ਕ੍ਰਿਪਟੋਕਰੰਸੀ ਇਥੇਰੀਅਮ ਬਦਲੇਗੀ ਤਕਨਾਲੋਜੀ, ਕਾਰਬਨ ਉਤਸਰਜਨ ''ਚ ਆਵੇਗੀ ਕਮੀ

Wednesday, Sep 07, 2022 - 11:52 AM (IST)

ਕ੍ਰਿਪਟੋਕਰੰਸੀ ਇਥੇਰੀਅਮ ਬਦਲੇਗੀ ਤਕਨਾਲੋਜੀ, ਕਾਰਬਨ ਉਤਸਰਜਨ ''ਚ ਆਵੇਗੀ ਕਮੀ

ਨਵੀਂ ਦਿੱਲੀ- ਬਹੁਤ ਜ਼ਿਆਦਾ ਕਾਰਬਨ ਉਤਰਸਰਜਨ ਦੇ ਚੱਲਦੇ ਕ੍ਰਿਪਟੋਕਰੰਸੀ 'ਤੇ ਸਵਾਲ ਉਠਦੇ ਰਹੇ ਹਨ, ਅਜਿਹੇ 'ਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਇਥੇਰੀਅਮ ਬੁੱਧਵਾਰ ਤੋਂ ਨਵੀਂ ਤਕਨਾਲੋਜੀ 'ਚ ਸ਼ਿਫਟ ਕਰਨ ਦੀ ਸ਼ੁਰੂਆਤ ਕਰੇਗੀ। ਇਸ ਨਾਲ ਕਾਰਬਨ ਉਤਸਰਜਨ 'ਚ 99 ਫੀਸਦੀ ਤੱਕ ਦੀ ਕਮੀ ਆਵੇਗੀ।
ਜੇਕਰ ਇਸ ਦਾ ਇਸਤੇਮਾਲ ਸਫ਼ਲ ਰਿਹਾ ਤਾਂ ਡਿਜੀਟਲ ਕਰੰਸੀ 'ਚ ਵੱਡਾ ਬਦਲਾਅ ਹੋ ਸਕਦਾ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਨੂੰ ਵੀ ਨਵੀਂ ਤਕਨਾਲੋਜੀ 'ਚ ਸ਼ਿਫਟ ਹੋਣ ਦਾ ਦਬਾਅ ਵਧੇਗਾ। ਕ੍ਰਿਪਟੋਕਰੰਸੀ ਡਿਜੀਟਲ ਮੁਦਰਾ ਹੈ ਜਿਸ 'ਚ ਲੋਕ ਇਕ-ਦੂਜੇ ਨੂੰ ਸਿੱਧੇ ਆਨਲਾਈਨ ਭੁਗਤਾਨ ਕਰਦੇ ਹਨ। 
ਹਾਲ ਦੇ ਸਾਲਾਂ 'ਚ ਕ੍ਰਿਪਟੋਕਰੰਸੀ 'ਚ ਤੇਜ਼ ਵਾਧਾ ਹੈਰਾਨ ਕਰਨ ਵਾਲਾ ਹੈ। ਬਦਕਿਮਸਤੀ ਨਾਲ ਕ੍ਰਿਪਟੋਕਰੰਸੀ ਦੀ ਖਰੀਦ ਅਤੇ ਵਿੱਕਰੀ ਦਾ ਪ੍ਰਬੰਧਨ ਕਰਨ ਵਾਲੇ ਕੰਪਿਊਟਰਾਂ ਵਲੋਂ ਉਪਯੋਗ ਕੀਤੀ ਜਾਣ ਵਾਲੀ ਬਿਜਲੀ ਦੀ ਭਾਰੀ ਮਾਤਰਾ ਕਾਰਨ ਜਲਵਾਯੂ ਬਦਲਾਅ 'ਚ ਉਨ੍ਹਾਂ ਦਾ ਯੋਗਦਾਨ ਰਿਹਾ ਹੈ।
ਇਕੱਲੇ ਬਿਟਕੁਆਇਨ ਹਰ ਸਾਲ 150 ਟੇਰਾਵਾਟ ਘੰਟੇ ਬਿਜਲੀ ਦੀ ਖਪਤ ਕਰਦਾ ਹੈ। ਭਾਵ ਬਿਟਕੁਆਇਨ ਹਰ ਸਾਲ ਅਰਜਨਟੀਨਾ ਵਰਗੇ ਦੇਸ਼ਾਂ ਦੀ ਤੁਲਨਾ 'ਚ ਜ਼ਿਆਦਾ ਊਰਜਾ ਖਪਤ ਕਰਦਾ ਹੈ।


author

Aarti dhillon

Content Editor

Related News