ਕੋਵਿਡ-19 : ਬਾਇਰ ਭਾਰਤ ਦੇ 4 ਲੱਖ ਕਿਸਾਨਾਂ ਨੂੰ ਦੇਵੇਗੀ ਖੇਤੀਬਾੜੀ ਨਾਲ ਸਬੰਧਿਤ ਕਿੱਟਾਂ

Thursday, Jun 18, 2020 - 01:44 PM (IST)

ਨਵੀਂ ਦਿੱਲੀ (ਵਾਰਤਾ) : ਸਿਹਤ ਸੇਵਾ ਅਤੇ ਪੋਸ਼ਣਾ ਨਾਲ ਸੰਬੰਧਤ ਜੀਵਨ ਵਿਗਿਆਨ ਦੇ ਖੇਤਰਾਂ ਵਿਚ ਕੁਸ਼ਲ ਗਲੋਬਲ ਇੰਟਰਪ੍ਰਾਈਜ਼ ਬਾਇਰ ਨੇ ਮਹਾਮਾਰੀ ਕੋਵਿਡ-19 ਸੰਕਟ ਦੇ ਦੌਰ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੇ ਛੋਟੇ ਕਿਸਾਨਾਂ ਦੀ ਸਹਾਇਤਾ ਲਈ 'ਬਿਹਤਰ ਖੇਤੀ, ਬਿਹਤਰ ਜਿੰਦਗੀ' ਨਾਮਕ ਇਕ ਨਵਾਂ ਵਿਸ਼ਵ ਵਿਆਪੀ ਅਭਿਆਨ ਸ਼ੁਰੂ ਕੀਤਾ ਹੈ, ਜਿਸ ਤਹਿਤ ਭਾਰਤ ਵਿਚ 4 ਲੱਖ ਛੋਟੇ ਕਿਸਾਨਾਂ ਨੂੰ ਹਾਈਬ੍ਰਿਡ ਬੀਜ, ਫਸਲ ਸੁਰੱਖਿਆ ਉਤਪਾਦ ਅਤੇ ਨਿੱਜੀ ਸੁਰੱਖਿਆ ਸਮੱਗਰੀ (ਪੀ.ਪੀ.ਈ.) ਉਪਲੱਬਧ ਕਰਾਏ ਜਾਣਗੇ। ਬਾਇਰ ਅਭਿਆਨ ਦੇ ਜ਼ਰੀਏ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਵਿਚ ਇਹ ਪੈਕੇਜ ਮੁਫ਼ਤ ਮੁਹੱਈਆ ਕਰਾਇਆ ਜਾਏਗਾ, ਜੋ ਛੋਟੇ ਕਿਸਾਨਾਂ ਨੂੰ ਬਿਹਤਰ ਖੇਤੀ ਰਾਹੀਂ ਬਿਹਤਰ ਜੀਵਨ ਜਿਊਣ ਵਿਚ ਮਦਦਗਾਰ ਹੋਵੇਗਾ। ਪੈਕੇਜ ਜ਼ਰੀਏ ਦੁਨੀਆ ਭਰ ਵਿਚ 20 ਲੱਖ ਛੋਟੇ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇਗੀ, ਜਿਸ ਵਿਚ 4 ਲੱਖ ਭਾਰਤ ਦੇ ਹਨ।

