ਬਜਟ ਸੈਸ਼ਨ ''ਤੇ ਛਾਏ ਸੰਕਟ ਦੇ ਬੱਦਲ, ਸੰਸਦ ਦੇ 700 ਤੋ ਵਧ ਕਰਮਚਾਰੀ ਕੋਰੋਨਾ ਸੰਕਰਮਿਤ
Saturday, Jan 15, 2022 - 03:58 PM (IST)
ਬਿਜਨੈੱਸ ਡੈਸਕ- 31 ਜਨਵਰੀ ਤੋਂ ਦੋ ਪੜ੍ਹਾਵਾਂ ਚ ਸ਼ੁਰੂ ਹੋਣ ਜਾ ਰਹੇ ਬਜਟ ਸੈਸ਼ਨ 'ਤੇ ਸੰਕਟ ਬੱਦਲ ਛਾਏ ਹੋਏ ਹਨ। ਦਰਅਸਲ ਕੋਰੋਨਾ ਦੀ ਤੀਜੀ ਲਹਿਰ ਦੇ ਵਿਚਾਲੇ ਹੋਣ ਜਾ ਰਹੇ ਬਜਟ ਸੈਸ਼ਨ ਤੋਂ ਪਹਿਲੇ ਸੰਸਦ ਦੇ 700 ਕਰਮਚਾਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਚਾਰ ਜਨਵਰੀ ਤੱਕ ਸੰਸਦ ਕੰਪਲੈਕਸ ਦੇ 718 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ 'ਚੋਂ ਇਕੱਲੇ 204 ਕਰਮਚਾਰੀ ਤਾਂ ਰਾਜਸਭਾ ਸਕੱਤਰੇਤ ਦੇ ਹੀ ਹਨ।
ਬਾਕੀ ਕਰਮਚਾਰੀ ਵੀ ਸੰਸਦ ਨਾਲ ਹੀ ਜੁੜੇ ਹੋਏ ਹਨ। ਇਸ ਵਿਚਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਸਦ ਸੈਸ਼ਨ ਸ਼ੁਰੂ ਹੋਵੇਗਾ ਕੋਰੋਨਾ ਦੀ ਤੀਜੀ ਲਹਿਰ ਆਪਣੀ ਪੀਕ 'ਤੇ ਹੋਵੇਗੀ। ਅਜਿਹੇ 'ਚ ਬਜਟ ਸੈਸ਼ਨ ਦੇ ਦੌਰਾਨ ਸੰਕਰਮਣ ਦਾ ਸਭ ਤੋਂ ਜ਼ਿਆਦਾ ਖਤਰਾ ਰਹੇਗਾ।
ਮਾਨਸੂਨ ਸੈਸ਼ਨ 2020 ਦੀ ਤਰ੍ਹਾਂ ਲੱਗ ਸਕਦੇ ਹਨ ਪ੍ਰਤੀਬੰਧ
ਓਮੀਕ੍ਰੋਨ ਅਤੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚਾਲੇ ਹੋਣ ਜਾ ਰਹੇ ਬਜਟ ਸੈਸ਼ਨ ਦਾ ਹਾਲ ਹੀ ਮਾਨਸੂਨ ਸੈਸ਼ਨ, 2020 ਵਰਗਾ ਹੋ ਸਕਦਾ ਹੈ। ਸਤੰਬਰ 2020 'ਚ ਆਯੋਜਤ ਮਾਨਸੂਨ ਸੈਸ਼ਨ 'ਚ ਸਖਤ ਕੋਵਿਡ-19 ਪ੍ਰੋਟੋਕਾਲ ਲਾਗੂ ਕੀਤਾ ਗਿਆ ਸੀ। ਦਿਨ ਦੇ ਪਹਿਲੇ ਹਿੱਸੇ 'ਚ ਰਾਜਸਭਾ ਦੀ ਮੀਟਿੰਗ ਅਤੇ ਦੂਜੇ ਹਿੱਸੇ 'ਚ ਲੋਕਸਭਾ ਦੀ ਮੀਟਿੰਗ ਆਯੋਜਤ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਅਗਲੇ ਬਜਟ ਸੈਸ਼ਨ, ਮਾਨਸੂਨ ਸੈਸ਼ਨ ਅਤੇ ਸ਼ੀਤਕਾਲੀਨ ਸੈਸ਼ਨ ਆਪਣੇ ਪੂਰਵ ਨਿਰਧਾਰਿਤ ਸਮੇਂ ਅਨੁਸਾਰ ਹੋਣ। ਹਾਲਾਂਕਿ ਇਸ ਦੌਰਾਨ ਵੀ ਸਰੀਰਿਕ ਦੂਰੀ ਵਰਗੇ ਨਿਯਮਾਂ ਦਾ ਪਾਲਨ ਕੀਤਾ ਗਿਆ। ਹਾਲਾਂਕਿ ਇਸ ਵਾਰ ਆਯਜੋਤ ਹੋਣ ਜਾ ਰਹੇ ਬਜਟ ਸੈਸ਼ਨ 'ਤੇ ਇਕ ਵਾਰ ਫਿਰ ਤੋਂ ਸਖਤ ਕੋਵਿਡ-19 ਪ੍ਰੋਟੋਕੋਲ ਲਾਗੂ ਹੋ ਸਕਦੇ ਹਨ।
ਬਜਟ ਸੈਸ਼ਨ ਦੀ ਹੋ ਚੁੱਕੀ ਹੈ ਘੋਸ਼ਣਾ
ਇਧਰ ਵੱਧਦੇ ਸੰਕਰਮਣ ਦੀ ਚਿੰਤਾ ਦੇ ਵਿਚਾਲੇ ਲੋਕ ਸਭਾ ਸਕੱਤਰੇਤ ਵਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਵਿਗਿਆਪਨ 'ਚ ਬਜਟ ਸੈਸ਼ਨ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਲੋਕਸਭਾ ਦਾ ਅੱਠਵਾਂ ਸੈਸ਼ਨ 31 ਜਨਵਰੀ 2022 ਤੋਂ ਸ਼ੁਰੂ ਹੋਵੇਗਾ। ਇਸ ਦੇ ਅੱਠ ਅਪ੍ਰੈਲ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵਿਗਿਆਪਨ 'ਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਮਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ (ਲੋਕਸਭਾ ਅਤੇ ਰਾਜਸਭਾ) ਨੂੰ ਇਕੱਠੇ 31 ਜਨਵਰੀ ਦੀ ਸਵੇਰੇ ਸੰਬੋਧਿਤ ਕਰਨਗੇ। ਇਸ ਤੋਂ ਇਲਾਵਾ ਕੇਂਦਰੀ ਬਜਟ ਇਕ ਜਨਵਰੀ 2022 ਨੂੰ ਪੇਸ਼ ਕੀਤਾ ਜਾਵੇ। ਸਥਾਈ ਕਮੇਟੀਆਂ ਨੂੰ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਅਤੇ ਆਪਣੀ ਰਿਪੋਰਟ ਤਿਆਰ ਕਰਨ ਦਾ ਸਮਾਂ ਦੇਣ ਲਈ ਸਦਨ 11 ਫਰਵਰੀ ਨੂੰ ਮੁਅੱਤਲ ਹੋਵੇਗੀ ਅਤੇ 14 ਮਾਰਚ ਨੂੰ ਇਕ ਆਯੋਜਿਤ ਹੋਵੇਗਾ।