਇੰਸ ਰਿਟੇਲ ਨੇ ਅਭਿਨੇਤਰੀ ਆਲੀਆ ਭੱਟ ਦੁਆਰਾ ਪ੍ਰਮੋਟ ਕੀਤੇ ਬੱਚਿਆਂ ਅਤੇ ਮੈਟਰਨਟੀ ਕੱਪੜਿਆਂ ਦੇ ਬ੍ਰਾਂਡ, ਏਡ-ਏ-ਮਾਮਾ ਵਿੱਚ 51 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕੀਤੀ ਹੈ। ਸਾਲ 2020 'ਚ ਸ਼ੁਰੂ ਹੋਏ ਇਸ ਕਾਰੋਬਾਰ ਨੂੰ ਆਲੀਆ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਰਹੀ ਸੀ, ਹੁਣ ਇਸ ਸਮਝੌਤੇ ਨਾਲ ਇਹ ਸਾਂਝਾ ਉੱਦਮ ਬਣ ਗਿਆ ਹੈ।
ਇਹ ਵੀ ਪੜ੍ਹੋ : ਦੀਵਾਲੀ ਤੱਕ 65000 ਰੁਪਏ ਤੱਕ ਪਹੁੰਚ ਸਕਦੈ ਸੋਨਾ, ਇਨ੍ਹਾਂ ਕਾਰਨਾਂ ਕਾਰਨ ਵਧੇਗੀ ਪੀਲੀ ਧਾਤੂ ਦੀ ਚਮਕ
ਰਿਲਾਇੰਸ ਰਿਟੇਲ ਵੈਂਚਰਸ ਲਿਮਿਟੇਡ (RRVL), ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੀ ਪ੍ਰਚੂਨ ਸੰਚਾਲਨ ਸ਼ਾਖਾ, ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸਦਾ ਉਦੇਸ਼ ਬ੍ਰਾਂਡ ਐਡ-ਏ-ਮਾਮਾ ਨੂੰ ਗਤੀਸ਼ੀਲ ਵਿਕਾਸ ਦੇ ਮਾਰਗ 'ਤੇ ਲਿਜਾਣਾ ਹੈ। ਦੋਵਾਂ ਕੰਪਨੀਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, "ਇਹ ਸੰਸਥਾ ਆਲੀਆ ਭੱਟ ਨਾਲ ਨੇੜਿਓਂ ਸਹਿਯੋਗ ਕਰੇਗੀ ਅਤੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਆਪਣੀ ਸਹਾਇਕ ਕੰਪਨੀ ਰਿਲਾਇੰਸ ਬ੍ਰਾਂਡਸ ਲਿਮਟਿਡ ਦੀ ਪ੍ਰਬੰਧਨ ਸ਼ਕਤੀ ਦਾ ਲਾਭ ਉਠਾਏਗੀ।"
ਇਹ ਵੀ ਪੜ੍ਹੋ : ਭਾਰਤ ਹੀ ਨਹੀਂ ਹੁਣ ਅਫਗਾਨਿਸਤਾਨ ਦੀ ਕਰੰਸੀ ਦੇ ਸਾਹਮਣੇ ਵੀ ਕਮਜ਼ੋਰ ਪਿਆ ਪਾਕਿਸਤਾਨੀ ਰੁਪਇਆ
ਇਸ ਡੀਲ ਬਾਰੇ ਰਿਲਾਇੰਸ ਰਿਟੇਲ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਰਿਲਾਇੰਸ 'ਚ ਅਸੀਂ ਹਮੇਸ਼ਾ ਉਨ੍ਹਾਂ ਬ੍ਰਾਂਡਾਂ ਦੀ ਪ੍ਰਸ਼ੰਸਾ ਕੀਤੀ ਹੈ ਜੋ ਮਜ਼ਬੂਤ ਮਕਸਦ ਨਾਲ ਅੱਗੇ ਵਧ ਰਹੇ ਹਨ ਅਤੇ ਆਲੀਆ ਭੱਟ ਦਾ ਇਹ ਬ੍ਰਾਂਡ ਵੀ ਇਸੇ ਦੀ ਇਕ ਮਿਸਾਲ ਹੈ।'' ਉਨ੍ਹਾਂ ਨੇ ਕਿਹਾ- ਆਲੀਆ ਅਤੇ ਮੈਂ ਪ੍ਰੈਗਨੈਂਸੀ ਦੌਰਾਨ ਐਡ-ਏ-ਮਾਮਾ ਮੈਟਰਨਿਟੀ ਦੀ ਵਰਤੋਂ ਉਸੇ ਸਮੇਂ ਕੀਤੀ ਸੀ ਅਤੇ ਹੁਣ ਆਪਣੇ ਬੱਚਿਆਂ ਨੂੰ ਉਸੇ ਬ੍ਰਾਂਡ ਦੇ ਕਿਡਸਵੇਅਰ ਪਹਿਨਾ ਰਹੀ ਹਾਂ। ਅੰਬਾਨੀ ਦੀ ਬੇਟੀ ਨੇ ਕਿਹਾ- ਬ੍ਰਾਂਡ ਅਤੇ ਡੀਲ ਦੋਵੇਂ ਖ਼ਾਸ ਤੌਰ 'ਤੇ ਮੇਰੇ ਦਿਲ ਦੇ ਕਰੀਬ ਹਨ।
ਇਹ ਵੀ ਪੜ੍ਹੋ : ਯਾਤਰੀ ਦੇ ਵਾਰ-ਵਾਰ Toilet ਜਾਣ 'ਤੇ ਬਣਿਆ ਅਜੀਬ ਮਾਹੌਲ, ਉੱਡਦੇ ਜਹਾਜ਼ 'ਚ ਪਾਇਲਟ ਨੂੰ ਲੈਣਾ ਪਿਆ ਇਹ ਫ਼ੈਸਲਾ
ਇਸ ਡੀਲ ਤੋਂ ਬਾਅਦ ਅਭਿਨੇਤਰੀ ਆਲੀਆ ਭੱਟ ਨੇ ਵੀ ਇੰਸਟਾਗ੍ਰਾਮ 'ਤੇ ਈਸ਼ਾ ਅੰਬਾਨੀ ਦੇ ਨਾਲ ਇੱਕ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ- 'ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਐਡ-ਏ-ਮੰਮਾ ਅਤੇ ਰਿਲਾਇੰਸ ਰਿਟੇਲ ਨੇ ਸਾਂਝੇ ਉੱਦਮ ਵਿੱਚ ਐਂਟਰੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਦੋਵੇਂ ਮਾਵਾਂ ਦੇ ਇਕੱਠੇ ਆਉਣ ਨਾਲ ਇਹ ਸੌਦਾ ਹੋਰ ਵੀ ਵਧੀਆ ਹੋਵੇਗਾ ਇਹ ਹੋਰ ਖਾਸ ਬਣ ਗਿਆ ਹੈ।
ਇਹ ਵੀ ਪੜ੍ਹੋ : Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8