ਦੇਸ਼ ਦੀਆਂ 60 ਹਜ਼ਾਰ ਮਹਿਲਾਵਾਂ ਨੂੰ Facebook ਦੇਵੇਗਾ ਸਾਈਬਰ ਸੁਰੱਖਿਆ ਟ੍ਰੇਨਿੰਗ

Sunday, Aug 12, 2018 - 11:06 AM (IST)

ਦੇਸ਼ ਦੀਆਂ 60 ਹਜ਼ਾਰ ਮਹਿਲਾਵਾਂ ਨੂੰ Facebook ਦੇਵੇਗਾ ਸਾਈਬਰ ਸੁਰੱਖਿਆ ਟ੍ਰੇਨਿੰਗ

ਨਵੀਂ ਦਿੱਲੀ — ਮਹਿਲਾ ਕਮਿਸ਼ਨ ਫੇਸਬੁੱਕ ਦੀ ਸਹਾਇਤਾ ਨਾਲ ਦੇਸ਼ ਭਰ ਦੀਆਂ 60 ਹਜ਼ਾਰ ਮਹਿਲਾਵਾਂ ਨੂੰ ਸਾਈਬਰ ਕ੍ਰਾਈਮ ਦੀ ਟ੍ਰੈਨਿੰਗ ਦੇਵੇਗਾ। ਡਿਜੀਟਲ ਸਾਖਰਤਾ ਪ੍ਰੋਗਰਾਮ ਦੇ ਤਹਿਤ ਫੇਸਬੁੱਕ ਅਤੇ ਸਾਈਬਰ ਪੀਸ ਫਾਊਂਡੇਸ਼ਨ ਵਲੋਂ ਇਹ ਟ੍ਰੇਨਿੰਗ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਇਹ ਟ੍ਰੇਨਿੰਗ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ।

ਸਾਈਬਰ ਸੁਰੱਖਿਆ 'ਤੇ ਹੋਵੇਗਾ ਫੋਕਸ

ਲੋਕਸਭਾ 'ਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੇਨਕਾ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਈਬਰ ਪੀਸ ਫਾਊਂਡੇਸ਼ਨ ਇਕ ਸਿਵਲ ਸੁਸਾਇਟੀ ਸੰਗਠਨ ਹੈ ਅਤੇ ਰਾਂਚੀ, ਝਾਰਖੰਡ ਬੇਸਡ ਹੈ, ਜੋ ਸਾਇਬਰ ਸੁਰੱਖਿਆ ਦੇ ਸਾਰੇ ਪਹਿਲੂਆਂ ਦੀ ਟ੍ਰੇਨਿੰਗ ਦਿੰਦਾ ਹੈ। ਫਾਊਂਡੇਸ਼ਨ ਫੇਸਬੁੱਕ ਨਾਲ ਮਿਲ ਕੇ ਇਨ੍ਹਾਂ ਮਹਿਲਾਵਾਂ ਨੂੰ ਸਾਈਬਰ ਕ੍ਰਾਈਮ ਨਾਲ ਸਬੰਧਿਤ ਸਾਰੀ ਜਾਣਕਾਰੀ ਦੇਵੇਗਾ। ਇਹ ਮਹਿਲਾਵਾਂ ਦੇਸ਼ ਭਰ 'ਚ ਸਾਈਬਰ ਕ੍ਰਾਈਮ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੀ ਕੰਮ ਕਰਨਗੀਆਂ।

ਸੋਸ਼ਲ ਮੀਡੀਆ ਨਾਲ ਜੁੜੇ ਕ੍ਰਾਈਮ ਦੀ ਜਾਣਕਾਰੀ

ਇਨ੍ਹਾਂ ਮਹਿਲਾਵਾਂ ਨੂੰ ਸੋਸ਼ਲ ਮੀਡੀਆ, ਈਮੇਲ ਅਤੇ ਇੰਟਰਨੈੱਟ ਦੇ ਸੁਰੱਖਿਅਤ ਇਸਤੇਮਾਲ ਬਾਰੇ ਵੀ ਟ੍ਰੇਨਿੰਗ ਦਿੱਤੀ ਜਾਵੇਗੀ।


Related News