ਪੈਕੇਜ ਨੂੰ ਕਿਸਾਨਾਂ ਦੀਆਂ ਸਥਾਨਕ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਜਾਵੇਗਾ ਅਤੇ ਇਸ ਵਿਚ ਬਾਇਰ ਦੇ ਹਾਈਬ੍ਰਿਡ ਬੀਜ, ਫਸਲ ਸੁਰੱਖਿਆ ਉਤਪਾਦ, ਨਿੱਜੀ ਸੁਰੱਖਿਆ ਸਮੱਗਰੀ (ਪੀ.ਪੀ.ਈ.) ਅਤੇ ਸਿਖਲਾਈ ਸੰਬੰਧੀ ਸਮੱਗਰੀ ਸ਼ਾਮਲ ਹੋਵੇਗੀ। ਭਾਰਤ ਵਿਚ ਇਸ ਅਭਿਆਨ ਅਨੁਸਾਰ 17 ਸੂਬਿਆਂ ਦੇ 204 ਜ਼ਿਲ੍ਹਿਆਂ ਵਿਚ 4,00,000 ਛੋਟੇ ਕਿਸਾਨਾਂ ਨੂੰ ਝੋਨਾ, ਮੱਕੀ, ਸਬਜ਼ੀਆਂ ਅਤੇ ਜਵਾਰ-ਬਾਜਰੇ ਵਰਗੀਆਂ ਪ੍ਰਮੁੱਖ ਫਸਲਾਂ ਦੀ ਖੇਤੀ ਵਿਚ ਮਦਦ ਮਿਲੇਗੀ। ਮਹਿਲਾ ਕਿਸਾਨਾਂ ਅਤੇ ਮਜਬੂਰੀਵਸ ਬਾਹਰੋਂ ਆਪਣੇ ਪਿੰਡ ਵਾਪਸ ਆਉਣ ਦੇ ਬਾਅਦ ਆਪਣੇ ਪਰਿਵਾਰ ਦੇ ਛੋਟੇ ਖੇਤਾਂ ਵਿਚ ਖੇਤੀਬਾੜੀ ਸ਼ੁਰੂ ਕਰਨ ਦੇ ਇਛੁੱਕ ਪ੍ਰਵਾਸੀ ਮਜ਼ਦੂਰਾਂ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਹ ਲੋਕ ਜੋ ਕਰੋਨਾ ਕਾਲ ਵਿਚ ਕਿਸੇ ਤਰ੍ਹਾਂ ਆਪਣੇ ਪਿੰਡਾਂ ਨੂੰ ਪਰਤੇ ਹਨ, ਉਹ ਫਿਰ ਤੋਂ ਖੇਤੀ ਕਰਨ ਸਕਣ। ਇਸ ਲਈ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ। ਹਰ ਇਕ ਛੋਟੇ ਕਿਸਾਨ ਨੂੰ ਇਕ ਪੈਕੇਜ ਮਿਲੇਗਾ, ਜਿਸ ਵਿਚ ਉਨ੍ਹਾਂ ਦੇ ਇਲਾਕੇ ਵਿਚ ਉਗਾਈ ਜਾਣ ਵਾਲੀਆਂ ਫਸਲਾਂ ਦੇ ਹਾਈਬ੍ਰਿਡ ਬੀਜ ਅਤੇ ਫਸਲ ਸੁਰੱਖਿਆ ਉਤਪਾਦ ਹੋਣਗੇ। ਇਸ ਦੇ ਇਲਾਵਾ ਬਾਇਰ ਕਿਸਾਨਾਂ ਨੂੰ ਬੀਜਾਂ ਦੀ ਬਿਜਾਈ ਤੋਂ ਲੈ ਕੇ ਫਸਲ ਦੀ ਕਟਾਈ ਤੱਕ ਰੋਗ ਅਤੇ ਕੀਟ ਪ੍ਰਬੰਧਾਂ ਦੇ ਬਾਰੇ ਵਿਚ ਮਾਰਗਦਰਸ਼ਨ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੇ ਉਤਪਾਦਾਂ ਲਈ ਬਾਜ਼ਾਰ ਵਿਚ ਪਹੁੰਚ ਵਧਾਉਣ ਵਿਚ ਵੀ ਸਹਿਯੋਗ ਕਰੇਗਾ।

ਪੈਕੇਜ ਵਿਚ ਕਿਸਾਨਾਂ ਦੀ ਸਿਹਤ ਅਤੇ ਸੁਰੱਖਿਆ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਫੇਸ ਮਾਸਕ ਅਤੇ ਨਿੱਜੀ ਸੁਰੱਖਿਆ ਸਮੱਗਰੀ (ਪੀ.ਪੀ.ਈ.) ਵੀ ਹੋਣਗੇ। ਪੈਕੇਜ ਦੀ ਵੰਡ ਕਰਨ ਤੋਂ ਇਲਾਵਾ ਬਾਇਰ ਆਧੁਨਿਕ ਖੇਤੀਬਾੜੀ ਤਕਨੀਕਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਕੁਸ਼ਲਤਾ ਵਿਚ ਸੁਧਾਰ ਲਿਆਉਣ ਲਈ ਸਿਖਲਾਈ ਵੀ ਦੇਵੇਗਾ। ਬਾਇਰ ਕਰਾਪ ਸਾਇੰਸ ਲਿਮਿਟਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਬਾਇਰ ਦੇ ਸਮਾਲ ਹੋਲਡਰ ਫਾਰਮਿੰਗ ਇਨੀਸ਼ਿਏਟਿਵਜ਼ ਦੇ ਗਲੋਬਲ ਪ੍ਰਮੁੱਖ ਡੀ ਨਰਾਇਣ ਨੇ ਵੀਰਵਾਰ ਨੂੰ ਕਿਹਾ, 'ਛੋਟੇ ਕਿਸਾਨ ਭਾਰਤ ਦੀ ਖੁਰਾਕ ਸੁਰੱਖਿਆ ਯਕੀਨੀ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਪਰ ਮੌਜੂਦਾ ਕੋਵਿਡ-19 ਦੀ ਸਥਿਤੀ ਨੇ ਉਨ੍ਹਾਂ ਦੀ ਆਪਣੇ ਪਰਿਵਾਰ ਅਤੇ ਸਮਾਜ ਲਈ ਲੋੜੀਂਦੇ ਅਨਾਜ ਪੈਦਾ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕੀਤਾ ਹੈ।  ਤਾਲਾਬੰਦੀ ਅਤੇ ਆਵਾਜਾਈ 'ਤੇ ਪਾਬੰਦੀਆਂ ਨਾਲ ਉਨ੍ਹਾਂ ਲਈ ਬੀਜਾਂ, ਫਸਲ ਸੁਰੱਖਿਆ ਉਤਪਾਦਾਂ ਅਤੇ ਮਜ਼ਦੂਰਾਂ ਦੀ ਪਹੁੰਚ 'ਤੇ ਵੀ ਅਸਰ ਪਿਆ ਹੈ।

