ਕੱਚੇ ਤੇਲ ਦਾ ਉਤਪਾਦਨ 2 ਫੀਸਦੀ ਘਟਿਆ, ਕੁਦਰਤੀ ਗੈਸ ਦੇ ਉਤਪਾਦਨ ’ਚ ਆਈ ਤੇਜ਼ੀ
Saturday, May 22, 2021 - 10:51 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ’ਚ ਕੱਚੇ ਤੇਲ ਦਾ ਉਤਪਾਦਨ ਅਪ੍ਰੈਲ ’ਚ 2 ਫੀਸਦੀ ਘਟ ਗਿਆ ਜਦ ਕਿ ਕੁਦਰਤੀ ਗੈਸ ਦੇ ਉਤਪਾਦਨ ’ਚ 23 ਫੀਸਦੀ ਦੀ ਤੇਜ਼ੀ ਦੇਖੀ ਗਈ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਨੇ ਦੱਸਿਆ ਕਿ ਬੀਤੀ ਅਪ੍ਰੈਲ ’ਚ ਦੇਸ਼ ’ਚ 24.93 ਲੱਖ ਟਨ ਕੱਚੇ ਤੇਲ ਦਾ ਉਤਪਾਦਨ ਹੋਇਆ। ਇਹ ਅਪ੍ਰੈਲ 2020 ਦੇ 25.46 ਲੱਖ ਟਨ ਦੀ ਤੁਲਨਾ ’ਚ 2.07 ਫੀਸਦੀ ਘੱਟ ਹੈ। ਮੰਤਰਾਲਾ ਨੇ ਇਸ ਸਾਲ ਅਪ੍ਰੈਲ ਲਈ 24.65 ਲੱਖ ਟਨ ਦਾ ਟੀਚਾ ਰੱਖਿਆ ਸੀ। ਉਤਪਾਦਨ ਸਾਂਝੇਦਾਰੀ ਕਾਂਟ੍ਰੈਕਟ ਦੇ ਤਹਿਤ ਅਲਾਟ ਗੈਸ ਖੇਤਰਾਂ ’ਚ ਉਤਪਾਦਨ ਤਿੰਨ ਗੁਣਾ ਹੋਣ ਨਾਲ ਕੁਦਰਤੀ ਗੈਸ ਦਾ ਉਤਪਾਦਨ 22.68 ਫੀਸਦੀ ਵਧ ਕੇ 26.79 ਲੱਖ ਟਨ ਦੇ ਟੀਚੇ ਤੋਂ ਘੱਟ ਹੈ।
ਓ. ਐੱਨ. ਜੀ. ਸੀ. ਦਾ ਕੱਚਾ ਤੇਲ ਉਤਪਾਦਨ 2.69 ਫੀਸਦੀ ਘਟ ਕੇ 16.37 ਲੱਖ ਟਨ ਅਤੇ ਕੁਦਰਤੀ ਗੈਸ ਦਾ ਉਤਪਾਦਨ 0.01 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 17.26 ਲੱਖ ਟਨ ਰਿਹਾ। ਆਇਲ ਇੰਡੀਆ ਲਿਮਟਿਡ ਦਾ ਕੱਚੇ ਤੇਲ ਦਾ ਉਤਪਾਦਨ 2.22 ਫੀਸਦੀ ਘੱਟ ਹੋ ਕੇ 2.43 ਲੱਖ ਟਨ ਰਹਿ ਗਿਆ ਜਦ ਕਿ ਕੁਦਰਤੀ ਗੈਸ ਦਾ ਉਤਪਾਦਨ 6.47 ਫੀਸਦੀ ਵਧ ਕੇ 2.15 ਲੱਖ ਟਨ ’ਤੇ ਪਹੁੰਚ ਗਿਆ।