ਕੱਚੇ ਤੇਲ ਦੀ ਕੀਮਤ ’ਚ ਭਾਰੀ ਗਿਰਾਵਟ, ਜੁਲਾਈ ਤੋਂ ਬਾਅਦ ਸਭ ਤੋਂ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਾ

11/09/2023 10:23:08 AM

ਨਵੀਂ ਦਿੱਲੀ (ਇੰਟ.)– ਕੱਚੇ ਤੇਲ (ਕਰੂਡ ਆਇਲ) ਦੀ ਕੀਮਤ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇੰਟਰਨੈਸ਼ਨਲ ਮਾਰਕੀਟ ’ਚ ਕੱਚੇ ਤੇਲ ਦੀ ਕੀਮਤ ’ਚ ਬੀਤੇ ਦਿਨ 4 ਫ਼ੀਸਦੀ ਤੋਂ ਵੀ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਇਹ ਬੀਤੇ ਜੁਲਾਈ ਮਹੀਨੇ ਦੇ ਆਖਰੀ ਦਿਨਾਂ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਰਾਇਟਰਸ ਦੀ ਖ਼ਬਰ ਮੁਤਾਬਕ ਇਸ ਦੇ ਪਿੱਛੇ ਕਾਰਨ ਚੀਨ ਦਾ ਮਿਕਸਡ ਇਕਨਾਮਿਕ ਡਾਟਾ ਅਤੇ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਦੀ ਬਰਾਮਦ ਨੇ ਤੰਗ ਬਾਜ਼ਾਰਾਂ ਨੂੰ ਲੈ ਕੇ ਖਦਸ਼ਿਆਂ ਨੂੰ ਘੱਟ ਕਰ ਦਿੱਤਾ, ਜਿਸ ਨਾਲ ਡਾਲਰ ਮਜ਼ਬੂਤ ਹੋ ਗਿਆ।

ਜਾਣੋ ਕੀ ਹੈ ਤਾਜ਼ਾ ਕੀਮਤ
ਇਜ਼ਰਾਈਲ ’ਤੇ ਹਮਾਸ ਵਲੋਂ ਬੀਤੀ 7 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਬ੍ਰੇਂਟ ਕਰੂਡ ਵਾਅਦਾ 84 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਬੰਦ ਹੋਇਆ। ਗਲੋਬਲ ਬੈਂਚਮਾਰਕ 3.57 ਡਾਲਰ ਜਾਂ 4.2 ਫ਼ੀਸਦੀ ਦੀ ਗਿਰਾਵਟ ਨਾਲ 81.61 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ, ਜਦ ਕਿ ਯੂ. ਐੱਸ. ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ ਵਾਅਦਾ 3.45 ਡਾਲਰ ਜਾਂ 4.3 ਫ਼ੀਸਦੀ ਦੀ ਗਿਰਾਵਟ ਨਾਲ 77.37 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ।

ਕੀਮਤਾਂ ’ਤੇ ਵਧਿਆ ਦਬਾਅ
ਖਬਰ ਮੁਤਾਬਕ ਓ. ਏ. ਐੱਨ. ਡੀ. ਏ. ਦੇ ਵਿਸ਼ਲੇਸ਼ਕ ਕ੍ਰੇਗ ਅਰਲਾਮ ਦਾ ਕਹਿਣਾ ਹੈ ਕਿ ਖੇਤਰ ’ਚ ਉੱਭਰ ਰਹੇ ਵਿਆਪਕ ਸੰਘਰਸ਼ ਦੇ ਸੰਕੇਤਾਂ ਨੂੰ ਦੇਖਦੇ ਹੋਏ ਕਾਰੋਬਾਰੀ ਬੇਹੱਦ ਚੌਕਸ ਰਹਿਣਗੇ। ਇਸ ਨਾਲ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਪਰ ਅਜਿਹਾ ਲਗਦਾ ਹੈ ਕਿ ਇਹ ਖਦਸ਼ੇ ਘੱਟ ਹੋ ਰਹੇ ਹਨ। ਯੂ. ਬੀ. ਐੱਸ. ਵਿਸ਼ਲੇਸ਼ਕ ਜਿਓਵਨੀ ਸਟੈਨੋਵੋ ਨੇ ਕਿਹਾ ਕਿ ਪੈਟਰੋਲੀਅਮ ਐਕਸਪੋਰਟਰ ਦੇਸ਼ਾਂ ਦੇ ਸੰਗਠਨ ਵਲੋਂ ਤੇਲ ਬਰਾਮਦ ’ਚ ਸੁਧਾਰ ਨਾਲ ਵੀ ਕੀਮਤਾਂ ’ਤੇ ਦਬਾਅ ਵਧ ਗਿਆ ਹੈ। ਓਪੇਕ ਕੱਚੇ ਤੇਲ ਦੀ ਬਰਾਮਦ ਅਗਸਤ ਦੇ ਹੇਠਲੇ ਪੱਧਰ ਤੋਂ ਕਰੀਬ 1 ਮਿਲੀਅਨ ਬੈਰਲ ਰੋਜ਼ਾਨਾ ਵਧ ਗਈ ਹੈ।

ਚੀਨ ਦੇ ਕੱਚੇ ਤੇਲ ਦੀ ਦਰਾਮਦ ’ਚ ਵਾਧਾ
ਅਕਤੂਬਰ ’ਚ ਚੀਨ ਦੇ ਕੱਚੇ ਤੇਲ ਦੀ ਦਰਾਮਦ ’ਚ ਮਜ਼ਬੂਤ ਵਾਧਾ ਦੇਖਣ ਨੂੰ ਮਿਲਿਆ ਪਰ ਵਸਤਾਂ ਅਤੇ ਸੇਵਾਵਾਂ ਦੀ ਕੁੱਲ ਬਰਾਮਦ ’ਚ ਉਮੀਦ ਨਾਲੋਂ ਵੱਧ ਤੇਜ਼ੀ ਨਾਲ ਗਿਰਾਵਟ ਆਈ। ਪੱਛਮ ਵਿਚ ਮੰਗ ’ਚ ਗਿਰਾਵਟ ਕਾਰਨ ਚੀਨੀ ਆਰਥਿਕ ਦ੍ਰਿਸ਼ਟੀਕੋਣ ’ਚ ਲਗਾਤਾਰ ਗਿਰਾਵਟ ਦਾ ਸੰਕੇਤ ਦਿੰਦਾ ਹੈ। ਖ਼ਬਰ ਵਿਚ ਕਿਹਾ ਗਿਆ ਹੈ ਕਿ ਪਿਛਲੇ ਹਫ਼ਤੇ ਅਮਰੀਕੀ ਕੱਚੇ ਤੇਲ ਦੇ ਸਟਾਕ ’ਚ ਲਗਭਗ 12 ਮਿਲੀਅਨ ਬੈਰਲ ਦਾ ਵਾਧਾ ਹੋਇਆ। ਨਿਪਟਾਰੇ ਤੋਂ ਬਾਅਦ ਦੇ ਕਾਰੋਬਾਰ ਵਿਚ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਥੋੜੀ ਵਧ ਗਈ, ਬ੍ਰੇਂਟ ਵਾਅਦਾ ਸ਼ਾਮ 502 ਵਜੇ ਤੱਕ ਡਿਗ ਕੇ 81.51 ਡਾਲਰ ’ਤੇ ਆ ਗਿਆ।


rajwinder kaur

Content Editor

Related News