ਹਰ 10 ਮਿੰਟ ''ਚ ਇਕ ਸਾਈਬਰ ਅਟੈਕ, ਵੱਡਾ ਕਵਰ ਲੈ ਰਹੇ ਹਨ ਬੈਂਕ
Friday, Sep 07, 2018 - 09:21 AM (IST)

ਨਵੀਂ ਦਿੱਲੀ—ਕੋਸਮੋਸ ਕੋ-ਆਪਰੇਟਿਵ ਬੈਂਕ 'ਤੇ ਸਾਈਬਰ ਅਟੈਕ ਤੋਂ ਬਾਅਦ ਬੈਂਕ 10 ਕਰੋੜ ਡਾਲਰ ਤੱਕ ਦੇ ਇੰਸ਼ੋਰੈਂਸ ਕਵਰ ਲੈ ਰਹੇ ਹਨ। ਪ੍ਰਾਈਵੇਟ ਸੈਕਟਰ ਦੇ ਜ਼ਿਆਦਾਤਰ ਬੈਂਕਾਂ ਨੇ ਜਿਥੋਂ 1 ਤੋਂ 5 ਕਰੋੜ ਡਾਲਰ ਦਾ ਸਾਈਬਰ ਇੰਸ਼ੋਰੈਂਸ ਲਿਆ ਹੈ ਉੱਧਰ ਸਰਕਾਰੀ ਬੈਂਕ ਨੇ 10 ਕਰੋੜ ਡਾਲਰ ਦੀ ਪਾਲਿਸੀ ਲਈ ਹੈ। ਸਾਈਬਰ ਅਟੈਕ ਵਧਣ ਤੋਂ ਬਾਅਦ ਬੈਂਕ ਖੁਦ ਨੂੰ ਵਿੱਤੀ ਨੁਕਸਾਨ ਤੋਂ ਬਚਣ ਲਈ ਮਹਿੰਗੀ ਪਾਲਿਸੀ ਖਰੀਦਣ ਨੂੰ ਮਜ਼ਬੂਰ ਹੋਏ ਹਨ।
ਪਿਛਲੇ ਸਾਲ 3000 ਆਨਲਾਈਨ ਬੈਂਕਿੰਗ ਘਪਲਿਆਂ ਦੇ ਮਾਮਲੇ ਸਾਹਮਣੇ ਆਏ ਸਨ। ਇੰਡਸਟਰੀ ਮੁਤਾਬਕ ਹਰ 10 ਮਿੰਟ 'ਚ ਇਕ ਸਾਈਬਰ ਅਟੈਕ ਹੁੰਦਾ ਹੈ। ਮਹਾਰਾਸ਼ਟਰ ਅਤੇ ਯੂ.ਪੀ. 'ਚ ਇਸ ਤਰ੍ਹਾਂ ਦੇ ਅਪਰਾਧ ਸਭ ਤੋਂ ਜ਼ਿਆਦਾ ਹੁੰਦੇ ਹਨ। ਇਸ ਬਾਰੇ 'ਚ ਗਲੋਬਲ ਇੰਸ਼ੋਰੈਂਸ ਬਰੋਕਰਸ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਮਨੋਜ ਕੁਮਾਰ ਏ.ਐੱਸ. ਨੇ ਦੱਸਿਆ ਕਿ ਭਾਰਤੀ ਕੰਪਨੀਆਂ ਹੁਣ ਫਾਰੇਂਸਿਕ ਕਾਸਟ, ਫਿਰੌਤੀ ਅਤੇ ਦੂਜੇ ਫਰਸਟ ਪਾਰਟੀ ਖਰਚਿਆਂ ਨੂੰ ਕਵਰ ਕਰਨ ਲਈ ਪਾਲਿਸੀ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲ 'ਚ ਅਜਿਹੀ ਪਾਲਿਸੀ ਦੀ ਗਿਣਤੀ 'ਚ 25 ਫੀਸਦੀ ਦਾ ਵਾਧਾ ਹੋਇਆ ਹੈ। ਕੁਮਾਰ ਨੇ ਦੱਸਿਆ ਕਿ ਪਰਸਨਲ ਡਾਟਾ ਪ੍ਰਾਟੈਕਸ਼ਨ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਸ 'ਚ ਹੋਰ 30 ਫੀਸਦੀ ਦੇ ਵਾਧੇ ਦੀ ਉਮੀਦ ਹੈ।
ਡਾਟਾ ਪ੍ਰਾਟੈਕਸ਼ਨ 'ਤੇ ਜਸਟਿਸ ਬੀ.ਐੱਨ. ਸ਼੍ਰੀਕ੍ਰਿਸ਼ਨ ਕਮੇਟੀ ਨੇ ਸਖਤ ਉਪਾਅ ਸੁਝਾਏ ਹਨ। ਇਨ੍ਹਾਂ 'ਤੇ ਅਮਲ ਹੋਇਆ ਹੈ ਤਾਂ ਕੰਪਨੀਆਂ ਦੀ ਡਾਟਾ ਲਾਇਬਿਲਟੀ ਵਧੇਗੀ। ਇਸ ਲਈ ਉਨ੍ਹਾਂ ਨੂੰ ਪੂਰਾ ਰਿਸਕ ਕਵਰ ਲੈਣਾ ਹੋਵੇਗਾ ਜਾਂ ਮੌਜੂਦਾ ਪਾਲਿਸੀ ਦੇ ਸਮ ਇੰਸ਼ਯੋਰਡ 'ਚ ਵਾਧਾ ਕਰਨਾ ਪਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਹਾਲ ਹੀ 'ਚ ਪਰਸਨਲ ਡਾਟਾ ਪ੍ਰਾਟੈਕਸ਼ਨ ਮੰਤਰਾਲਾ ਨੇ ਹਾਲ ਹੀ 'ਚ ਪਰਸਨਲ ਡਾਟਾ ਪ੍ਰਾਟੈਕਸ਼ਨ ਬਿੱਲ ਪੇਸ਼ ਕੀਤਾ ਸੀ। ਇਹ ਬਿੱਲ ਯੂਰਪੀਅਨ ਯੂਨੀਅਨ ਦੀ ਤਰ੍ਹਾਂ ਸਖਤ ਹੈ। ਕੁਮਾਰ ਨੇ ਕਿਹਾ ਕਿ ਵਾਨਾਕਰਾਈ ਅਟੈਕ, ਸੀਰੀਅਸ ਬੈਂਕਿੰਗ ਡਾਟਾ ਚੋਰੀ ਮਾਮਲਿਆਂ ਤੋਂ ਬਾਅਦ ਇਹ ਬਿੱਲ ਆਇਆ ਹੈ।