ਕਰੂਡ 60 ਡਾਲਰ ਦੇ ਪਾਰ, ਸੋਨੇ-ਚਾਂਦੀ ''ਚ ਹਲਕਾ ਵਾਧਾ
Wednesday, Mar 14, 2018 - 08:49 AM (IST)

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਹਰੇ ਨਿਸ਼ਾਨ 'ਤੇ ਦਿਸ ਰਿਹਾ ਹੈ। ਨਾਇਮੈਕਸ ਕਰੂਡ 0.15 ਫੀਸਦੀ ਦੇ ਵਾਧੇ ਨਾਲ 60.80 ਡਾਲਰ ਪ੍ਰਤੀ ਬੈਰਲ 'ਤੇ ਨਜ਼ਰ ਆ ਰਿਹਾ ਹੈ। ਉੱਧਰ ਬ੍ਰੈਂਟ ਕਰੂਡ 0.02 ਫੀਸਦੀ ਦੇ ਹਲਕੇ 64.65 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਸੋਨੇ-ਚਾਂਦੀ 'ਚ ਵੀ ਹਲਕਾ ਵਾਧਾ ਹੈ। ਕਾਮੈਕਸ 'ਤੇ ਸੋਨਾ 0.07 ਫੀਸਦੀ ਦੇ ਵਾਧੇ ਨਾਲ 1328 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 0.05 ਫੀਸਦੀ ਦੇ ਮਾਮੂਲੀ ਵਾਧੇ ਨਾਲ 16.64 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਸੋਨਾ ਐੱਮ.ਸੀ.ਐਕਸ
ਵੇਚੋ-30420
ਸਟਾਪਲਾਸ-30550
ਟੀਚਾ-30280
ਨਿਕੇਲ ਐੱਮ.ਸੀ.ਐਕਸ
ਵੇਚੋ-901
ਸਟਾਪਲਾਸ-912.8
ਟੀਚਾ-885