ਕੱਚੇ ਤੇਲ ਦੀਆਂ ਕੀਮਤਾਂ ''ਚ ਨਰਮੀ ਨਾਲ ਰੁਪਿਆ ਕਰੀਬ ਦੋ ਮਹੀਨੇ ਦੇ ਸਭ ਤੋਂ ਉੱਚੇ ਪੱਧਰ ''ਤੇ

09/28/2019 10:39:46 AM

ਮੁੰਬਈ—ਯਮਨ 'ਚ ਸੰਘਰਸ਼ ਵਿਰਾਮ ਦੀ ਇਕ ਅਸਥਾਈ ਯੋਜਨਾ 'ਤੇ ਸਾਊਦੀ ਅਰਬ ਦੇ ਸਹਿਮਤ ਹੋਣ ਦੀਆਂ ਖਬਰਾਂ ਦੇ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਘਟਾਉਣ ਨਾਲ ਵਿਦੇਸ਼ੀ ਵਿਨਿਯਮ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਰੁਪਏ ਨੂੰ ਬਲ ਮਿਲਿਆ। ਰੁਪਏ ਦੀ ਵਿਨਿਯਮ ਦਰ ਅਮਰੀਕੀ ਡਾਲਰ ਦੇ ਮੁਕਾਬਲੇ 32 ਪੈਸੇ ਭਾਵ 0.44 ਫੀਸਦੀ ਦੀ ਤੇਜ਼ੀ ਦੇ ਨਾਲ 70.56 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਹੈ। ਦੋ ਅਗਸਤ ਦੇ ਬਾਅਦ ਰੁਪਏ ਦਾ ਇਹ ਸਭ ਤੋਂ ਮਜ਼ਬੂਤ ਪੱਧਰ ਹੈ। ਉਸ ਦਿਨ ਵਿਨਿਯਮ ਦਰ 69.60 ਰੁਪਏ ਪ੍ਰਤੀ ਡਾਲਰ ਸੀ। ਅੰਤਰ ਬੈਂਕ ਵਿਦੇਸ਼ੀ-ਵਿਨਿਯਮ ਬਾਜ਼ਾਰ 'ਚ ਰੁਪਿਆ ਕਮਜ਼ੋਰ ਖੁੱਲ੍ਹਿਆ ਇਕ ਸਮੇਂ ਡਾਲਰ 70.93 ਤੱਕ ਚੜ੍ਹ ਗਿਆ ਸੀ। ਬਾਅਦ 'ਚ ਰੁਪਏ 'ਚ ਤੇਲ ਬਾਜ਼ਾਰ ਦੀਆਂ ਅਨੁਕੂਲ ਖਬਰਾਂ ਨਾਲ ਰੁਪਏ ਦੇ ਪ੍ਰਤੀ ਮਜ਼ਬੂਤੀ ਦੀ ਧਾਰਣਾ ਵਾਪਸ ਆਈ। ਦੁਪਹਿਰ ਬਾਅਦ ਰੁਪਿਆ ਇਕ ਸਮੇਂ 70.53 ਤੱਕ ਮਜ਼ਬੂਤ ਹੋ ਗਿਆ ਸੀ। ਬਾਜ਼ਾਰ ਬੰਦ ਹੋਣ ਦੇ ਸਮੇਂ ਵਿਨਿਯਮ ਦਰ 70.56 ਰੁਪਏ ਪ੍ਰਤੀ ਡਾਲਰ ਰਹੀ। ਇਸ ਹਫਤੇ ਰੁਪਿਆ ਕੁੱਲ ਮਿਲਾ ਕੇ 38 ਪੈਸੇ ਮਜ਼ਬੂਤ ਹੋਇਆ ਹੈ।


Aarti dhillon

Content Editor

Related News