ਤੇਲ ਤੋਂ ਲੈ ਕੇ ਦਾਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਆਇਆ ਉਛਾਲ, ਆਟਾ ਵੀ ਪੱਕ ਰਿਹੈ ਮਹਿੰਗਾਈ ਦੇ ਸੇਕ ’ਤੇ

01/11/2021 5:28:25 PM

ਨਵੀਂ ਦਿੱਲੀ– ਪਿਛਲੇ ਇਕ ਹਫਤੇ ’ਚ ਤੇਲ ਤੋਂ ਲੈ ਕੇ ਦਾਲਾਂ ਅਤੇ ਆਲੂ, ਪਿਆਜ਼, ਟਮਾਟਰ ਤੋਂ ਲੈ ਕੇ ਗੁੜ ਅਤੇ ਨਮਕ ਤੱਕ ਦੇ ਰੇਟ ’ਚ ਜਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਪ੍ਰਚੂਨ ਬਾਜ਼ਾਰ ’ਚ ਚੌਲ-ਕਣਕ ਅਤੇ ਆਟਾ ਵੀ ਮਹਿੰਗਾਈ ਦੇ ਸੇਕ ’ਤੇ ਪਕ ਰਹੇ ਹਨ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਘਰ ਆਈਆਂ ਖ਼ੁਸ਼ੀਆਂ, ਅਨੁਸ਼ਕਾ ਨੇ ਦਿੱਤਾ ਧੀ ਨੂੰ ਜਨਮ

ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਪ੍ਰਚੂਨ ਕੇਂਦਰਾਂ ਦੇ ਅੰਕੜਿਆਂ ਮੁਤਾਬਕ 3 ਜਨਵਰੀ 2021 ਦੀ ਤੁਲਨਾ ’ਚ 10 ਜਨਵਰੀ 2021 ਨੂੰ ਪੈਕ ਪਾਮ ਤੇਲ 105 ਰੁਪਏ ਤੋਂ ਵਧ ਕੇ ਕਰੀਬ 111 ਰੁਪਏ, ਸੂਰਜਮੁਖੀ ਤੇਲ 135 ਤੋਂ 138 ਅਤੇ ਸਰ੍ਹੋਂ ਦਾ ਤੇਲ 137 ਤੋਂ ਕਰੀਬ 143 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ। ਵਨਸਪਤੀ ਤੇਲ 4.5 ਫ਼ੀਸਦੀ ਮਹਿੰਗਾ ਹੋ ਕੇ 107 ਤੋਂ 112 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ।

ਮੰਗ ਵਧਣ ਨਾਲ ਗੁੜ ਦੀ ਮਿਠਾਸ ਵਧੀ
ਉਥੇ ਹੀ ਇਸ ਦੌਰਾਨ ਪਿਆਜ਼ ਦੀਆਂ ਕੀਮਤਾਂ 23 ਫ਼ੀਸਦੀ ਵਧੀਆਂ ਹਨ। 3 ਜਨਵਰੀ ਨੂੰ ਪਿਆਜ਼ ਦਾ ਔਸਤ ਮੁੱਲ 31.40 ਰੁਪਏ ਕਿਲੋ ਸੀ ਜਦੋਂ ਕਿ ਹੁਣ ਇਹ 38.82 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਚੁੱਕਾ ਹੈ। ਇਸ ਮਿਆਦ ’ਚ ਟਮਾਟਰ ਦੇ ਰੇਟ ’ਚ ਕਰੀਬ 4 ਫ਼ੀਸਦੀ ਅਤੇ ਆਲੂ ਦੇ ਰੇਟ ’ਚ ਕਰੀਬ 23.72 ਫ਼ੀਸਦੀ ਦਾ ਉਛਾਲ ਆਇਆ। ਇਹੀ ਨਹੀਂ ਨਮਕ ਦੇ ਰੇਟ ’ਚ ਕਰੀਬ 13 ਫ਼ੀਸਦੀ ਦਾ ਉਛਾਲ ਆਇਆ ਹੈ। ਉਥੇ ਹੀ ਗੁੜ ਦੀ ਮੰਗ ਵਧੀ ਤਾਂ ਇਹ ਹੋਰ ਵੀ ਮਿੱਠਾ ਹੋ ਗਿਆ ਯਾਨੀ ਮਹਿੰਗਾ ਹੋ ਗਿਆ। ਪਿਛਲੇ ਇਕ ਹਫਤੇ ’ਚ ਗੁੜ 43 ਰੁਪਏ ਕਿਲੋ ਤੋਂ ਵਧ ਕੇ 48.55 ਰੁਪਏ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਸਰਕਾਰ ਦੇ ਰਹੀ ਹੈ ਤਿਉਹਾਰੀ ਸੀਜ਼ਨ ’ਚ ਬਾਜ਼ਾਰ ਨਾਲੋਂ ਸਸਤਾ ਸੋਨਾ ਖਰੀਦਣ ਦਾ ਮੌਕਾ, ਜਲਦ ਚੁੱਕੋ ਫ਼ਾਇਦਾ

