ਕਾਲੇਧਨ ਖਿਲਾਫ ਸਰਕਾਰ ਦੀ ਇਕ ਹੋਰ ਮਾਰ, ਅਯੋਗ ਘੋਸ਼ਿਤ ਕੀਤੇ ਗਏ 3000 ਨਿਰਦੇਸ਼ਕ

Sunday, Nov 05, 2017 - 04:36 PM (IST)

ਕਾਲੇਧਨ ਖਿਲਾਫ ਸਰਕਾਰ ਦੀ ਇਕ ਹੋਰ ਮਾਰ, ਅਯੋਗ ਘੋਸ਼ਿਤ ਕੀਤੇ ਗਏ 3000 ਨਿਰਦੇਸ਼ਕ

ਨਵੀਂ ਦਿੱਲੀ— ਨਿਯਮਾਂ ਨੂੰ ਨਜ਼ਰ 'ਚ ਰੱਖ ਕੇ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੇ 3000 ਤੋਂ ਜ਼ਿਆਦਾ ਨਿਰਦੇਸ਼ਕਾਂ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਹਰੇਕ ਨਿਰਦੇਸ਼ਕ 20 ਤੋਂ ਜ਼ਿਆਦਾ ਕੰਪਨੀਆਂ 'ਚ ਨਿਰਦੇਸ਼ਕ ਅਹੁੱਦਾ ਸੰਭਾਲ ਰਹੇ ਸਨ। 8 ਨਵੰਬਰ 2016 ਨੂੰ ਲਏ ਗਏ ਨੋਟਬੰਦੀ ਦੇ ਫੈਸਲੇ ਦੇ ਬਾਅਦ ਤੋਂ ਕੇਂਦਰ ਸਰਕਾਰ ਲਗਾਤਾਰ ਕਾਲੇਧਲ 'ਤੇ ਰੋਕ ਲਗਾਉਣ ਦੇ ਤਰੀਕਿਆਂ ਨੂੰ ਤਲਾਸ਼ ਰਹੀ ਹੈ।


ਜਾਣਕਾਰੀ ਮੁਤਾਬਕ 8 ਨਵੰਬਰ 2016 ਨੂੰ ਇਨ੍ਹਾਂ 'ਚ ਇਕ ਕੰਪਨੀ ਦਾ ਨੇਗੇਟਿਵ ਬੈਲੇਂਸ ਸੀ ਪਰ ਨੋਟਬੰਦੀ ਦੇ ਬਾਅਦ ਕੰਪਨੀ ਦੇ ਬੈਂਕ ਖਾਤਿਆਂ 'ਚ 2486 ਕਰੋੜ ਰੁਪਏ ਜਮਾਂ ਹੋਏ ਅਤੇ ਕੱਢੇ ਗਏ। ਕਾਲੇਧਨ 'ਤੇ ਵਾਰ ਕਰਦੇ ਹੋਏ ਨਰਿੰਦਰ ਮੋਦੀ ਸਰਕਾਰ ਨੇ ਹੁਣ ਤੱਕ 2.24 ਲੱਖ ਕੰਪਨੀਆਂ ਬੰਦ ਕੀਤੀਆਂ ਹਨ ਜੋ ਕਿ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਸਰਗਰਮ ਸਨ। 
ਕਾਲੇਧਨ 'ਤੇ ਰੋਕ ਲਗਾਉਣ ਦੀ ਦਿਸ਼ਾ 'ਚ ਸਰਕਾਰ ਨੇ ਕੰਪਨੀਆਂ ਖਿਲਾਫ ਕਾਰਵਾਈ ਨੂੰ ਅਗਲੇ ਪੱਧਰ 'ਤੇ ਲੈ ਜਾਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਹੁਣ ਡਮੀ ਨਿਰਦੇਸ਼ਕਾਂ 'ਤੇ ਨਕੇਲ ਕੱਸਣ ਦੀ ਤਿਆਰੀ ਕਰ ਚੁੱਕੀ ਹੈ। ਇਸ ਦੇ ਲਈ ਹੁਣ ਡਾਇਰੈਕਟ ਅਤੇ ਪਛਾਣ ਨੰਬਰ ਨਾਲ ਆਧਾਰ ਕਾਰਡ ਨੂੰ ਲਿੰਕ ਕੀਤਾ ਜਾਵੇਗਾ। ਸਰਕਾਰ ਇਕ ਨਵਾਂ ਸਿਸਟਮ ਵੀ ਲਿਆ ਰਹੀ ਹੈ ਤਾਂ ਜੋ ਧੋਖੇ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਹੁਣ ਇਸ ਤਰ੍ਹਾਂ ਦੀ ਗਤੀਵਿਧੀਆਂ ਨੂੰ ਰੋਕਣ ਲਈ ਅਰਲੀ ਵਾਰਨਿੰਗ ਸਿਸਟਮ ਲਿਆਇਆ ਜਾਵੇਗਾ,ਜਿਸ ਦਾ ਸੰਚਾਲਨ ਐਸ.ਐਫ.ਆਈ.ਓ ਕਰੇਗਾ।


Related News