ਅਡਾਨੀ ਇੰਟਰਪ੍ਰਾਈਜੇਜ਼ ਦਾ ਸ਼ੇਅਰ 5 ਫ਼ੀਸਦੀ ਚੜ੍ਹਿਆ, ਗਰੁੱਪ ਦੀਆਂ ਹੋਰ ਕੰਪਨੀਆਂ ਦੇ ਸ਼ੇਅਰ ਵੀ ਲਾਭ ''ਚ

03/29/2023 1:18:00 PM

ਬਿਜ਼ਨੈੱਸ ਡੈਸਕ- ਅਡਾਨੀ ਗਰੁੱਪ ਦੀਆਂ ਸਾਰੀਆਂ 10 ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਬੁੱਧਵਾਰ ਨੂੰ ਵਾਧਾ ਰਿਹਾ। ਇਸ ਤੋਂ ਪਹਿਲਾਂ ਇਸ 'ਚ ਲਗਾਤਾਰ ਦੋ ਦਿਨ ਤੱਕ ਗਿਰਾਵਟ ਆਈ ਸੀ। ਬੀ.ਐੱਸ.ਈ. 'ਤੇ ਅਡਾਨੀ ਇੰਟਰਪ੍ਰਾਈਜੇਜ਼ ਦਾ ਸ਼ੇਅਰ 5.46 ਫ਼ੀਸਦੀ ਚੜ੍ਹ ਗਿਆ। ਅਡਾਨੀ ਪਾਵਰ 'ਚ 4.98 ਫ਼ੀਸਦੀ, ਅਡਾਨੀ ਪੋਟਰਸ (4.70 ਫ਼ੀਸਦੀ), ਅਡਾਨੀ ਵਿਲਮਰ (4.22 ਫ਼ੀਸਦੀ) ਅਤੇ ਅਡਾਨੀ ਗ੍ਰੀਨ ਐਨਰਜੀ (4.15 ਫ਼ੀਸਦੀ) ਚੜ੍ਹਿਆ। ਐੱਨ.ਡੀ.ਟੀ.ਵੀ. ਦਾ ਸ਼ੇਅਰ 3.73 ਫ਼ੀਸਦੀ ਦੇ ਲਾਭ 'ਚ ਰਿਹਾ, ਅਡਾਨੀ ਟ੍ਰਾਂਸਮਿਸ਼ਨ ਦਾ 2 ਫ਼ੀਸਦੀ ਅਡਾਨੀ ਟੋਟਲ ਗੈਸ (2 ਫ਼ੀਸਦੀ), ਅੰਬੂਜਾ ਸੀਮੈਂਟਸ (1.94 ਫ਼ੀਸਦੀ) ਅਤੇ ਏ.ਸੀ.ਸੀ. (1.92 ਫ਼ੀਸਦੀ) ਲਾਭ 'ਚ ਰਹੀ।

ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਅਡਾਨੀ ਸਮੂਹ ਦੀਆਂ ਸਾਰੀਆਂ 10 ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਆਈ ਹੈ। ਸਭ ਤੋਂ ਜ਼ਿਆਦਾ ਨੁਕਸਾਨ ਅਡਾਨੀ ਐਂਟਰਪ੍ਰਾਈਜ਼ਜ਼ ਨੂੰ ਹੋਇਆ ਸੀ, ਜਿਸ ਦਾ ਸ਼ੇਅਰ ਸੱਤ ਫ਼ੀਸਦੀ ਟੁੱਟ ਗਿਆ ਸੀ। ਅਡਾਨੀ ਸਮੂਹ ਦੇ ਮੁੱਖ ਵਿੱਤੀ ਅਧਿਕਾਰੀ ਜੁਗਸ਼ਿੰਦਰ ਰਾਬੀ ਸਿੰਘ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸ਼ੇਅਰ ਬਾਜ਼ਾਰ ਪ੍ਰਮੋਟਰਾਂ ਦੇ ਗਿਰਵੀ ਰੱਖੇ ਸ਼ੇਅਰਾਂ ਦੇ ਬਾਰੇ 'ਚ ਅੰਕੜੇ ਤਿਮਾਹੀ ਖਤਮ ਹੋਣ ਤੋਂ ਬਾਅਦ ਅਪਡੇਟ ਕਰਨਗੇ, ਉਸ ਤੋਂ ਬਾਅਦ ਚੀਜ਼ਾਂ ਆਪਣੇ ਆਪ ਸਪੱਸ਼ਟ ਹੋ ਜਾਣਗੀਆਂ। ਉਨ੍ਹਾਂ ਨੇ ਇਹ ਗੱਲ ਗਰੁੱਪ ਦੇ ਬਿਆਨ ਨਾਲ ਮੇਲ ਨਾ ਖਾਣ ਦੇ ਬਾਰੇ 'ਚ ਸਥਿਤੀ ਸਪੱਸ਼ਟ ਕਰਦੇ ਹੋਏ ਕਹੀ ਸੀ।

ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਸਿੰਘ ਨੇ ਰਿਪੋਰਟਾਂ 'ਚ "ਜਾਣ ਬੁੱਝ ਕੇ ਗਲਤ ਬਿਆਨ" ਦੇਣ ਦੀ ਗੱਲ ਆਖੀ ਜਿਸ 'ਚ ਕਿਹਾ ਗਿਆ ਹੈ ਕਿ ਕੰਪਨੀ ਦੀਆਂ 7 ਮਾਰਚ ਅਤੇ 12 ਮਾਰਚ ਦੀਆਂ ਘੋਸ਼ਣਾਵਾਂ ਸ਼ੇਅਰ ਐਕਸਚੇਂਜਾਂ 'ਚ ਉਪਲੱਬਧ ਜਾਣਕਾਰੀ ਨਾਲ ਮੇਲ ਨਹੀਂ ਖਾਂਦੀਆਂ। ਅਡਾਨੀ ਸਮੂਹ ਨੇ 12 ਮਾਰਚ ਨੂੰ ਕਿਹਾ ਸੀ ਕਿ ਉਸ ਨੇ ਸ਼ੇਅਰਾਂ ਦੇ ਗਿਰਵੀ ਰੱਖਣ ਲਈ ਲਏ ਗਏ 2.15 ਅਰਬ ਡਾਲਰ ਦੇ ਕਰਜ਼ੇ ਦੀ ਅਦਾਇਗੀ ਕਰ ਦਿੱਤੀ ਹੈ। ਇਹ ਕਰਜ਼ਾ ਪ੍ਰਮੋਟਰਾਂ ਦੇ ਸ਼ੇਅਰ ਗਿਰਵੀ ਰੱਖ ਕੇ ਲਿਆ ਗਿਆ ਸੀ। ਉਨ੍ਹਾਂ ਕਿਹਾ ਸੀ ਕਿ 31 ਮਾਰਚ 2023 ਦੀ ਸਮਾਂ ਸੀਮਾ ਤੋਂ ਪਹਿਲਾਂ ਕਰਜ਼ੇ ਦੀ ਅਦਾਇਗੀ ਕਰ ਦਿੱਤੀ ਗਈ ਹੈ। ਹਾਲਾਂਕਿ ਵੱਖ-ਵੱਖ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਸਮੂਹ ਕੰਪਨੀਆਂ ਦੇ ਸ਼ੇਅਰ... ਅਡਾਨੀ ਪੋਰਟਸ ਐਂਡ ਐੱਸ.ਈ.ਜੈੱਡ, ਅਡਾਨੀ ਟਰਾਂਸਮਿਸ਼ਨ, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਇੰਟਰਪ੍ਰਾਈਜਿਜ਼ ਅਜੇ ਵੀ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਵਿੱਤੀ ਸੰਸਥਾਵਾਂ ਕੋਲ ਗਿਰਵੀ ਹਨ।

ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News