RBI ਦੀ ਪਾਬੰਦੀ ਦੇ ਬਾਅਦ ਚਿੰਤਾ 'ਚ ਯੈੱਸ ਬੈਂਕ ਦੇ ਗਾਹਕ, ATM 'ਤੇ ਲੱਗੀਆਂ ਲਾਈਨਾਂ

03/06/2020 11:37:51 AM

ਨਵੀਂ ਦਿੱਲੀ—ਦੇਸ਼ ਦੇ ਵੱਡੇ ਬੈਂਕਾਂ 'ਚੋਂ ਇਕ ਯੈੱਸ ਬੈਂਕ 'ਤੇ ਆਏ ਸੰਕਟ ਨਾਲ ਕਰੋੜਾਂ ਗਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਯੈੱਸ ਬੈਂਕ ਦੇ ਸੰਕਟ ਨੂੰ ਦੇਖਦੇ ਹੋਏ ਨਿਕਾਸੀ 'ਤੇ ਇਕ ਲਿਮਿਟ ਤੈਅ ਕਰ ਦਿੱਤੀ ਗਈ ਹੈ | ਅਗਲੇ ਇਕ ਮਹੀਨੇ ਤੱਕ ਲੋਕ ਸਿਰਫ 50 ਹਜ਼ਾਰ ਰੁਪਏ ਹੀ ਆਪਣੇ ਖਾਤੇ 'ਚੋਂ ਕੱਢ ਪਾਉਣਗੇ ਜਿਸ ਦੇ ਬਾਅਦ ਲੋਕਾਂ 'ਚ ਹਲਚਲ ਦਾ ਮਾਹੌਲ ਹੈ | ਦਿੱਲੀ ਤੋਂ ਲੈ ਕੇ ਮੁੰਬਈ, ਹੈਦਰਾਬਾਦ ਅਤੇ ਅਹਿਮਦਾਬਾਦ ਤੱਕ ਏ.ਟੀ.ਐੱਮ. ਦੇ ਬਾਹਰ ਲੋਕਾਂ ਦੀ ਭੀੜ ਜੁੱਟ ਗਈ ਹੈ | 

PunjabKesari

ਮੁੰਬਈ 'ਚ ਯੈੱਸ ਬੈਂਕ ਦੀ ਫੋਰਟ ਬ੍ਰਾਂਡ ਦੇ ਕੋਲ ਸ਼ੁੱਕਰਵਾਰ ਸਵੇਰੇ ਤੋਂ ਹੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ | ਇਥੇ ਲੋਕ ਬੈਂਕ ਦੀ ਬ੍ਰਾਂਚ ਏ.ਟੀ.ਐੱਮ.'ਚੋਂ ਪੈਸੇ ਕੱਢਵਾਉਣ ਆਏ ਹਨ | ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਕ ਵਿਅਕਤੀ ਪੂਰੇ ਮਹੀਨੇ 'ਚ ਸਿਰਫ 50 ਹਜ਼ਾਰ ਰੁਪਏ ਹੀ ਕੱਢ ਸਕਦਾ ਹੈ | ਹਾਲਾਂਕਿ ਬੈਂਕ ਵਲੋਂ ਗਾਹਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਸਿਰਫ 3 ਅਪ੍ਰੈਲ ਤੱਕ ਹੀ ਰਹਿਣਗੇ, ਬਾਕੀ ਹਾਲਤ ਸੁਧਾਰਣ ਦੀਆਂ ਕੋਸ਼ਿਸ਼ ਜਾਰੀ ਹਨ | 

PunjabKesari
ਮੁੰਬਈ ਦੇ ਨਾਲ-ਨਾਲ ਅਹਿਮਦਾਬਾਦ 'ਚ ਵੀ ਯੈੱਸ ਬੈਂਕ ਦੀ ਬ੍ਰਾਂਚ ਦੇ ਬਾਹਰ ਗਾਹਕਾਂ ਦੀ ਭੀੜ ਹੈ | ਹਾਲਾਂਕਿ ਇਥੇ ਪੈਸਾ ਕੱਢਵਾਉਣ 'ਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਉਂਕਿ ਏ.ਟੀ.ਐੱਮ. ਦਾ ਸਰਵਰ ਹੀ ਡਾਊਨ ਹੋ ਗਿਆ ਹੈ | ਹੁਣ ਕੁਝ ਬ੍ਰਾਂਚ 'ਚ ਜੋ ਗਾਹਕ ਏ.ਟੀ.ਐੱਮ.'ਚੋਂ ਪੈਸੇ ਨਹੀਂ ਕੱਢ ਪਾ ਰਹੇ ਹਨ ਉਨ੍ਹਾਂ ਨੂੰ ਟੋਕਨ ਦਿੱਤਾ ਜਾ ਰਿਹਾ ਹੈ | ਬ੍ਰਾਂਚ ਵਲੋਂ ਦੱਸਿਆ ਜਾ ਰਿਹਾ ਹੈ ਕਿ ਸਿਰਫ ਚੈੱਕ ਰਾਹੀਂ ਲੋਕ ਆਪਣੇ 50 ਹਜ਼ਾਰ ਰੁਪਏ ਕੱਢ ਸਕਦੇ ਹਨ |

PunjabKesari


Aarti dhillon

Content Editor

Related News