ਜੀ. ਐੱਸ. ਟੀ. ਦਰ ''ਚ ਕਟੌਤੀ ਦਾ ਲਾਭ ਗਾਹਕਾਂ ਤੱਕ ਨਾ ਪਹੁੰਚਾਉਣ ''ਤੇ ਬਹੁ-ਰਾਸ਼ਟਰੀ ਕੰਪਨੀਆਂ ਦੀ ਖਿਚਾਈ

Monday, Jul 30, 2018 - 01:13 AM (IST)

ਜੀ. ਐੱਸ. ਟੀ. ਦਰ ''ਚ ਕਟੌਤੀ ਦਾ ਲਾਭ ਗਾਹਕਾਂ ਤੱਕ ਨਾ ਪਹੁੰਚਾਉਣ ''ਤੇ ਬਹੁ-ਰਾਸ਼ਟਰੀ ਕੰਪਨੀਆਂ ਦੀ ਖਿਚਾਈ

ਨਵੀਂ ਦਿੱਲੀ-ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦਰਾਂ 'ਚ ਕਟੌਤੀ ਦਾ ਲਾਭ ਗਾਹਕਾਂ ਨੂੰ ਨਾ ਦੇਣ 'ਤੇ ਮੁਨਾਫਾਖੋਰੀ ਰੋਕੂ ਅਥਾਰਟੀ ਨੇ ਬਹੁ-ਰਾਸ਼ਟਰੀ ਕੰਪਨੀਆਂ ਦੀ ਖਿਚਾਈ ਕੀਤੀ ਹੈ। ਅਥਾਰਟੀ ਦਾ ਕਹਿਣਾ ਹੈ ਕਿ ਕੰਪਨੀਆਂ ਬਹੁਤ ਹਲਕੀ ਵਜ੍ਹਾ ਦੱਸ ਰਹੀਆਂ ਹਨ ਜੋ ਉਸ ਦੀ ਸਮਝ ਤੋਂ ਬਾਹਰ ਹਨ।     
ਬਹੁ-ਰਾਸ਼ਟਰੀ ਕੰਪਨੀਆਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਦਰ 'ਚ ਕਟੌਤੀ ਦੇ ਨਤੀਜੇ ਵਜੋਂ ਕੀਮਤਾਂ ਨੂੰ ਦਸ਼ਮਲਵ ਅੰਕ 'ਚ ਅਨੁਕੂਲ ਕਰਨਾ ਮੁਸ਼ਕਲ ਕੰਮ ਹੈ। ਸੂਤਰਾਂ ਅਨੁਸਾਰ ਕੰਪਨੀਆਂ ਦੇ ਇਸ ਤਰਕ ਦੇ ਜਵਾਬ 'ਚ ਮੁਨਾਫਾਖੋਰੀ ਰੋਕੂ ਅਥਾਰਟੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਜੇਕਰ ਉਹ ਕੀਮਤ ਦੀ ਅਨੁਕੂਲਤਾ ਠੀਕ ਢੰਗ ਨਾਲ ਨਹੀਂ ਕਰ ਸਕਦੀਆਂ ਤਾਂ ਵਸਤਾਂ ਦੀ ਮਾਤਰਾ 'ਚ ਇਸ ਨੂੰ ਸ਼ਾਮਲ ਕਰਦਿਆਂ ਉਹ ਜੀ. ਐੱਸ. ਟੀ. ਦਰ 'ਚ ਕਟੌਤੀ ਦਾ ਫਾਇਦਾ ਗਾਹਕਾਂ ਤੱਕ ਕਿਉਂ ਨਹੀਂ ਪਹੁੰਚਾਉਂਦੀਆਂ ਹਨ।


Related News