ਵੱਡੀ ਖ਼ਬਰ! ਮਾਰਚ ਅੰਤ ਤੱਕ ਖੁੱਲ੍ਹੇ ਬਾਜ਼ਾਰ ''ਚ ਆ ਸਕਦੇ ਨੇ ਕੋਵਿਡ ਟੀਕੇ

02/03/2021 12:43:20 PM

ਮੁੰਬਈ- ਹੁਣ ਤੱਕ ਟੀਕਾਕਰਨ ਲਈ ਘੱਟ ਲੋਕ ਸਾਹਮਣੇ ਆਏ ਹਨ, ਇਸ ਲਈ ਸਰਕਾਰ ਮਾਰਚ ਅੰਤ ਤੱਕ ਜਾਂ ਅਪ੍ਰੈਲ ਦੇ ਸ਼ੁਰੂ ਵਿਚ ਨਿੱਜੀ ਬਾਜ਼ਾਰ ਵਿਚ ਕੋਵਿਡ ਟੀਕੇ ਦੀ ਉਪਲਬਧਤਾ ਨੂੰ ਮਨਜ਼ੂਰੀ ਦੇਣ ਦੀ ਯੋਜਨਾ ਬਣਾ ਰਹੀ ਹੈ। ਇਕ ਮੀਡੀਆ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। 

ਸੂਤਰ ਨੇ ਕਿਹਾ ਕਿ ਸਰਕਾਰ ਟੀਕਾਕਰਨ ਦੀ ਦਰ ਵਧਾਉਣਾ ਚਾਹੁੰਦੀ ਹੈ, ਇਸ ਲਈ ਨਿੱਜੀ ਬਾਜ਼ਾਰ ਵਿਚ ਟੀਕਿਆਂ ਦੀ ਉਪਲਬਧਤਾ ਨੂੰ ਮਨਜ਼ੂਰੀ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਭਾਰਤ ਵਿਚ ਹੁਣ ਤੱਕ ਸੀਰਮ ਇੰਸਟੀਚਿਊਟ ਦੇ ਕੋਵੀਸ਼ੀਲਡ ਅਤੇ ਭਾਰਤ ਬਾਇਓਟੈਕ ਦੇ ਕੋਵੈਕਸਿਨ ਟੀਕੇ ਨਾਲ ਟੀਕਾਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ, ਹੁਣ ਤੱਕ ਟੀਕਾਕਰਨ ਦੀ ਦਰ ਕੁਝ ਸੂਬਿਆਂ ਵਿਚ ਟੀਚੇ ਦੇ ਮੁਕਾਬਲੇ ਕਾਫ਼ੀ ਘੱਟ ਹੈ। ਇਨ੍ਹਾਂ ਟੀਕਿਆਂ ਨੂੰ ਛੇ ਮਹੀਨਿਆਂ ਤੱਕ ਹੀ ਸਟੋਰ ਕੀਤਾ ਜਾ ਸਕਦਾ ਹੈ, ਇਸ ਲਈ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਇਸਤੇਮਾਲ ਕਰਨਾ ਹੋਵੇਗਾ। ਭਾਰਤ ਗੁਆਂਢੀ ਦੇਸ਼ਾਂ ਨੂੰ ਵੀ ਬਰਾਮਦ ਕਰ ਰਿਹਾ ਹੈ। ਹਾਲਾਂਕਿ, ਦੇਸ਼ ਵਿਚ ਟੀਕਾਕਰਨ ਦੀ ਸੁਸਤ ਰਫ਼ਤਾਰ ਨੂੰ ਦੇਖਦੇ ਹੋਏ ਸਰਕਾਰ ਨਿੱਜੀ ਬਾਜ਼ਾਰ ਵਿਚ ਜਲਦ ਟੀਕਿਆਂ ਦੀ ਉਪਲਬਧਤਾ ਨੂੰ ਮਨਜ਼ੂਰੀ ਦੇ ਸਕਦੀ ਹੈ। ਗੌਰਤਲਬ ਹੈ ਕਿ ਸਰਕਾਰ ਨੇ ਦੇਸ਼ ਭਰ ਵਿਚ ਕੋਵਿਡ ਟੀਕਾਕਰਨ ਲਈ ਬਜਟ ਵਿਚ 35,000 ਕਰੋੜ ਰੁਪਏ ਰੱਖੇ ਹਨ ਪਰ ਕਈ ਲੋਕ ਟੀਕਾ ਲਵਾਉਣ ਤੋਂ ਝਿਜਕ ਰਹੇ ਹਨ।
 


Sanjeev

Content Editor

Related News