ਭਾਰਤ ''ਚ ਖ਼ਤਮ ਹੋਵੇਗਾ ਕੋਰੋਨਾ ਟੀਕੇ ਦਾ ਇੰਤਜ਼ਾਰ, ਸ਼ੁੱਕਰਵਾਰ ਹੋ ਸਕਦੈ ਫ਼ੈਸਲਾ

Wednesday, Dec 30, 2020 - 11:17 PM (IST)

ਭਾਰਤ ''ਚ ਖ਼ਤਮ ਹੋਵੇਗਾ ਕੋਰੋਨਾ ਟੀਕੇ ਦਾ ਇੰਤਜ਼ਾਰ, ਸ਼ੁੱਕਰਵਾਰ ਹੋ ਸਕਦੈ ਫ਼ੈਸਲਾ

ਨਵੀਂ ਦਿੱਲੀ-  ਬੁੱਧਵਾਰ ਨੂੰ ਆਕਸਫੋਰਡ-ਐਸਟ੍ਰਜ਼ੈਨੇਕਾ ਦੇ ਕੋਵਿਡ-19 ਟੀਕੇ ਨੂੰ ਬ੍ਰਿਟੇਨ ਦੇ ਰੈਗੂਲੇਟਰ ਨੇ ਹਰੀ ਝੰਡੀ ਦੇ ਦਿੱਤੀ। ਇਸ ਵਿਚਕਾਰ ਭਾਰਤੀ ਡਰੱਗ ਕੰਟਰੋਲਰ ਜਨਰਲ ਵੱਲੋਂ ਸਥਾਪਤ ਵਿਸ਼ਾ ਮਾਹਰ ਕਮੇਟੀ (ਐੱਸ. ਈ. ਸੀ.) ਦੀ ਸ਼ੁੱਕਰਵਾਰ ਨੂੰ ਮਹੱਤਵਪੂਰਨ ਬੈਠਕ ਹੋਣ ਜਾ ਰਹੀ ਹੈ। ਇਸ ਵਿਚ ਐਸਟ੍ਰਜ਼ੈਨੇਕਾ ਦੇ ਟੀਕੇ ਕੋਵੀਸ਼ੀਲਡ ਦਾ ਭਾਰਤ ਵਿਚ ਨਿਰਮਾਣ ਕਰ ਰਹੀ ਸੀਰਮ ਇੰਸਟੀਚਿਊਟ ਅਤੇ ਕੋਵੈਕਸਿਨ ਦੀ ਨਿਰਮਾਤਾ ਭਾਰਤ ਬਾਇਓਟੈਕ ਦੀਆਂ ਅਰਜ਼ੀਆਂ 'ਤੇ ਵਿਚਾਰ ਕੀਤਾ ਜਾਵੇਗਾ।

ਸਿਹਤ ਮੰਤਰਾਲਾ ਮੁਤਾਬਕ, ਵਿਸ਼ਾ ਮਾਹਰ ਕਮੇਟੀ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਸੀ. ਆਈ. ਆਈ.) ਤੇ ਭਾਰਤ ਬਾਇਓਟੈਕ ਨੂੰ ਐਮਰਜੈਂਸੀ ਲਾਇਸੈਂਸ ਦੇਣ ਤੋਂ ਪਹਿਲਾਂ ਇਨ੍ਹਾਂ ਵੱਲੋਂ ਦਿੱਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਲਈ ਹੋਰ ਸਮਾਂ ਮੰਗਿਆ ਹੈ।

