11,663.35 ਕਰੋੜ ਰੁਪਏ ਦਾ ਮੁਦਰਾ ਲੋਨ NPA 'ਚ ਹੋਇਆ ਤਬਦੀਲ : RBI

01/10/2019 4:34:50 PM

ਨਵੀਂ  ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਦਰਾ ਯੋਜਨਾ  ਦੇਸ਼ ਦੀ ਇਕਾਨਮੀ ਅਤੇ ਰਿਜ਼ਰਵ ਬੈਂਕ ਆਫ  ਇੰਡੀਆ  (ਆਰ. ਬੀ. ਆਈ.)  ਲਈ ਨਵੀਂ  ਮੁਸੀਬਤ ਬਣਦੀ ਜਾ ਰਹੀ ਹੈ ਕਿਉਂਕਿ ਜੋ ਲੋਨ ਕਾਰੋਬਾਰੀਆਂ ਨੂੰ ਪਿਛਲੇ 3 ਸਾਲਾਂ  ’ਚ ਵੰਡੇ ਗਏ, ਉਨ੍ਹਾਂ ’ਚੋਂ 11,663.35 ਕਰੋਡ਼ ਰੁਪਏ ਨਾਨ-ਪ੍ਰਫਾਰਮਿੰਗ ਏਸੈੱਟਸ  ਯਾਨੀ ਐੱਨ. ਪੀ. ਏ.  ’ਚ ਕਨਵਰਟ ਹੋ ਚੁੱਕੇ ਹਨ।  ਇਸ ਲਈ ਆਰ. ਬੀ. ਆਈ.  ਨੇ ਚਿੰਤਾ ਜਤਾਉਂਦੇ ਹੋਏ ਸਾਰੇ ਬੈਂਕਾਂ ਅਤੇ ਵਿੱਤ  ਮੰਤਰਾਲਾ ਨੂੰ ਪੱਤਰ ਲਿਖ ਕੇ  ਉਨ੍ਹਾਂ  ਦੇ  ਸਾਹਮਣੇ ਇਸ ਹਕੀਕਤ ਨੂੰ ਰੱਖਿਆ ਹੈ।  
ਤੁਹਾਨੂੰ ਦੱਸ ਦੇਈਏ ਕਿ  ਬੇਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਦੇਣ ਅਤੇ ਖੁਦ ਦਾ ਵਪਾਰ ਸ਼ੁਰੂ ਕਰਨ ਲਈ ਮੁਦਰਾ  ਯੋਜਨਾ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਲੱਖਾਂ ਲੋਕਾਂ ਨੇ ਬੈਂਕਾਂ ਤੋਂ ਮੁਦਰਾ  ਲੋਨ ਲਿਆ ਪਰ ਉਹ ਅਜੇ ਤੱਕ ਬੈਂਕਾਂ  ਕੋਲ ਵਾਪਸ ਨਹੀਂ ਆ ਸਕਿਆ ਹੈ।    ਆਰ. ਬੀ. ਆਈ.  ਨੇ ਵਿੱਤ ਮੰਤਰਾਲਾ  ਅਤੇ ਬੈਂਕਾਂ ਨੂੰ ਸਮੀਖਿਅਾ ਰਿਪੋਰਟ ਵੀ  ਦਿੱਤੀ ਹੈ।  ਆਰ. ਬੀ. ਆਈ.  ਨੇ ਮੁਦਰਾ ਲੋਨ ’ਤੇ ਸਮੀਖਿਅਾ ਰਿਪੋਰਟ  ਖੁਦ ਤਿਆਰ ਕੀਤੀ ਹੈ।  

3 ਸਾਲਾਂ ’ਚ 6 ਗੁਣਾ ਵਧ ਗਿਆ ਐੱਨ. ਪੀ. ਏ. 

ਆਰ. ਬੀ. ਆਈ.  ਦੀ ਰਿਪੋਰਟ ਅਨੁਸਾਰ ਵਿੱਤੀ ਸਾਲ 2015-16 ’ਚ ਵੰਡੇ ਗਏ  ਮੁਦਰਾ ਲੋਨ ’ਚੋਂ 596 ਕਰੋਡ਼ ਰੁਪਏ ਐੱਨ. ਪੀ. ਏ.  ’ਚ ਤਬਦੀਲ ਹੋ ਗਏ।  ਉਸ ਦੇ ਅਗਲੇ ਸਾਲ ਵਿੱਤੀ ਸਾਲ 2016-17 ’ਚ ਵੰਡੇ ਗਏ ਮੁਦਰਾ ਲੋਨ ’ਚੋਂ 3790.35 ਕਰੋਡ਼ ਰੁਪਏ ਐੱਨ. ਪੀ. ਏ.  ’ਚ ਤਬਦੀਲ ਹੋ ਗਏ,  ਉਥੇ ਹੀ  ਵਿੱਤੀ ਸਾਲ 2017-18 ’ਚ ਵੰਡੇ ਗਏ ਲੋਨ ਦਾ 7277 ਕਰੋਡ਼ ਰੁਪਇਆ ਐੱਨ. ਪੀ. ਏ.  ’ਚ ਚਲਾ ਗਿਆ ਹੈ,  ਜੇਕਰ ਇਨ੍ਹਾਂ ਤਿੰਨਾਂ ਰਕਮਾਂ ਨੂੰ ਜੋੜ ਦਿੱਤਾ ਜਾਵੇ ਤਾਂ  ਇਹ ਰਕਮ 11663.35 ਕਰੋਡ਼ ਰੁਪਏ ਬਣਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ  ਪਿਛਲੇ 3 ਸਾਲਾਂ ’ਚ ਇਹ ਐੱਨ. ਪੀ. ਏ.  6 ਗੁਣਾ ਵਧ ਗਿਆ।   

ਇਹ ਹੈ ਸਰਕਾਰ ਦਾ ਪੱਖ

ਉਥੇ  ਹੀ ਆਰ. ਬੀ. ਆਈ.  ਦੀ ਰਿਪੋਰਟ ’ਤੇ ਸਰਕਾਰ ਦਾ ਕਾਫੀ ਢਿੱਲਾ ਰਵੱਈਆ ਹੈ।  ਸਰਕਾਰ  ਇਸ ਮਾਮਲੇ ’ਚ ਕੁੱਝ ਜ਼ਿਆਦਾ ਚਿੰਤਤ ਨਹੀਂ ਵਿਖਾਈ  ਦੇ ਰਹੀ ਹੈ।  ਸਰਕਾਰ ਦਾ  ਕਹਿਣਾ ਹੈ ਕਿ ਐੱਨ. ਪੀ. ਏ.  ਵਧਣ ਦੀ ਕੋਈ ਚਿੰਤਾ ਨਹੀਂ ਹੈ।  ਸਿਰਫ  ਰਕਮ ਹੀ  ਜ਼ਿਆਦਾ ਵਿਖਾਈ  ਦੇ ਰਹੀ ਹੈ ਪਰ ਫੀਸਦੀ  ਦੇ ਹਿਸਾਬ ਨਾਲ ਇਹ ਰਕਮ 2.5 ਤੋਂ 3  ਫੀਸਦੀ ਹੈ ਯਾਨੀ ਜਿੰਨਾ ਰੁਪਇਆ ਲੋਕਾਂ ਨੂੰ ਵੰਡਿਅਾ ਗਿਆ ਹੈ, ਉਸ ਦਾ 2.5 ਤੋਂ 3  ਫੀਸਦੀ ਹੀ ਐੱਨ. ਪੀ. ਏ.  ’ਚ ਕਨਵਰਟ ਹੋਇਆ ਹੈ। 
 


Related News