ਕੋਵਿਡ-19 : ਮੇਕ ਮਾਈ ਟਰਿੱਪ ਨੇ 350 ਕਾਮਿਆਂ ਨੂੰ ਨੌਕਰੀਓਂ ਕੱਢਿਆ

06/02/2020 9:04:05 AM

ਨਵੀਂ ਦਿੱਲੀ (ਭਾਸ਼ਾ) : ਯਾਤਰਾ ਸਬੰਧੀ ਆਨਲਾਈਨ ਸੇਵਾਵਾਂ ਦੇਣ ਵਾਲੀ ਕੰਪਨੀ ਮੇਕ ਮਾਈ ਟਰਿੱਪ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਮੁਸ਼ਕਲਾਂ ਦੇ ਮੱਦੇਨਜ਼ਰ 350 ਕਾਮਿਆਂ ਨੂੰ ਨੌਕਰੀਓਂ ਕੱਢ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਕੱਢੇ ਗਏ ਜ਼ਿਆਦਾਤਰ ਕਾਮੇ ਅੰਤਰਰਾਸ਼ਟਰੀ ਛੁੱਟੀ ਅਤੇ ਸਬੰਧਤ ਸੇਵਾਵਾਂ ਨਾਲ ਜੁੜੇ ਹੋਏ ਸਨ।

ਮੇਕ ਮਾਈ ਟਰਿੱਪ ਸਮੂਹ ਦੇ ਕਾਰਜਕਾਰੀ ਚੇਅਰਮੈਨ ਅਤੇ ਸੰਸਥਾਪਕ ਦੀਪ ਕਾਲੜਾ ਅਤੇ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਜੇਸ਼ ਮਾਗਾਂ ਨੇ ਕਾਮਿਆਂ ਨੂੰ ਭੇਜੇ ਇਕ ਈ-ਮੇਲ ਵਿਚ ਕਿਹਾ ਕਿ ਇਹ ਦੌਰ ਅਜੇ ਵੀ ਅਨਿਸ਼ਚਿਤ ਹੈ ਪਰ ਇਹ ਤੈਅ ਹੈ ਕਿ ਕੰਪਨੀ ਦੇ ਉੱਤੇ ਕੋਵਿਡ-19 ਸੰਕਟ ਦਾ ਲੰਬੇ ਸਮੇਂ ਤੱਕ ਅਸਰ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਇਹ ਅਜੇ ਤੱਕ ਅਸਪਸ਼ਟ ਹੈ ਕਿ ਕੋਵਿਡ-19 ਮਹਾਮਾਰੀ ਦੇ ਬਾਅਦ ਕਦੋਂ ਜਾ ਕੇ ਯਾਤਰਾ ਸੁਰੱਖਿਅਤ ਹੋ ਸਕੇਗੀ। ਉਨ੍ਹਾਂ ਕਿਹਾ, ''ਪਿਛਲੇ 2 ਮਹੀਨਿਆਂ ਵਿਚ, ਅਸੀਂ ਬਰੀਕੀ ਨਾਲ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਕਾਰੋਬਾਰ ਦੇ ਬਾਰੇ ਵਿਚ ਸੋਚਣ ਵਿਚ ਕਾਫ਼ੀ ਸਮਾਂ ਬਿਤਾਇਆ ਹੈ। ਇਹ ਸਪੱਸ਼ਟ ਹੋ ਜਾਂਦਾ ਹੈ ਕਿ ਕੁੱਝ ਕਾਰੋਬਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਉਭਰਣ ਵਿਚ ਬਹੁਤ ਜ਼ਿਆਦਾ ਸਮਾਂ ਲੱਗੇਗਾ। ਕੰਪਨੀ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਪੁੱਛੇ ਜਾਣ 'ਤੇ ਦੱਸਿਆ ਕਿ ਇਸ ਛਾਂਟੀ ਨਾਲ 350 ਕਾਮੇ ਪ੍ਰਭਾਵਿਤ ਹੋਏ ਹਨ।


cherry

Content Editor

Related News