ਬੈਠਕ ਵਿਚ ਫਾਈਜ਼ਰ ਦੇ ਪ੍ਰਸਤਾਵ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ, ਜਿਸ ਨੇ ਭਾਰਤ ਵਿਚ ਕਲੀਨੀਕਲ ਅਜ਼ਮਾਇਸ਼ਾਂ ਵਿਚ ਛੋਟ ਦੇ ਨਾਲ ਭਾਰਤ ਵਿਚ ਟੀਕੇ ਦੀ ਦਰਾਮਦ ਲਈ ਐਮਰਜੈਂਸੀ ਲਾਇਸੈਂਸ ਦੀ ਮੰਗ ਕੀਤੀ ਹੈ। ਸਿਹਤ ਮੰਤਰਾਲਾ ਨੇ ਕਿਹਾ, "ਵਾਧੂ ਅੰਕੜਿਆਂ ਅਤੇ ਜਾਣਕਾਰੀ ਦਾ ਵਿਸ਼ਲੇਸ਼ਣ ਚੱਲ ਰਿਹਾ ਹੈ। ਐੱਸ. ਈ. ਸੀ. 1 ਜਨਵਰੀ 2021 (ਸ਼ੁੱਕਰਵਾਰ) ਨੂੰ ਫਿਰ ਬੈਠਕ ਬੁਲਾਏਗੀ।" ਭਾਰਤੀ ਡਰੱਗ ਕੰਟਰੋਲਰ ਜਨਰਲ ਆਮ ਤੌਰ 'ਤੇ ਕਿਸੇ ਟੀਕੇ ਨੂੰ ਪ੍ਰਵਾਨਗੀ ਜਾਂ ਐਮਰਜੈਂਸੀ ਲਾਇਸੈਂਸ ਪ੍ਰਸਤਾਵ ਨੂੰ ਮਨਜ਼ੂਰੀ ਐੱਸ. ਈ. ਸੀ. ਦੀਆਂ ਸਿਫਾਰਸ਼ਾਂ 'ਤੇ ਦਿੰਦਾ ਹੈ।

ਇਹ ਵੀ ਪੜ੍ਹੋ- ਕਿਸਾਨਾਂ ਦੇ ਹਿੱਤ ਲਈ ਬਰਾਮਦ 'ਚ 1 ਜਨਵਰੀ ਤੋਂ ਢਿੱਲ, ਗੰਢੇ ਮਹਿੰਗੇ ਹੋਣੇ ਸ਼ੁਰੂ

ਸ਼ੁੱਕਰਵਾਰ ਦਾ ਦਿਨ ਸੀਰਮ ਇੰਸਟੀਚਿਊਟ ਲਈ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਜਿਸ ਦੇ ਸ਼ਾਟ ਇਹ ਭਾਰਤ ਵਿਚ ਤਿਆਰ ਕਰ ਰਹੀ ਹੈ ਉਸ ਟੀਕੇ ਨੂੰ ਬ੍ਰਿਟੇਨ ਵਿਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਵਿਚ ਇਸ ਦੇ ਕੋਵੀਸ਼ੀਲਡ ਨੂੰ ਹਰੀ ਝੰਡੀ ਦੀ ਸੰਭਾਵਨਾ ਵੱਧ ਗਈ ਹੈ। ਸੀਰਮ ਇੰਸਟੀਚਿਊਟ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਟੀਕੇ ਲਈ ਐਮਰਜੈਂਸੀ ਲਾਇਸੈਂਸ ਲਈ ਆਪਣੀ ਅਰਜ਼ੀ ਦਿੱਤੀ ਸੀ ਪਰ ਡਰੱਗ ਕੰਟਰੋਲਰ ਜਨਰਲ ਵੱਲੋਂ ਬਣਾਈ ਗਈ ਇਕ ਸੁਤੰਤਰ ਮਾਹਰ ਕਮੇਟੀ ਨੇ ਕੰਪਨੀ ਨੂੰ ਹੋਰ ਅੰਕੜੇ ਮੁਹੱਈਆ ਕਰਾਉਣ ਲਈ ਕਿਹਾ ਸੀ। ਸੀਰਮ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਦਰ ਪੂਨਾਵਾਲਾ ਨੇ ਐਸਟ੍ਰਜ਼ੈਨੇਕਾ ਟੀਕੇ ਨੂੰ ਯੂ. ਕੇ. ਦੇ ਐੱਮ. ਐੱਚ. ਆਰ. ਏ. ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਕਿਹਾ, ''ਇਹ ਇਕ ਵੱਡੀ ਅਤੇ ਹੌਸਲਾ ਦੇਣ ਵਾਲੀ ਖ਼ਬਰ ਹੈ। ਅਸੀਂ ਭਾਰਤੀ ਰੈਗੂਲੇਟਰਾਂ ਤੋਂ ਅੰਤਿਮ ਮਨਜ਼ੂਰੀ ਲਈ ਇੰਤਜ਼ਾਰ ਕਰਾਂਗੇ।"

ਇਹ ਵੀ ਪੜ੍ਹੋ- ਸਰਕਾਰ ਨੇ ਇਸ ਤਾਰੀਖ਼ ਤੱਕ ਵਧਾਈ ਕੌਮਾਂਤਰੀ ਉਡਾਣਾਂ 'ਤੇ ਲਾਈ ਪਾਬੰਦੀ


author

Sanjeev

Content Editor

Related News