GST ਤੋਂ ਬਾਅਦ ਕਸਟਮ, IGST ਕੁਲੈਕਸ਼ਨ ਦੋਗੁਣੀ
Saturday, Aug 05, 2017 - 11:52 AM (IST)
ਨਵੀਂ ਦਿੱਲੀ—ਗੁਡਸ ਐਂਡ ਸਰਵਿਸੇਜ ਟੈਕਸ (ਜੀ. ਐੱਸ. ਟੀ) ਲਾਗੂ ਹੋਣ ਤੋਂ ਬਾਅਦ ਕਸਟਮ ਡਿਊਟੀ ਅਤੇ ਇੰਪੋਰਟ 'ਤੇ ਆਈ. ਜੀ. ਐੱਸ. ਟੀ. ਕੁਲੈਕਸ਼ਨ ਜੁਲਾਈ 'ਚ ਦੋਗੁਣੀ ਹੋ ਕੇ 30 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਰਾਜਸਵ 'ਚ ਕਸਟਮ ਡਿਊਟੀ, ਇੰਪੋਰਟ 'ਤੇ ਇੰਟੀਗ੍ਰੇਟੇਡ ਜੀ. ਐੱਸ. ਟੀ. (ਆਈ. ਜੀ. ਐੱਸ. ਟੀ.), ਪ੍ਰਤੀਕਾਰੀ ਟੈਕਸ (ਸੀਵੀਡੀ), ਵਿਸ਼ੇਸ਼ ਟੈਕਸ (ਐੱਸ. ਏ. ਡੀ) ਅਤੇ ਇੰਪੋਰਟ ਵਸਤੂਆਂ ਤੋਂ ਪ੍ਰਾਪਤ ਸੈੱਸ ਸ਼ਾਮਲ ਹੈ। ਮਾਰਚ 'ਚ 2016 'ਚ ਇਸ ਮਹੀਨੇ 16 ਹਜ਼ਾਰ ਕਰੋੜ ਰੁਪਏ ਇਨਡਾਈਰੈਕਟ ਟੈਕਸ ਕਲੈਕਸ਼ਨ ਹੋਇਆ ਸੀ। 1 ਜੁਲਾਈ ਨੂੰ ਲਾਗੂ ਹੋਏ ਜੀ. ਐੱਸ. ਟੀ. 'ਚ ਐਕਸਾਈਜ ਡਿਊਟੀ, ਸਰਵਿਸ ਟੈਕਸ ਅਤੇ ਵੈਟ ਜਿਵੇਂ ਇਕ ਦਰਜਨ ਤੋਂ ਜ਼ਿਆਦਾ ਸੈਂਟਰਲ ਅਤੇ ਸਟੇਟ ਟੈਕਸ ਦਾ ਰਲੇਵਾ ਹੋ ਗਿਆ।
ਹਾਲਾਂਕਿ ਟੈਕਸ ਰੈਵਨਿਊ ਦੀ ਸਹੀ ਜਾਣਕਾਰੀ ਡੋਮੈਸਟਿਕ ਮੈਨਿਊਫੈਕਚਰਸ, ਡੀਲਰਸ ਅਤੇ ਟਰੇਡਰਸ ਰਿਟਰਨ ਫਾਈਲ ਕਰਨ ਤੋਂ ਬਾਅਦ ਹੀ ਮਿਲ ਪਾਵੇਗੀ। 71.30 ਲੱਖ ਐਕਸਾਈਜ, ਸਰਵਿਸ ਟੈਕਸ ਅਤੇ ਵੈਟ ਪੇਯਰਸ ਜੀ. ਐੱਸ. ਟੀ. ਐੱਨ. ਪੋਟਰਲ ਨਾਲ ਜੁੜੇ ਹਨ। ਇਸ 'ਚ 13 ਲੱਖ ਫ੍ਰੇਸ ਰਜਿਸਟਰੇਸ਼ਨ ਹਨ।
