ਚੀਨ ’ਚ ਬੇਕਾਬੂ ਕੋਵਿਡ ਮਹਾਮਾਰੀ ਨੇ ਵਧਾਈ ਚਿੰਤਾ, ਉਪਕਰਣਾਂ ਦੀ ਹੋ ਸਕਦੀ ਹੈ ਭਾਰੀ ਕਮੀ

Friday, Jan 06, 2023 - 01:26 PM (IST)

ਚੀਨ ’ਚ ਬੇਕਾਬੂ ਕੋਵਿਡ ਮਹਾਮਾਰੀ ਨੇ ਵਧਾਈ ਚਿੰਤਾ, ਉਪਕਰਣਾਂ ਦੀ ਹੋ ਸਕਦੀ ਹੈ ਭਾਰੀ ਕਮੀ

ਨਵੀਂ ਦਿੱਲੀ – ਚੀਨ ’ਚ ਬੇਕਾਬੂ ਹੁੰਦੀ ਕੋਵਿਡ ਮਹਾਮਾਰੀ ਨੇ ਭਾਰਤ ਦੀ ਇਲੈਕਟ੍ਰਾਨਿਕ ਇੰਡਸਟਰੀ ਨੂੰ ਚਿੰਤਾ ’ਚ ਪਾ ਦਿੱਤਾ ਹੈ। ਦਰਅਸਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇ 22 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚੀਨੀ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਵੀ ਚੀਨ ’ਚ ਕੋਵਿਡ-19 ਲਹਿਰ ਜਾਰੀ ਰਹਿੰਦੀ ਹੈ ਤਾਂ ਭਾਰਤ ਨੂੰ ਮਾਰਚ ਅਤੇ ਮਈ ਦਰਮਿਆਨ ਇਲੈਕਟ੍ਰਾਨਿਕ ਉਪਕਰਣਾਂ ਦੀ ਸਪਲਾਈ ’ਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੀਨੀ ਸਪਲਾਈਕਰਤਾ ਪਹਿਲਾਂ ਤੋਂ ਹੀ ਕੋਵਿਡ-19 ਦੀ ਵਧੇਰੇ ਇਨਫੈਕਸ਼ਨ ਕਾਰਣ ਪਿਛਲੇ ਕੁੱਝ ਹਫਤਿਆਂ ’ਚ ਦਿੱਤੇ ਗਏ ਆਰਡਰ ਲਈ ਡਲਿਵਰੀ ਦੀ ਸਮਾਂ ਹੱਦ ਯਕੀਨੀ ਨਹੀਂ ਕਰ ਰਹੇ ਹਨ।

ਚੀਨੀ ਫੈਕਟਰੀਆਂ ’ਚ ਹਜ਼ਾਰਾਂ ਕਰਮਚਾਰੀ ਕੋਵਿਡ ਪੀੜਤ ਸਮਾਰਟਫੋਨ ਅਤੇ ਇਲੈਕਟ੍ਰਾਨਿਕਸ ਨਿਰਮਾਤਾ ਜੈਨਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਨ ਜੈਨ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਕਿਹਾ ਕਿ ਜੇ ਚੀਨੀ ਨਵੇਂ ਸਾਲ ਤੋਂ ਬਾਅਦ ਵੀ ਕੋਵਿਡ ਦਾ ਪ੍ਰਕੋਪ ਜਾਰੀ ਰਹਿੰਦਾ ਹੈ ਤਾਂ ਮਾਰਚ-ਮਈ ’ਚ ਸਮਾਰਟਫੋਨ ਜਾਂ ਇਲੈਕਟ੍ਰਾਨਿਕਸ ਵਰਗੇ ਉਤਪਾਦਾਂ ਦੀ ਉਪਲਬਧਤਾ ’ਚ ਭਾਰੀ ਕਮੀ ਹੋਵੇਗੀ। ਭਾਰਤੀ ਕੰਪਨੀਆਂ ਨੇ ਉਤਪਾਦਾਂ ਨੂੰ ਐਡਵਾਂਸ ਆਰਡਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਡਲਿਵਰੀ ਬਾਰੇ ਅਨਿਸ਼ਚਿਤ ਹਨ। ਚੀਨ ਦੀਆਂ ਕੁੱਝ ਫੈਕਟਰੀਆਂ ’ਚ 30-50 ਫੀਸਦੀ ਕਰਮਚਾਰੀ ਕੋਵਿਡ-19 ਤੋਂ ਪੀੜਤ ਹਨ। ਫਿਲਹਾਲ ਦਸੰਬਰ ਤੋਂ ਪਹਿਲਾਂ ਦਿੱਤੇ ਗਏ ਆਰਡਰ ਨੂੰ ਚੀਨੀ ਕੰਪਨੀਆਂ ਪੂਰਾ ਕਰ ਰਹੀਆਂ ਹਨ। ਕੋਵਿਡ ਲਹਿਰ ਨੇ ਘਟਕ ਨਿਰਮਾਤਾਵਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਭਰਮਾਉਣ ਵਾਲੇ ਹਨ ਕੋਵਿਡ ਦੇ ਅੰਕੜੇ

