ਕੱਚਾ ਤੇਲ ਸੱਤ ਸਾਲ ''ਚ ਪਹਿਲੀ ਵਾਰ 90 ਡਾਲਰ ਦੇ ਪਾਰ, 2014 ਤੋਂ ਬਾਅਦ ਵੱਡੀ ਤੇਜ਼ੀ

01/28/2022 5:48:51 PM

ਬਿਜਨੈੱਸ ਡੈਸਕ- ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ 7 ਸਾਲ ਬਾਅਦ ਪਹਿਲੀ ਵਾਰ 90 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਿਆ ਹੈ। ਕਰੂਡ ਆਇਲ ਦਾ ਭਾਅ ਅਕਤੂਬਰ 2014 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਇਸ ਦੇ ਬਾਵਜੂਦ ਡੋਮੈਸਟਿਕਸ ਮਾਰਕਿਟ 'ਚ ਪਿਛਲੇ 86 ਦਿਨਾਂ ਤੋਂ ਪੈਟਰੋਲ-ਡੀਜ਼ਲ ਦੇ ਭਾਅ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਇਆ ਹੈ। ਸਵੇਰੇ ਦੇ 9.13 ਵਜੇ ਇਸ ਦਾ ਰੇਟ 88.48 ਡਾਲਰ ਪ੍ਰਤੀ ਬੈਰਲ ਸੀ। ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜ ਸੂਬਿਆਂ 'ਚ ਅਜੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ 'ਚ ਜਦੋਂ ਤੱਕ ਚੋਣਾਂ ਖਤਮ ਨਹੀਂ ਹੋ ਜਾਂਦੀਆਂ, ਪੈਟਰੋਲ-ਡੀਜ਼ਲ ਦੇ ਭਾਅ 'ਚ ਬਦਲਾਅ ਦੀ ਸੰਭਾਵਨਾ ਨਹੀਂ ਹੈ। ਮਾਰਚ ਤੱਕ ਚੋਣਾਂ ਦਾ ਦੌਰ ਚੱਲਦਾ ਰਹੇਗਾ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦੋ ਮਹੀਨੇ ਤੱਕ ਅਤੇ ਆਇਲ ਮਾਰਕਟਿੰਗ ਕੰਪਨੀਆਂ ਨੂੰ ਨੁਕਸਾਨ ਝੱਲਣਾ ਪਵੇਗਾ।
ਇੰਟਰਨੈਸ਼ਨਲ ਮਾਰਕਿਟ 'ਚ ਕੱਚੇ ਤੇਲ ਦਾ ਭਾਅ ਵਧਣ ਦੇ ਦੋ ਮੁੱਖ ਕਾਰਨ ਹਨ। ਯੂਕ੍ਰੇਨ ਨੂੰ ਲੈ ਕੇ ਇਕ ਪਾਸੇ ਰੂਸ ਅਤੇ ਦੂਜੇ ਪਾਸੇ ਵੈਸਟਰਨ ਦੇਸ਼ ਹੈ। ਰੂਸ ਨੇ ਯੂਕ੍ਰੇਨ ਦੀ ਸਰਹੱਦ 'ਤੇ ਵੱਡੀ ਗਿਣਤੀ 'ਚ ਆਪਣੇ ਸੈਨਿਕਾਂ ਨੂੰ ਲਗਾ ਦਿੱਤਾ ਹੈ। ਅਮਰੀਕਾ ਇਸ ਦਾ ਵਿਰੋਧ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਰੂਸ ਕਿਸੇ ਦਾ ਐਕਸ਼ਨ ਦਿਖਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸੈਕਸ਼ਨ ਲਗਾਏ ਜਾਣਗੇ। ਇਸ ਤੋਂ ਇਲਾਵਾ ਮਿਡਿਲ ਈਸਟ ਦੇਸ਼ਾਂ ਦੇ ਵਲੋਂ ਪ੍ਰਾਡੈਕਸ਼ਨ ਨਹੀਂ ਵਧਾਇਆ ਜਾ ਰਿਹਾ ਹੈ।
ਜਾਣਕਾਰੀ ਦੇ ਲਈ ਦੱਸ ਦੇਈਏ ਕਿ ਰੂਸ ਐਨਰਜੀ ਮਾਰਕਿਟ 'ਚ ਵੱਡਾ ਰੋਲ ਪਲੇਅ ਕਰਦਾ ਹੈ। ਯੂਰਪੀ ਦੇਸ਼ਾਂ ਲਈ ਰੂਸ ਸਭ ਤੋਂ ਵੱਡਾ ਨੈਚੁਰਲ ਗੈਸ ਸਪਲਾਇਰ ਹੈ। ਉਸ ਦਾ ਸਾਊਦੀ ਅਰਬ ਦੇ ਨਾਲ ਵੀ ਚੰਗੇ ਸਬੰਧ ਹਨ। ਸਾਊਦੀ ਅਰਬ ਆਇਲ ਪ੍ਰੋਡਿਊਸਿੰਗ ਨੈਸ਼ਨ ਦਾ ਲੀਡਰ ਹੈ। ਅਜਿਹੇ 'ਚ ਰੂਸ ਚਾਹੇ ਤਾਂ ਪੂਰੀ ਦੁਨੀਆ 'ਚ ਐਨਰਜੀ ਕ੍ਰਾਈਸਿਸ ਵਧਾ ਸਕਦਾ ਹੈ।


Aarti dhillon

Content Editor

Related News