ਦਾਲਾਂ ਦੇ ਵੀ ਵਧੇ ਰੇਟ
ਜੇ ਦਾਲਾਂ ਦੀ ਗੱਲ ਕਰੀਏ ਤਾਂ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਰਹਰ ਦੀ ਦਾਲ ’ਚ ਮਾਮੂਲੀ ਵਾਧਾ ਹੋਇਆ। ਅਰਹਰ ਦਾਲ 104 ਰੁਪਏ ਕਿਲੋ ਤੋਂ ਕਰੀਬ 105 ਰੁਪਏ ’ਤੇ ਪਹੁੰਚ ਗਈ ਹੈ। ਮਾਂਹ ਦੀ ਦਾਲ 106 ਤੋਂ 109, ਮਸਰ ਦੀ ਦਾਲ 78 ਤੋਂ 82 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ: ਟੈਸਟ ਕ੍ਰਿਕਟ ’ਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵੇਂ ਭਾਰਤੀ ਬਣੇ ਪੁਜਾਰਾ

ਸ਼ੀਤ ਲਹਿਰ ਨਾਲ ਵੱਡਾ ਨੁਕਸਾਨ
ਕੇਡੀਆ ਐਡਵਾਇਜ਼ਰੀ ਦੇ ਮੈਨੇਜਿੰਗ ਡਾਇਰੈਕਟਰ ਅਜੇ ਕੇਡੀਆ ਨੇ ਦੱਸਿਆ ਕਿ ਐੱਨ. ਸੀ. ਡੀ. ਐਕਸ ਦਾ ਐਗਰੀ ਕਮੋਡਿਟੀ ਇਸ ਸਾਲ ਦੀ ਸ਼ੁਰੂਆਤ ’ਚ ਹੀ ਅੱਪਰ ਸਰਕਿਟ ਲੱਗਾ ਹੈ। ਇਸ ’ਚ ਕਰੀਬ 20 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਅੱਪਰ ਸਰਕਿਟ ਲਗਾਉਣ ’ਚ ਜੌ, ਛੋਲੇ, ਕਪਾਹ ਦਾ ਤੇਲ, ਸਰੋਂ ਦਾ ਬੀਜ, ਸੋਇਆ ਤੇਲ, ਸੋਇਆਬੀਨ ਅਤੇ ਹਲਦੀ ਦੀ ਅਹਿਮ ਭੂਮਿਕਾ ਹੈ। ਇਸ ਦਾ ਇਕ ਹੋਰ ਅਹਿਮ ਕਾਰਣ ਇਹ ਵੀ ਹੈ ਬੇਮੌਸਮੇ ਮੀਂਹ ਅਤੇ ਸ਼ੀਤ ਸ਼ਹਿਰ ਨਾਲ ਬਹੁਤ ਸਾਰੇ ਸੂਬਿਆਂ ’ਚ ਫਸਲਾਂ ਨੂੰ ਨੁਕਸਾਨ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ: ਬਰਡ ਫਲੂ ਦੀ ਦਹਿਸ਼ਤ: ਰੈਸਟੋਰੈਂਟਸ ਦੇ ਮੈਨਿਊ ’ਚੋਂ ਚਿਕਨ ਗਾਇਬ, ਕਾਰੋਬਾਰ ’ਤੇ ਮੰਡਰਾਇਆ ਸੰਕਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News