ਭਾਰਤੀ ਅਰਥਵਿਵਸਥਾ ’ਚ ਸੁਧਾਰ ਦੇ ਬਾਵਜੂਦ 5 ਲੱਖ ਤੋਂ ਵੱਧ ਨੌਕਰੀਆਂ ਖ਼ਤਮ

11/06/2020 8:50:55 PM

ਨਵੀਂ ਦਿੱਲੀ– ਭਾਰਤ ਦੇ ਲੋਕਾਂ ਲਈ ਰੁਜ਼ਗਾਰ ਦੇ ਮੋਰਚੇ ’ਤੇ ਬੁਰੀ ਖ਼ਬਰ ਹੈ। ਆਰਥਿਕ ਸੁਧਾਰ ਦੇ ਬਾਵਜੂਦ ਅਕਤੂਬਰ ’ਚ ਮਈ ਤੋਂ ਬਾਅਦ ਪਹਿਲੀ ਵਾਰ ਰੁਜ਼ਗਾਰ ’ਚ ਗਿਰਾਵਟ ਦੇਖੀ ਗਈ ਹੈ। ਅਕਤੂਬਰ ’ਚ ਲਗਭਗ 5.5 ਲੱਖ ਨੌਕਰੀਆਂ ਖ਼ਤਮ ਹੋਈਆਂ ਹਨ। ਇਸ ਦੀ ਜਾਣਕਾਰੀ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੋਮੀ (ਸੀ. ਐੱਮ. ਆਈ. ਈ.) ਦੇ ਅੰਕੜਿਆਂ ਤੋਂ ਮਿਲੀ ਹੈ।

1 ਨਵੰਬਰ ਨੂੰ ਸੰਪੰਨ ਹੋਏ ਲੇਬਰ ਬਾਜ਼ਾਰ ’ਚ ਹਫ਼ਤਾਵਾਰੀ ਵਿਸ਼ਲੇਸ਼ਣ ’ਚ ਸੀ. ਐੱਮ. ਆਈ. ਈ. ਨੇ ਕਿਹਾ ਕਿ ਅਕਤੂਬਰ 2020 ਮਈ ਮਹੀਨੇ ’ਚ ਰੁਜ਼ਗਾਰ ’ਚ ਸੁਧਾਰ ਸ਼ੁਰੂ ਹੋਣ ਤੋਂ ਬਾਅਦ ਅਕਤੂਬਰ ਪਹਿਲਾ ਮਹੀਨਾ ਹੈ ਜਦੋਂ ਰੁਜ਼ਗਾਰ ’ਚ ਗਿਰਾਵਟ ਦਰਜ ਹੋਈ ਹੈ। ਸੀ. ਐੱਮ. ਆਈ. ਈ. ਦੀ ਰਿਪੋਰਟ ਮੁਤਾਬਕ ਇਸ ਸਾਲ ਅਗਸਤ ਅਤੇ ਸਤੰਬਰ ’ਚ ਬੇਰੁਜ਼ਗਾਰੀ ਦਰ ਘੱਟ ਕੇ 6.7 ਫੀਸਦੀ ਤੱਕ ਪਹੁੰਚ ਗਈ ਸੀ। ਅਕਤੂਬਰ ’ਚ ਇਸ ’ਚ ਸੁਧਾਰ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਇਸ ਮਹੀਨੇ ਬੇਰੁਜ਼ਗਾਰੀ ਦਰ ਕਰੀਬ 7 ਫੀਸਦੀ ਤੱਕ ਪਹੁੰਚ ਗਈ।

ਰਿਪੋਰਟ ਮੁਤਾਬਕ ਅਕਤੂਬਰ ਦਾ ਮਹੀਨਾ ਭਾਂਵੇਂ ਹੀ ਤਿਉਹਾਰੀ ਮਹੀਨਾ ਸੀ ਅਤੇ ਕੁਝ ਸੂਬਿਆਂ ’ਚ ਚੋਣਾਂ ਦੇ ਨਾਲ-ਨਾਲ ਸਾਉਣੀ ਦੀ ਫਸਲ ਦਾ ਵੀ ਮਹੀਨਾ ਸੀ। ਇਸ ਦੇ ਬਾਵਜੂਦ ਰੁਜ਼ਗਾਰ ’ਚ ਗਿਰਾਵਟ ਰਹੀ। ਰਿਪੋਰਟ ਮੁਤਾਬਕ ਅਕਤੂਬਰ ’ਚ ਦੇਸ਼ ’ਚ ਰੁਜ਼ਗਾਰ ਦੀ ਦਰ ਘਟ ਕੇ 37.8 ਫੀਸਦੀ ਰਹਿ ਗਈ ਜਦੋਂ ਕਿ ਸਤੰਬਰ ’ਚ ਇਹ 38 ਫੀਸਦੀ ਸੀ। ਸੰਸਥਾਨ ਦਾ ਕਹਿਣਾ ਹੈ ਕਿ ਲੇਬਰ ਫੋਰਸ ਪਾਰਟੀਸਿਪੇਸ਼ਨ ਰੇਟ (ਪੀ. ਐੱਲ. ਆਰ.) ਵਿਚ ਠਹਿਰਾਅ ਅਤੇ ਬੇਰੁਜ਼ਗਾਰੀ ਦਰ ਦੇ ਵਧਣ ਨਾਲ ਇਹ ਸਥਿਤੀ ਪੈਦਾ ਹੋਈ।

ਅਪ੍ਰੈਲ ’ਚ ਰੁਜ਼ਗਾਰ ਦੀ ਦਰ ’ਚ 12.2 ਫੀਸਦੀ ਦਾ ਭਾਰੀ ਵਾਧਾ ਹੋਇਆ ਸੀ। ਮਈ, ਜੂਨ ਅਤੇ ਜੁਲਾਈ ਦੌਰਾਨ 10.4 ਫੀਸਦੀ ਅੰਕ ਪ੍ਰਾਪਤ ਹੋਏ ਪਰ ਉਸ ਤੋਂ ਬਾਅਦ ਵਸੂਲੀ ਜ਼ੀਰੋ ਰਹੀ ਸੀ। ਸੀ. ਐੱਮ. ਆਈ. ਈ. ਦੇ ਮੁਤਾਬਕ ਮਈ ’ਚ ਕੋਰੋਨਾ ਵਾਇਰਸ ਪ੍ਰੇਰਿਤ ਲਾਕਡਾਊਨ ਤੋਂ ਬਾਅਦ ਰੁਜ਼ਗਾਰ 3.16 ਕਰੋੜ ਵਧਿਆ ਸੀ ਜਦੋਂ ਕਿ ਜੂਨ ’ਚ 6.32 ਕਰੋੜ, ਜੁਲਾਈ ’ਚ 1.53 ਕਰੋੜ ਸੀ।


Sanjeev

Content Editor

Related News