DD ਫ੍ਰੀ ਡਿਸ਼ ਦੇ ਗਾਹਕਾਂ ਦੀ ਗਿਣਤੀ 4 ਕਰੋੜ ਤੋਂ ਪਾਰ

Sunday, Mar 28, 2021 - 02:58 PM (IST)

DD ਫ੍ਰੀ ਡਿਸ਼ ਦੇ ਗਾਹਕਾਂ ਦੀ ਗਿਣਤੀ 4 ਕਰੋੜ ਤੋਂ ਪਾਰ

ਨਵੀਂ ਦਿੱਲੀ (ਭਾਸ਼ਾ) – ਸਰਕਾਰੀ ਪ੍ਰਸਾਰਕ ਪ੍ਰਸਾਰ ਭਾਰਤੀ ਦੀ ਡਾਇਰੈਕਟ-ਟੂ-ਹੋਮ (ਡੀ. ਟੀ. ਐੱਚ.) ਸੇਵਾ ਡੀ. ਡੀ. ਫ੍ਰੀ ਡਿਸ਼ ਦੇ ਗਾਹਕਾਂ ਦੀ ਗਿਣਤੀ 4 ਕਰੋੜ ਨੂੰ ਪਾਰ ਕਰ ਗਈ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਈਵਾਈ ਫਿੱਕੀ ਦੀ ਮੀਡੀਆ ਐਂਟਰਟੇਨਮੈਂਟ ਰਿਪੋਰਟ-2021 ’ਚ ਕਿਹਾ ਗਿਆ ਹੈ ਕਿ ਪ੍ਰਸਾਰ ਭਾਰਤੀ ਦੀ ਬਹੁ-ਚੈਨਲ ਫ੍ਰੀ-ਟੂ-ਏਅਰ ਡੀ. ਟੀ. ਐੱਚ. ਸੇਵਾ ਦੇ ਦਰਸ਼ਕਾਂ ਦੀ ਗਿਣਤੀ ’ਚ ਵਾਧੇ ਦਾ ਮੁੱਖ ਕਾਰਣ ਟੈਲੀਵੀਜ਼ਨ ਸੈੱਟ ਸਸਤੇ ਹੋਣਾ, ਆਰਥਿਕ ਮੁੱਦੇ ਅਤੇ ਡੀ. ਟੀ. ਰੇਟਰੋ ਚੈਨਲ ਸ਼ੁਰੂ ਹੋਣਾ ਅਤੇ ਵੱਡਾ ਪ੍ਰਸਾਰਕਾਂ ਦਾ ਫ੍ਰੀ ਡਿਸ਼ ਪਲੇਟਫਾਰਮ ’ਤੇ ਪਰਤਣਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਡੀ. ਡੀ. ਫ੍ਰੀ ਡਿਸ਼ ਮਜ਼ਬੂਤ ਵਾਧੇ ਦੀ ਰਾਹ ’ਤੇ ਹੈ।

ਇਕ ਬਿਆਨ ’ਚ ਕਿਹਾ ਗਿਆ ਹੈ ਕਿ 2025 ਤੱਕ ਟੀ. ਵੀ. ਸੈੱਟ ਵਾਲੇ ਪਰਿਵਾਰਾਂ ਦੀ ਗਿਣਤੀ 5 ਫੀਸਦੀ ਦੀ ਦਰ ਨਾਲ ਵਧੇਗੀ। ਇਸ ’ਚ ਕਨੈਕਟੇਡ ਟੀ. ਵੀ. ਦਾ ਪ੍ਰਮੁੱਖ ਯੋਗਦਾਨ ਹੋਵੇਗਾ, ਜਿਸ ਦੀ ਗਿਣਤੀ 2025 ਤੱਕ ਚਾਰ ਕਰੋੜ ਹੋ ਜਾਏਗੀ। ਡੀ. ਡੀ. ਫ੍ਰੀ ਡਿਸ਼ ਦੇ ਗਾਹਕਾਂ ਦੀ ਗਿਣਤੀ 5 ਕਰੋੜ ਨੂੰ ਪਾਰ ਕਰ ਜਾਏਗੀ।


author

Harinder Kaur

Content Editor

Related News