PNB ਘੋਟਾਲਾ : ਨੀਰਵ ਮੋਦੀ ਦੇ ਬੈਂਕ ਖਾਤੇ ਤੇ ਸ਼ੇਅਰਾਂ ਦੇ ਲੈਣ-ਦੇਣ 'ਤੇ ਰੋਕ

02/23/2018 1:02:45 PM

ਮੁੰਬਈ/ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਨੂੰ ਨੀਰਵ ਮੋਦੀ ਸਮੂਹ ਦੇ ਕਰੀਬ 44 ਕਰੋੜ ਰੁਪਏ ਦੇ ਬੈਂਕ ਜਮ੍ਹਾ ਅਤੇ ਸ਼ੇਅਰਾਂ ਦੇ ਲੈਣ-ਦੇਣ 'ਤੇ ਰੋਕ ਲਾ ਦਿੱਤੀ ਹੈ | ਨੀਰਵ ਮੋਦੀ ਨਾਲ ਸੰਬੰਧਤ ਸਥਾਨਾਂ ਤੋਂ ਇੰਪੋਰਟਡ ਘੜੀਆਂ ਦਾ ਵਿਸ਼ਾਲ ਭੰਡਾਰ ਜ਼ਬਤ ਕੀਤਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਐਕਟ ਤਹਿਤ ਉਨ੍ਹਾਂ ਨੇ ਬੈਂਕ ਖਾਤਿਆਂ ਅਤੇ ਸ਼ੇਅਰਾਂ ਦੇ ਲੈਣ-ਦੇਣ 'ਤੇ ਰੋਕ ਲਾ ਦਿੱਤੀ ਹੈ | ਬੈਂਕ ਖਾਤਿਆਂ 'ਚ 30 ਕਰੋੜ ਰੁਪਏ ਹਨ, ਜਦੋਂ ਕਿ ਸ਼ੇਅਰਾਂ ਦੀ ਕੀਮਤ 13.86 ਕਰੋੜ ਰੁਪਏ ਹੈ | ਉਨ੍ਹਾਂ ਨੇ ਦੱਸਿਆ ਕਿ ਪਿਛਲੇ ਇਕ ਹਫਤੇ 'ਚ ਅਰਬਪਤੀ ਹੀਰਾ ਕਾਰੋਬਾਰੀ ਨਾਲ ਸੰਬੰਧਤ ਵੱਖ-ਵੱਖ ਸਥਾਨਾਂ 'ਤੇ ਈ. ਡੀ. ਦੀ ਤਲਾਸ਼ੀ 'ਚ ਮਹਿੰਗੀਆਂ ਘੜੀਆਂ ਦਾ ਜ਼ਖੀਰਾ, 176 ਸਟੀਲ ਦੀਆਂ ਅਲਮਾਰੀਆਂ, 158 ਸੰਦੂਕ ਅਤੇ 60 ਹੋਰ ਬਕਸੇ ਜ਼ਬਤ ਕੀਤੇ ਗਏ ਹਨ |

PunjabKesari
ਲਗਜ਼ਰੀ ਕਾਰਾਂ ਵੀ ਜ਼ਬਤ

ਜ਼ਿਕਰਯੋਗ ਹੈ ਕਿ ਈ. ਡੀ. ਨੇ ਨੀਰਵ ਮੋਦੀ ਅਤੇ ਉਸ ਦੀਆਂ ਕੰਪਨੀਆਂ ਨਾਲ ਸੰਬੰਧਤ 9 ਕਾਰਾਂ ਜ਼ਬਤ ਕੀਤੀਆਂ ਹਨ। ਇਨ੍ਹਾਂ ਕਾਰਾਂ 'ਚ ਇਕ ਰਾਲਸ ਰਾਇਸ ਘੋਸਟ, ਦੋ ਮਰਸੀਡਿਜ਼ ਬੇਂਜ ਜੀ. ਐੱਲ.-300 ਸੀ. ਡੀ. ਆਈ, ਇਕ ਪਾਰਸ਼ ਪਨਾਮੇਰਾ, 3 ਹੋਂਡਾ ਕਾਰਾਂ, ਇਕ ਟੋਇਟਾ ਅਤੇ ਇਕ ਟੋਇਟਾ ਇਨੋਵਾ ਸ਼ਾਮਲ ਹਨ। ਜ਼ਬਤ ਕੀਤੀਆਂ ਗਈਆਂ 9 ਕਾਰਾਂ ਦੀ ਕੀਮਤ 10 ਕਰੋੜ ਰੁਪਏ ਤੋਂ ਜ਼ਿਆਦਾ ਹੈ। ਈ. ਡੀ. ਨੇ ਨਾਲ ਹੀ ਮੇਹੁਲ ਚੌਕਸੀ ਦੇ ਗੀਤਾਂਜਲੀ ਗਰੁੱਪ ਦੇ 86.72 ਕਰੋੜ ਦੇ ਮਿਉਚੂਅਲ ਫੰਡ ਅਤੇ ਸ਼ੇਅਰ ਵੀ ਆਪਣੇ ਕਬਜ਼ੇ 'ਚ ਲਏ ਹਨ।


Related News