ਦੇਸ਼ ਦਾ ਕਰੰਟ ਅਕਾਊਂਟ ਡੈਫੀਸਿਟ ਵਧ ਕੇ GDP ਦਾ 1.1 ਫੀਸਦੀ ਹੋਇਆ

Tuesday, Oct 01, 2024 - 04:13 PM (IST)

ਦੇਸ਼ ਦਾ ਕਰੰਟ ਅਕਾਊਂਟ ਡੈਫੀਸਿਟ ਵਧ ਕੇ GDP ਦਾ 1.1 ਫੀਸਦੀ ਹੋਇਆ

ਮੁੰਬਈ (ਭਾਸ਼ਾ) – ਦੇਸ਼ ਦਾ ਚਾਲੂ ਖਾਤਾ ਘਾਟਾ ਭਾਵ ਕਰੰਟ ਅਕਾਊਂਟ ਡੈਫੀਸਿਟ (ਕੈਡ) ਅਪ੍ਰੈਲ-ਜੂਨ ਤਿਮਾਹੀ ’ਚ ਵਧ ਕੇ 9.7 ਅਰਬ ਡਾਲਰ ਭਾਵ ਜੀ. ਡੀ. ਪੀ. ਦਾ 1.1 ਫੀਸਦੀ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸੋਮਵਾਰ ਨੂੰ ਚਾਲੂ ਖਾਤੇ ਨਾਲ ਸਬੰਧਤ ਇਹ ਅੰਕੜੇ ਜਾਰੀ ਕੀਤੇ। ਪਿਛਲੀ ਜਨਵਰੀ-ਮਾਰਚ ਤਿਮਾਹੀ ’ਚ ਚਾਲੂ ਖਾਤਾ 4.6 ਅਰਬ ਡਾਲਰ ਭਾਵ ਜੀ. ਡੀ. ਪੀ. ਦੇ 0.5 ਫੀਸਦੀ ਸਰਪਲਸ ਦੀ ਸਥਿਤੀ ’ਚ ਸੀ। ਰਿਜ਼ਰਵ ਬੈਂਕ ਨੇ ਜੂਨ ਤਿਮਾਹੀ ਦੌਰਾਨ ਚਾਲੂ ਖਾਤਾ ਘਾਟੇ ’ਚ ਹੋਏ ਇਸ ਵਾਧੇ ਲਈ ਮਰਚੈਂਡਾਈਜ਼ਟਿਡ ਗੈਪ (ਵਸਤੂ-ਵਪਾਰ ਫਰਕ) ਦੇ ਵਧਣ ਨੂੰ ਜ਼ਿੰਮੇਵਾਰ ਦੱਸਿਆ ਹੈ।

ਇਹ ਵੀ ਪੜ੍ਹੋ :     AIR India ਦੇ ਜਹਾਜ਼ 'ਚ ਆਈ ਖ਼ਰਾਬੀ, 1 ਘੰਟਾ ਫਲਾਈਟ 'ਚ ਬੰਦ ਰਹੇ ਯਾਤਰੀ

ਚਾਲੂ ਮਾਲੀ ਸਾਲ ਦੀ ਪਹਿਲੀ ਤਿਮਾਹੀ ’ਚ ਮਰਚੈਂਡਾਈਜ਼ਟਿਡ ਗੈਪ 65.1 ਅਰਬ ਡਾਲਰ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੀ ਜੂਨ ਤਿਮਾਹੀ ’ਚ 56.7 ਅਰਬ ਡਾਲਰ ਸੀ। ਆਰ. ਬੀ. ਆਈ. ਨੇ ਕਿਹਾ ਕਿ ਜੂਨ ਤਿਮਾਹੀ ’ਚ ਸ਼ੁੱਧ ਸੇਵਾ ਪ੍ਰਾਪਤੀਆਂ ਇਕ ਸਾਲ ਪਹਿਲਾਂ ਦੇ 35.1 ਅਰਬ ਡਾਲਰ ਤੋਂ ਵਧ ਕੇ 39.7 ਅਰਬ ਡਾਲਰ ਹੋ ਗਈ। ਇਸ ਦੇ ਨਾਲ ਹੀ ਕੰਪਿਊਟਰ ਸਰਵਿਸਿਜ਼, ਬਿਜ਼ਨੈੱਸ ਸਰਵਿਸਿਜ਼, ਟ੍ਰੈਵਲ ਸਰਵਿਸਿਜ਼ ਅਤੇ ਟ੍ਰਾਂਸਪੋਰਟ ਸਰਵਿਸਿਜ਼ ’ਚ ਵਾਧਾ ਦੇਖਿਆ ਗਿਆ ਹੈ। ਹਾਲਾਂਕਿ ਜੂਨ ਤਿਮਾਹੀ ਦੌਰਾਨ ਸ਼ੁੱਧ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਇਹ ਇਕ ਸਾਲ ਪਹਿਲਾਂ ਦੇ 15.7 ਅਰਬ ਡਾਲਰ ਦੇ ਮੁਕਾਬਲੇ ’ਚ ਸਿਰਫ 90 ਕਰੋੜ ਡਾਲਰ ਰਿਹਾ।

