ਕ੍ਰਿਪਟੋਕਰੰਸੀ ਨੂੰ ਰੈਗੂਲੇਟ ਕਰਨ ਲਈ ਇਸ ਸਰਦ ਰੁੱਤ ਸੈਸ਼ਨ 'ਚ ਬਿੱਲ ਲਿਆਏਗੀ ਸਰਕਾਰ
Tuesday, Nov 23, 2021 - 09:55 PM (IST)
ਨਵੀਂ ਦਿੱਲੀ-ਭਾਰਤ ਸਰਕਾਰ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਕ੍ਰਿਪਟੋਕਰੰਸੀ ਨੂੰ ਲੈ ਕੇ ਇਕ ਬਿੱਲ ਪੇਸ਼ ਕਰਨ ਵਾਲੀ ਹੈ। ਇਸ ਬਿੱਲ ਦਾ ਨਾਂ 'ਦਿ ਕ੍ਰਿਪਟੋਕਰੰਸੀ ਐਂਡ ਰੈਗੂਲੇਸ਼ਨ ਆਫ ਆਫੀਸ਼ੀਅਲ ਡਿਜੀਟਲ ਕਰੰਸੀ ਬਿੱਲ 2021' ਹੈ। ਸਰਕਾਰ ਦਾ ਇਹ ਫੈਸਲਾ ਕ੍ਰਿਪਟੋਕਰੰਸੀ ਫਾਈਨੈਂਸ ਦੀ ਵਿਆਪਕ ਰੂਪ ਰੇਖਾ 'ਤੇ ਪਹਿਲੀ ਵਾਰ ਸੰਸਦੀ ਪੈਨਲ ਚਰਚਾ ਦੇ ਇਕ ਹਫ਼ਤੇ ਬਾਅਦ ਆਇਆ ਹੈ। ਇਸ ਚਰਚਾ 'ਚ ਆਮ ਸਹਿਮੀਤ ਬਣੀ ਸੀ ਕਿ ਕ੍ਰਿਪਟੋਕਰੰਸੀ ਨੂੰ ਰੋਕਿਆ ਨਹੀਂ ਜਾ ਸਕਦਾ ਹੈ ਪਰ ਇਸ ਨੂੰ ਨਿਯਮਤ ਕੀਤਾ ਜਾਣਾ ਚਾਹੀਦਾ
ਇਹ ਵੀ ਪੜ੍ਹੋ : ਇਜ਼ਰਾਈਲ ਨੇ 5 ਤੋਂ 11 ਸਾਲ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਕੀਤਾ ਸ਼ੁਰੂ
29 ਨੂੰ ਸ਼ੁਰੂ ਹੋਵੇਗਾ ਸਰਦ ਰੁੱਤ ਸੈਸ਼ਨ
29 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸਰਦ ਰੁੱਤ ਸੈਸ਼ਨ ਦੌਰਾਨ ਕ੍ਰਿਪਟੋਕਰੰਸੀ ਨੂੰ ਨਿਯਮਤ ਕਰਨ ਲਈ ਇਕ ਬਿੱਲ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਅਧਿਕਾਰਤ ਡਿਜੀਟਲ ਮੁਦਰਾ ਬਿੱਲ, 2021 ਦਾ ਕ੍ਰਿਪਟੋਕਰੰਸੀ ਅਤੇ ਨਿਯਮਤ, ਕੁੱਲ 26 ਬਿੱਲਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਪੇਸ਼ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਇਨਫੈਕਟਿਡ ਫਰਾਂਸ ਦੇ PM ਕਾਸਟੈਕਸ ਦੀ ਲਾਪਰਵਾਹੀ ਦੀ ਹੋ ਰਹੀ ਆਲੋਚਨਾ
ਕ੍ਰਿਪਟੋਕਰੰਸੀ ਨੂੰ ਲੈ ਕੇ ਸੰਸਦ 'ਚ ਬਿੱਲ ਪੇਸ਼ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇਸ ਨੂੰ ਲੈ ਕਈ ਮੀਟਿੰਗਾਂ ਕੀਤੀਆਂ ਸਨ। ਇਹ ਮੀਟਿੰਗਾਂ ਦੇਸ਼ 'ਚ ਕ੍ਰਿਪਟੋਕਰੰਸੀ ਦੇ ਇਸਤੇਮਾਲ ਲਈ ਜ਼ਰੂਰੀ ਫ੍ਰੇਮਵਰਕ ਤਿਆਰ ਕਰਨ ਲਈ ਅਤੇ ਇਸ ਨਾਲ ਸੰਬੰਧਿਤ ਚੁਣੌਤੀਆਂ ਦਾ ਹੱਲ ਲੱਭਣ ਲਈ ਆਯੋਜਿਤ ਕੀਤੀਆਂ ਗਈਆਂ ਸਨ। ਕ੍ਰਿਪਟੋਕਰੰਸੀ ਨੂੰ ਲੈ ਕੇ ਕੇਂਦਰ ਦਾ ਰੁਖ਼ ਖਾਸ ਸਕਾਰਾਤਮਕ ਨਹੀਂ ਦਿਖਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।