ਭਾਰਤ ''ਚ ਚੌਲਾਂ ਸਣੇ ਹੋਰ ਜਿਣਸਾਂ ਦੀ ਕਾਸ਼ਤ ਵਧੀ ਪਰ ਕਪਾਹ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਘੱਟੀ
Thursday, Aug 22, 2024 - 03:43 AM (IST)
ਜੈਤੋ (ਰਘੁਨੰਦਨ ਪਰਾਸ਼ਰ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਹਾ ਕਿ ਇਸ ਨੇ 20 ਅਗਸਤ, 2024 ਤੱਕ ਦੇਸ਼ ਵਿੱਚ ਸਾਉਣੀ ਦੀਆਂ ਫ਼ਸਲਾਂ ਅਧੀਨ ਬਿਜਾਈ ਦੇ ਖੇਤਰ ਕਵਰੇਜ ਦੀ ਪ੍ਰਗਤੀ ਜਾਰੀ ਕਰ ਦਿੱਤੀ ਹੈ।
ਮੰਤਰਾਲੇ ਅਨੁਸਾਰ ਰਕਬਾ (ਲੱਖ ਹੈਕਟੇਅਰ ਵਿੱਚ) ਚਾਵਲ 369.05 ਲੱਖ ਹੈਕਟੇਅਰ, ਦਾਲਾਂ 118.20 ਲੱਖ, ਅਰਹਰ 45.74 ਲੱਖ, ਉੜਦ ਦੀ ਦਾਲ 28.33 ਲੱਖ, ਮੂੰਗੀ ਦੀ ਦਾਲ 33.24 ਲੱਖ, ਕੁਲਥੀ 0.20, ਮੋਥਵੀਨ 8.95 ਲੱਖ, ਹੋਰ ਦਾਲਾਂ 3.67 ਲੱਖ, ਸ਼੍ਰੀ ਅੰਨਾ ਕਮ ਮੋਟਾ ਅਨਾਜ 181.11 ਲੱਖ, ਜਵਾਰ 14.62 ਲੱਖ, ਬਾਜਰਾ 66.91 ਲੱਖ, ਰਾਗੀ 7.56 ਲੱਖ, ਛੋਟਾ ਬਾਜਰਾ 4.79 ਲੱਖ, ਤੇਲ ਮੱਕਾ 87.23 ਲੱਖ, ਬੀਜ 186.13 ਲੱਖ, ਮੂੰਗਫਲੀ 125.85 ਲੱਖ, ਸੂਰਜਮੁਖੀ 070, ਤਿਲ 1052 ਲੱਖ, ਰਾਮਤਿਲ 027 ਲੱਖ, ਅਰੰਡੀ 3.74 ਲੱਖ, ਹੋਰ ਬੀਜ 0.04, ਗੰਨਾ 57.68 ਲੱਖ, ਜੂਟ ਅਤੇ ਮੇਸਟਾ 5.70 ਲੱਖ ਹੈਕਟੇਅਰ 'ਚ ਬਿਜਾਈ ਹੋਈ ਹੈ।
ਮੰਤਰਾਲੇ ਮੁਤਾਬਕ 20 ਅਗਸਤ ਤੱਕ ਭਾਰਤ 'ਚ 11.07 ਲੱਖ ਹੈਕਟੇਅਰ ਰਕਬੇ 'ਚ ਕਪਾਹ ਦੀ ਬਿਜਾਈ ਹੋ ਚੁੱਕੀ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 122.15 ਲੱਖ ਹੈਕਟੇਅਰ 'ਚ ਕਪਾਹ ਦੀ ਬਿਜਾਈ ਹੋਈ ਸੀ। ਖੇਤੀਬਾੜੀ ਮੰਤਰਾਲੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੁੱਲ 1031.56 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਈ ਹੋ ਚੁੱਕੀ ਹੈ।