ਸ਼੍ਰੀ ਨਰਾਇਣ ਨੇ ਅੱਗੇ ਕਿਹਾ, 'ਬਾਇਰ ਦੇ 'ਬਿਹਤਰ ਖੇਤੀ, ਬਿਹਤਰ ਜੀਵਨ' ਅਭਿਆਨ ਨਾਲ ਛੋਟੇ ਕਿਸਾਨਾਂ ਨੂੰ ਸਾਉਣੀ ਦੇ ਇਸ ਮੌਸਮ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸਾਡਾ ਟੀਚਾ ਛੋਟੇ ਕਿਸਾਨਾਂ ਦੀ ਵਧੇਰੇ ਫ਼ਸਲ ਦੀ ਪੈਦਾਵਾਰ ਨੂੰ ਯਕੀਨੀ ਬਣਾਉਣ ਅਤੇ ਆਪਣੇ ਖੇਤਾਂ ਨੂੰ ਕਿਸੇ ਤਰ੍ਹਾਂ ਜਿਊਣ ਦੇ ਸਾਧਨ ਦੇ ਰੂਪ ਵਿਚ ਨਹੀਂ, ਸਗੋਂ ਹਮੇਸ਼ਾ ਆਮਦਨੀ ਦੇ ਸਰੋਤ ਦੇ ਰੂਪ ਵਿਚ ਵਿਕਸਿਤ ਕਰਨ ਲਈ ਮਦਦ ਕਰਨਾ ਹੈ। ਬਾਇਰ ਅਸਲ ਵਿਚ ਸਿਹਤ ਸੇਵਾ ਅਤੇ ਪੋਸ਼ਣ ਨਾਲ ਸਬੰਧਿਤ ਜੀਵਨ ਵਿਗਿਆਨ ਦੇ ਖੇਤਰਾਂ ਵਿਚ ਕੁਸ਼ਲ ਇਕ ਗਲੋਬਲ ਉਪਕਰਮ ਹੈ। ਇਸੇ ਉਤਪਾਦ ਅਤੇ ਸੇਵਾਵਾਂ ਨੂੰ ਵੱਧਦੀ ਅਤੇ ਬਜ਼ੁਰਗ ਹੁੰਦੀ ਸੰਸਾਰਕ ਜਨਸੰਖਿਆ ਵੱਲੋਂ ਪੈਦਾ ਪ੍ਰਮੁੱਖ ਚੁਨੌਤੀਆਂ 'ਤੇ ਜਿੱਤ ਦੀਆਂ ਕੋਸ਼ਿਸ਼ਾਂ ਵਿਚ ਸਹਿਯੋਗ ਕਰਦੇ ਹੋਏ ਲੋਕਾਂ ਨੂੰ ਲਾਭ ਪਹੁੰਚਾਣ ਦੇ ਦ੍ਰਿਸ਼ਟੀਕੋਣ ਤੋਂ ਡਿਜ਼ਾਇਨ ਕੀਤਾ ਗਿਆ ਹੈ। ਨਾਲ ਹੀ ਇਸ ਗਰੱਪ ਦਾ ਟੀਚਾ ਆਪਣੀ ਸ਼ਕਤੀ ਵਧਾਉਣਾ ਅਤੇ ਨਵੀਨਤਾ ਅਤੇ ਵਾਧੇ ਜ਼ਰੀਏ ਮੁੱਲ ਦਾ ਨਿਰਮਾਣ ਕਰਨਾ ਹੈ। ਬਾਇਰ ਸਥਿਰ ਵਿਕਾਸ ਦੇ ਸਿਧਾਂਤ ਨਾਲ ਬੰਨ੍ਹਿਆ ਹੋਇਆ ਹੈ ਅਤੇ ਬਾਇਰ ਬਰਾਂਡ ਪੂਰੀ ਦੁਨੀਆ ਵਿਚ ਭਰੋਸੇ,  ਭਰੋਸੇਯੋਗਤਾ ਅਤੇ ਗੁਣਵੱਤਾ ਦੇ ਪ੍ਰਤੀਕ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਵਿੱਤ ਸਾਲ 2019 ਵਿਚ ਇਸ ਗਰੁੱਪ ਵਿਚ ਲਗਭਗ 104,000 ਕਾਮੇ ਸਨ ਅਤੇ ਵਿਕਰੀ 43.5 ਅਰਬ ਯੂਰੋ ਦੀ ਸੀ। ਕੰਪਨੀ ਦਾ ਪੂੰਜੀ ਖ਼ਰਚ 2.9 ਅਰਬ ਯੂਰੋ ਅਤੇ ਖੋਜ ਖ਼ਰਚ 5.3 ਅਰਬ ਯੂਰੋ ਸੀ ।


cherry

Content Editor

Related News