ਡਿਕਸਨ ਤਕਨਾਲੋਜੀ ਦੇ ਮੈਨੇਜਿੰਗ ਡਾਇਰੈਕਟਰ ਅਤੁਲ ਬੀ ਲਾਲ ਨੇ ਦੱਸਿਆ ਕਿ ਬੰਦਰਗਾਹਾਂ ’ਤੇ ਲੋਡਿੰਗ ਦੇ ਕੰਮਾਂ ’ਚ ਰੁਕਾਵਟ ਕਾਰਣ ਸ਼ਿਪਮੈਂਟ ’ਚ ਕੁੱਝ ਦੇਰੀ ਹੋਈ ਹੈ। ਕਿਸ ਤਰ੍ਹਾਂ ਅਸੀਂ ਹੁਣ ਤੱਕ ਇਸ ਤੋਂ ਬਚੇ ਹੋਏ ਹਾਂ। ਜੇ ਇਨਫੈਕਸ਼ਨ ਦਰ ਬਦਤਰ ਹੋ ਜਾਂਦੀ ਹੈ ਅਤੇ ਚੀਨੀ ਨਵੇਂ ਸਾਲ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ ਤਾਂ ਇਹ ਇਕ ਪ੍ਰਮੁੱਖ ਮੁੱਦਾ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ 28 ਦਸੰਬਰ ਨੂੰ ਰਾਇਟਰਸ ਨੇ ਦੱਸਿਆ ਕਿ ਚੀਨ ਦੇ ਅਧਿਕਾਰਕ ਕੋਵਿਡ-19 ਦੇ ਅੰਕੜਿਆਂ ’ਚ 19 ਅਤੇ 26 ਦਸੰਬਰ ਦਰਮਿਆਨ ਸਿਰਫ ਇਕ ਕੋਵਿਡ ਮੌਤ ਦਿਖਾਈ ਗਈ ਹੈ ਪਰ ਇਸ ਨੇ ਸਰਕਾਰ ਦੇ ਅੰਕੜਿਆਂ ਬਾਰੇ ਸਿਹਤ ਮਾਹਰਾਂ ਅਤੇ ਨਿਵਾਸੀਆਂ ਦਰਮਿਆਨ ਖਦਸ਼ਾ ਪੈਦਾ ਕਰ ਦਿੱਤਾ। ਰਿਪੋਰਟ ’ਚ ਡਾਕਟਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਹਸਪਤਾਲ ਆਮ ਤੌਰ ’ਤੇ 5-6 ਗੁਣਾ ਵੱਧ ਰੋਗੀਆਂ ਨਾਲ ਭਰੇ ਹੋਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਬਜ਼ੁਰਗ ਹਨ।


author

Harinder Kaur

Content Editor

Related News