ਪ੍ਰਮੁੱਖ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ 1.8 ਫੀਸਦੀ ਘਟੀ

ਕੋਲਾ, ਕੱਚੇ ਤੇਲ, ਕੁਦਰਤੀ ਗੈਸ, ਰਿਫਾਈਨਰੀ ਉਤਪਾਦ, ਸੀਮੈਂਟ ਅਤੇ ਬਿਜਲੀ ਦੇ ਉਤਪਾਦਨ ’ਚ ਗਿਰਾਵਟ ਦੇ ਕਾਰਨ ਇਸ ਸਾਲ ਅਗਸਤ ’ਚ 8 ਪ੍ਰਮੁੱਖ ਬੁਨਿਆਦੀ ਉਦਯੋਗਾਂ ਦੇ ਉਤਪਾਦਨ ’ਚ 1.8 ਫੀਸਦੀ ਦੀ ਕਮੀ ਆਈ। ਇਸ ਤੋਂ ਪਹਿਲਾਂ ਜੁਲਾਈ ’ਚ ਇਹ ਵਾਧਾ ਦਰ 6.1 ਫੀਸਦੀ ਸੀ।

ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਈਨਰੀ ਉਤਪਾਦ, ਖਾਦ, ਸਟੀਲ, ਸੀਮੈਂਟ ਅਤੇ ਬਿਜਲੀ ਵਰਗੇ ਪ੍ਰਮੁੱਖ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਅਗਸਤ 2023 ’ਚ 13.4 ਫੀਸਦੀ ਸੀ। ਚਾਲੂ ਮਾਲੀ ਸਾਲ ’ਚ ਅਪ੍ਰੈਲ-ਅਗਸਤ ਦੌਰਾਨ ਪ੍ਰਮੁੱਖ ਬੁਨਿਆਦੀ ਉਦਯੋਗਾਂ ਦਾ ਉਤਪਾਦਨ 4.6 ਫੀਸਦੀ ਵਧਿਆ। ਇਹ ਅੰਕੜਾ ਪਿਛਲੇ ਮਾਲੀ ਸਾਲ ਦੀ ਇਸੇ ਮਿਆਦ ’ਚ 8 ਫੀਸਦੀ ਸੀ। 8 ਪ੍ਰਮੁੱਖ ਬੁਨਿਆਦੀ ਉਦਯੋਗਾਂ ਦਾ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ’ਚ 40.27 ਫੀਸਦੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ :     Mutual Fund ਦੇ ਨਿਵੇਸ਼ਕਾਂ ਲਈ ਵੱਡੀ ਸਹੂਲਤ, ਹੁਣ ਰੰਗ ਦੇਖ ਕੇ ਜਾਣੋ ਕਿੰਨਾ ਹੈ ਜੋਖਮ

ਫਿਸਕਲ ਡੈਫੀਸਿਟ ਅਪ੍ਰੈਲ-ਅਗਸਤ ’ਚ ਪੂਰੇ ਸਾਲ ਦੇ ਟੀਚੇ ਦਾ 27 ਫੀਸਦੀ

ਚਾਲੂ ਮਾਲੀ ਸਾਲ ਦੇ ਪਹਿਲੇ 5 ਮਹੀਨਿਆਂ ਅਪ੍ਰੈਲ-ਅਗਸਤ 2024 ’ਚ ਕੇਂਦਰ ਦਾ ਵਿੱਤੀ ਘਾਟਾ (ਫਿਸਕਲ ਡੈਫੀਸਿਟ) ਪੂਰੇ ਸਾਲ ਦੇ ਟੀਚੇ ਦਾ 27 ਫੀਸਦੀ ਰਿਹਾ। ਕੰਪਟ੍ਰੋਲਰ ਜਨਰਲ ਆਡੀਟਰ (ਸੀ. ਜੀ. ਏ.) ਦੇ ਅੰਕੜਿਆਂ ਅਨੁਸਾਰ ਵਿੱਤੀ ਘਾਟਾ (ਖਰਚੇ ਅਤੇ ਮਾਲੀਏ ਵਿਚਾਲੇ ਦਾ ਫਰਕ) ਅਗਸਤ ਦੇ ਅਖੀਰ ਤੱਕ 4,35,176 ਕਰੋੜ ਰੁਪਏ ਸੀ।

ਮਾਲੀ ਸਾਲ 2023-24 ਦੀ ਇਸੇ ਮਿਆਦ ’ਚ ਘਾਟਾ ਬਜਟ ਅੰਦਾਜ਼ੇ (ਬੀ. ਈ.) ਦਾ 36 ਫੀਸਦੀ ਸੀ।

ਸਰਕਾਰ ਨੇ ਆਮ ਬਜਟ ’ਚ ਚਾਲੂ ਮਾਲੀ ਸਾਲ 2024-25 ਦੌਰਾਨ ਵਿੱਤੀ ਘਾਟੇ ਨੂੰ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 4.9 ਫੀਸਦੀ ਤੱਕ ਲਿਆਉਣ ਦਾ ਅੰਦਾਜ਼ਾ ਲਗਾਇਆ ਹੈ। ਪਿਛਲੇ ਮਾਲੀ ਸਾਲ 2023-24 ’ਚ ਘਾਟਾ ਜੀ. ਡੀ. ਪੀ. ਦਾ 5.6 ਫੀਸਦੀ ਸੀ। ਸਰਕਾਰ ਦਾ ਟੀਚਾ ਚਾਲੂ ਮਾਲੀ ਸਾਲ ਦੌਰਾਨ ਵਿੱਤੀ ਘਾਟੇ ਨੂੰ 1613312 ਕਰੋੜ ਰੁਪਏ ’ਤੇ ਸੀਮਤ ਰੱਖਣਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News