ਸੜਕ ’ਤੇ ਉਤਰੀ ਦੇਸ਼ ਦੀ ਪਹਿਲੀ ਈਥੇਨਾਲ ਨਾਲ ਚੱਲਣ ਵਾਲੀ ਕਾਰ, ਗਡਕਰੀ ਨੇ ਸੰਭਾਲਿਆ ਸਟੇਅਰਿੰਗ
Wednesday, Oct 12, 2022 - 12:14 PM (IST)
ਨਵੀਂ ਦਿੱਲੀ–ਸਭ ਕੁੱਝ ਠੀਕ ਰਿਹਾ ਤਾਂ ਬਹੁਤ ਛੇਤੀ ਤੁਹਾਨੂੰ ਰਵਾਇਤੀ ਪੈਟਰੋਲ-ਡੀਜ਼ਲ ਵਰਗੇ ਈਂਧਨ ਤੋਂ ਛੁਟਕਾਰਾ ਮਿਲ ਜਾਏਗਾ। ਇਸ ਲਈ ਕੇਂਦਰ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਮੰਗਲਵਾਰ ਨੂੰ ਈਥੇਨਾਲ ਨਾਲ ਚੱਲਣ ਵਾਲੀ ਪਹਿਲੀ ਕਾਰ ਲਾਂਚ ਹੋ ਗਈ ਹੈ। ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਦੀ ਪਹਿਲੀ ਕਾਰ ਦਾ ਪਾਇਲਟ ਪ੍ਰਾਜੈਕਟ ਲਾਂਚ ਕੀਤਾ। ਇਸ ਦੌਰਾਨ ਗਡਕਰੀ ਨੇ ਨਵੀਂ ਕਾਰ ਦਾ ਸਟੇਅਰਿੰਗ ਸੰਭਾਲਦੇ ਹੋਏ ਡਰਾਈਵ ਦਾ ਵੀ ਆਨੰਦ ਮਾਣਿਆ।
ਫਲੈਕਸ ਫਿਊਲ ਹਾਈਬ੍ਰਿਡ ਪ੍ਰਾਜੈਕਟ ਦੇ ਤੌਰ ’ਤੇ ਪਹਿਲੀ ਕਾਰ ਲਾਂਚ ਕਰਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਈਥੇਨਾਲ ਵ੍ਹੀਕਲਸ ਦੇ ਨਾਲ ਤਿਆਰ ਹਾਂ। ਅਸੀਂ ਇਲੈਕਟ੍ਰਿਕ, ਮੀਥੇਨਾਲ, ਬਾਇਓਡੀਜ਼ਲ ਅਤੇ ਹਾਈਡ੍ਰੋਜਨ ਫਿਊਲ ਨੂੰ ਬੜ੍ਹਾਵਾ ਦੇਣ ਦੀ ਲੋੜ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਊਰਜਾ ਦੇ ਖੇਤਰ ’ਚ ਦੇਸ਼ ਆਤਮ-ਨਿਰਭਰ ਬਣੇ। ਇਸ ਮੌਕੇ ’ਤੇ ਕੇਂਦਰੀ ਮੰਤਰੀ ਮਹਿੰਦਰਨਾਥ ਪਾਂਡੇ ਅਤੇ ਭੁਪਿੰਦਰ ਯਾਦਵ, ਕੇਂਦਰੀ ਰਾਜ ਮੰਤਰੀ ਰਾਮੇਸ਼ਵਰ ਤੇਲੀ, ਕਰਨਾਟਕ ਦੇ ਮੰਤਰੀ ਡਾ. ਮੁਰਗੇਸ਼ ਨਿਰਾਨੀ, ਟੋਯੋਟਾ ਕਿਰਲੋਸਕਰ ਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਉੱਪ-ਪ੍ਰਧਾਨ ਵਿਕਰਮ ਕਿਰਲੋਸਕਰ ਅਤੇ ਟੋਯੋਟਾ ਕਿਰਲੋਸਕਰ ਮੋਟਰ ਦੇ ਐੱਮ. ਡੀ. ਅਤੇ ਸੀ. ਈ. ਓ. ਮਸਾਕਾਜੂ ਯੋਸ਼ੀਮੁਰਾ ਵੀ ਹਾਜ਼ਰ ਸਨ।
ਖੇਤੀਬਾੜੀ ਵਿਕਾਸ ਦਰ ’ਚ 6 ਤੋਂ 8 ਫੀਸਦੀ ਦਾ ਵਾਧਾ ਜ਼ਰੂਰੀ
ਗਡਕਰੀ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਲਈ ਖੇਤੀਬਾੜੀ ਵਿਕਾਸ ਦਰ ’ਚ 6 ਤੋਂ 8 ਫੀਸਦੀ ਦਾ ਵਾਧਾ ਜ਼ਰੂਰੀ ਹੈ। ਉਨ੍ਹਾਂ ਨੇ ਗ੍ਰਾਮੀਣ ਅਰਥਵਿਵਸਥਾ ਨੂੰ ਬੜ੍ਹਾਵਾ ਦੇਣ ਲਈ ਵਾਧੂ ਅਨਾਜ ਅਤੇ ਖੰਡ ਨੂੰ ਈਥੇਨਾਲ ’ਚ ਬਦਲਣ ਦੇ ਮਹੱਤਵ ’ਤੇ ਜ਼ੋਰ ਦਿੱਤਾ।
ਅੰਨਦਾਤਾਵਾਂ ਨੂੰ ਊਰਜਾਦਾਤਾ ਬਣਨ ਲਈ ਉਤਸ਼ਾਹਿਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਇਸ ਪਾਇਲਟ ਯੋਜਨਾ ਦੀ ਸਫਲਤਾ ਇਲੈਕਟ੍ਰਿਕ ਵਾਹਨਾਂ ਦਾ ਇਕ ਈਕੋ-ਸਿਸਟਮ ਤਿਆਰ ਕਰੇਗੀ ਅਤੇ ਇਨ੍ਹਾਂ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ’ਚ ਨਿਊ ਇੰਡੀਆ ਨੂੰ ਕੌਮਾਂਤਰੀ ਨੇਤਾ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਤਕਨਾਲੋਜੀਆਂ, ਅਭਿਨਵ, ਕ੍ਰਾਂਤੀਕਾਰੀ, ਟਿਕਾਊ, ਲਾਗਤ ਪ੍ਰਭਾਵੀ, ਊਰਜਾ ਕੁਸ਼ਨ ਹਨ ਅਤੇ ਇਹ ਨਵੇਂ ਭਾਰਤ ’ਚ ਆਵਾਜਾਈ ਖੇਤਰ ਨੂੰ ਪੂਰੀ ਤਰ੍ਹਾਂ ਬਦਲ ਦੇਣਗੀਆਂ।