ਅਦਾਲਤ ਨੇ ਜੌਹਨਸਨ ਬੇਬੀ ਪਾਊਡਰ ਦੇ ਉਤਪਾਦਨ ਨੂੰ ਜਾਰੀ ਰੱਖਣ ਦੀ ਦਿੱਤੀ ਇਜਾਜ਼ਤ, ਵਿਕਰੀ ''ਤੇ ਲਗਾਈ ਪਾਬੰਦੀ

Saturday, Dec 17, 2022 - 01:26 PM (IST)

ਅਦਾਲਤ ਨੇ ਜੌਹਨਸਨ ਬੇਬੀ ਪਾਊਡਰ ਦੇ ਉਤਪਾਦਨ ਨੂੰ ਜਾਰੀ ਰੱਖਣ ਦੀ ਦਿੱਤੀ ਇਜਾਜ਼ਤ, ਵਿਕਰੀ ''ਤੇ ਲਗਾਈ ਪਾਬੰਦੀ

ਮੁੰਬਈ (ਭਾਸ਼ਾ) - ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਜੌਹਨਸਨ ਐਂਡ ਜੌਨਸਨ ਨੂੰ ਲਾਇਸੈਂਸ ਦੀ ਮਿਆਦ 15 ਦਸੰਬਰ ਨੂੰ ਖਤਮ ਹੋਣ ਦੇ ਬਾਵਜੂਦ ਬੇਬੀ ਪਾਊਡਰ ਦਾ ਨਿਰਮਾਣ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ।

ਹਾਲਾਂਕਿ ਅਗਲੇ ਹੁਕਮਾਂ ਤੱਕ ਜਾਨਸਨ ਬੇਬੀ ਪਾਊਡਰ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਜਸਟਿਸ ਆਰ ਡੀ ਧਾਨੁਕਾ ਅਤੇ ਜਸਟਿਸ ਮਿਲਿੰਦ ਸਥਾਏ ਦੀ ਬੈਂਚ ਨੇ ਮਹਾਰਾਸ਼ਟਰ ਸਰਕਾਰ ਦੇ ਦੋ ਹੁਕਮਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤਾ।
ਮਹਾਰਾਸ਼ਟਰ ਸਰਕਾਰ ਨੇ 15 ਸਤੰਬਰ ਨੂੰ ਆਪਣੇ ਆਦੇਸ਼ ਵਿੱਚ ਇਸ ਉਤਪਾਦ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ ਅਤੇ 20 ਸਤੰਬਰ ਨੂੰ ਇੱਕ ਹੋਰ ਹੁਕਮ ਵਿੱਚ, ਬੇਬੀ ਪਾਊਡਰ ਦੇ ਉਤਪਾਦਨ ਅਤੇ ਵਿਕਰੀ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਸੀ।

ਕੰਪਨੀ ਵੱਲੋਂ ਪੇਸ਼ ਹੋਏ ਵਕੀਲ ਵੈਂਕਟੇਸ਼ ਢੌਂਡ ਨੇ ਕਿਹਾ ਕਿ ਕੰਪਨੀ ਦੇ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਹੈ, ਇਸ ਲਈ ਇਸ ਨੂੰ ਸੀਮਤ ਸੁਰੱਖਿਆ ਦੀ ਲੋੜ ਹੈ। ਇਸ ਤੋਂ ਬਾਅਦ ਅਦਾਲਤ ਨੇ ਆਪਣਾ ਅੰਤਰਿਮ ਹੁਕਮ ਜਾਰੀ ਰੱਖਦੇ ਹੋਏ ਕਿਹਾ ਕਿ ਕੰਪਨੀ ਉਤਪਾਦਨ ਜਾਰੀ ਰੱਖ ਸਕਦੀ ਹੈ ਪਰ ਅਗਲੇ ਹੁਕਮਾਂ ਤੱਕ ਵਿਕਰੀ 'ਤੇ ਰੋਕ ਰਹੇਗੀ।

ਇਹ ਵੀ ਪੜ੍ਹੋ : ਗਰੀਬਾਂ ਨੂੰ ਮੁਫ਼ਤ ਮਿਲਦੀ ਰਹੇਗੀ ਕਣਕ, ਭਾਰਤ ਸਰਕਾਰ ਦੇ ਪੂਲ ਚ ਅਨਾਜ ਦਾ ਲੌੜੀਂਦਾ ਭੰਡਾਰ ਮੌਜੂਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News