ਡੀ-ਮਾਰਟ ਦਾ ਸ਼ੁੱਧ ਲਾਭ ਦੁੱਗਣਾ ਹੋ ਕੇ 417.76 ਕਰੋੜ ਰੁਪਏ ’ਤੇ

Sunday, Oct 17, 2021 - 12:18 PM (IST)

ਡੀ-ਮਾਰਟ ਦਾ ਸ਼ੁੱਧ ਲਾਭ ਦੁੱਗਣਾ ਹੋ ਕੇ 417.76 ਕਰੋੜ ਰੁਪਏ ’ਤੇ

ਨਵੀਂ ਦਿੱਲੀ (ਭਾਸ਼ਾ) – ਡੀ-ਮਾਰਟ ਨਾਂ ਨਾਲ ਪ੍ਰਚੂਨ ਚੇਨ ਦਾ ਸੰਚਾਲਨ ਕਰਨ ਵਾਲੀ ਐਵੇਨਿਊ ਸੁਪਰਮਾਰਟਸ ਲਿਮ. ਨੇ ਸ਼ਨੀਵਾਰ ਨੂੰ ਦੱਸਿਆ ਕਿ ਸਤੰਬਰ 2021 ਨੂੰ ਸਮਾਪਤ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ ਦੁੱਗਣਾ ਹੋ ਕੇ 417.6 ਕਰੋੜ ਰੁਪਏ ’ਤੇ ਪਹੁੰਚ ਗਿਆ। ਐਵੇਨਿਊ ਸੁਪਰਮਾਰਟਸ ਨੇ ਬੀ. ਐੱਸ. ਈ. ਨੂੰ ਭੇਜੀ ਸੂਚਨਾ ’ਚ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਕੰਪਨੀ ਨੇ 198.53 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।

ਕੰਪਨੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ’ਚ ਉਸ ਦੀ ਆਪ੍ਰੇਟਿੰਗ ਆਮਦਨ 46.79 ਫੀਸਦੀ ਵਧ ਕੇ 7,788.94 ਕਰੋੜ ਰੁਪਏ ਹੋ ਗਈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ 5,306.20 ਕਰੋੜ ਰੁਪਏ ਸੀ। ਉੱਥੇ ਹੀ ਸਮੀਖਿਆ ਅਧੀਨ ਤਿਮਾਹੀ ਦੌਰਾਨ ਕੰਪਨੀ ਦਾ ਕੁੱਲ ਖਰਚਾ ਵੀ 43.63 ਫੀਸਦੀ ਦੀ ਬੜ੍ਹਤ ਨਾਲ 7,248.74 ਕਰੋੜ ਰੁਪਏ ਹੋ ਗਿਆ। ਇਸ ਤੋਂ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਇਹ 5,046.69 ਕਰੋੜ ਰੁਪਏ ਸੀ।

ਕੰਪਨੀ ਨੇ ਕਿਹਾ ਕਿ ਵਿੱਤੀ ਸਾਲ 2021-22 ਦੀ ਪਹਿਲੀ ਛਿਮਾਹੀ ’ਚ ਉਸ ਦੀ ਕੁੱਲ ਆਮਦਨ 12,972 ਕਰੋੜ ਰੁਪਏ ਰਹੀ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਇਸੇ ਮਿਆਦ ’ਚ 9,189 ਕਰੋੜ ਰੁਪਏ ਸੀ। ਉੱਥੇ ਹੀ ਸਿੰਗਲ ਆਧਾਰ ’ਤੇ ਐਵੇਨਿਊ ਸੁਪਰਮਾਰਟਸ ਦੀ ਆਪ੍ਰੇਟਿੰਗ ਆਮਦਨ ਸਮੀਖਿਆ ਅਧੀਨ ਤਿਮਾਹੀ ਦੌਰਾਨ 46.6 ਫੀਸਦੀ ਵਧ ਕੇ 7,649.64 ਕਰੋੜ ਰੁਪਏ ਹੋ ਗਈ। ਇਹ ਵਿੱਤੀ ਸਾਲ 2020-21 ਦੀ ਜੁਲਾਈ-ਸਤੰਬਰ ਤਿਮਾਹੀ ’ਚ 5,218.15 ਕਰੋੜ ਰੁਪਏ ਸੀ।


author

Harinder Kaur

Content Editor

Related News