ਰੂੰ ਕੀਮਤਾਂ ''ਚ ਫਿਲਹਾਲ ਵੱਡੀ ਤੇਜ਼ੀ ਦੀ ਸੰਭਾਵਨਾ ਘੱਟ
Monday, Oct 30, 2017 - 01:04 AM (IST)

ਜੈਤੋ— ਦੇਸ਼ ਦੇ ਉੱਤਰੀ ਖੇਤਰੀ ਕਪਾਹ ਉਤਪਾਦਕ ਸੂਬਿਆਂ, ਜਿਨ੍ਹਾਂ 'ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ 'ਚ ਹੁਣ ਤੱਕ ਲਗਭਗ 9,77,000 ਲੱਖ ਗੰਢਾਂ ਰੂੰ ਦੀਆਂ ਪਹੁੰਚੀਆਂ ਹਨ, ਜਿਸ 'ਚ ਪੰਜਾਬ 'ਚ 1,91,000 ਲੱਖ ਗੰਢਾਂ, ਹਰਿਆਣਾ 'ਚ 4,65,000 ਗੰਢਾਂ, ਸ਼੍ਰੀਗੰਗਾਨਗਰ ਅਤੇ ਹਨੂਮਾਨਗੜ੍ਹ ਸਰਕਲ 'ਚ 1,13,000 ਲੱਖ ਅਤੇ ਲੋਅਰ ਰਾਜਸਥਾਨ 'ਚ 2,08,000 ਲੱਖ ਗੰਢਾਂ ਸ਼ਾਮਲ ਹਨ।
ਸੂਤਰਾਂ ਅਨੁਸਾਰ ਚਾਲੂ ਕਪਾਹ ਸੈਸ਼ਨ ਦੀ ਸ਼ੁਰੂਆਤ 'ਚ ਰੂੰ ਕੀਮਤਾਂ ਨੂੰ ਲੈ ਕੇ ਤੇਜ਼ੀ ਦਾ ਰੁਖ ਬਣਨ ਦੀ ਸੰਭਾਵਨਾ ਸੀ ਪਰ ਹੋਇਆ ਇਸ ਦੇ ਉਲਟ। ਮੰਨੇ-ਪ੍ਰਮੰਨੇ ਰੂੰ ਕਾਰੋਬਾਰੀ ਮੁਨੀਸ਼ ਗੋਇਲ ਹਿਸਾਰ ਨੇ ਨਵੇਂ ਸੈਸ਼ਨ ਦੀ ਰੂੰ 4211 ਰੁਪਏ ਪ੍ਰਤੀ ਮਣ ਸਤੰਬਰ ਮਹੀਨੇ ਡਲਿਵਰੀ ਦਾ ਸਭ ਤੋਂ ਪਹਿਲੇ ਮਹੂਰਤ ਕੀਤਾ ਸੀ। ਜ਼ਿਆਦਾਤਰ ਕਪਾਹ ਜਿਨਰਾਂ ਵਿਸ਼ੇਸ਼ਕਰ ਰੂੰ ਤੇਜੜੀਆਂ ਦਾ ਮੰਨਣਾ ਸੀ ਕਿ ਨਵੀਂ ਰੂੰ ਦਾ ਭਾਅ 4211 ਰੁਪਏ ਮਣ ਹੇਠਾਂ ਨਿਕਲਿਆ ਹੈ ਅਤੇ ਸਤੰਬਰ ਮਹੀਨੇ ਦੇ ਦੌਰਾਨ ਲਗਭਗ ਸਾਰੇ ਸਪਿਨਿੰਗ ਮਿੱਲਾਂ ਦੀ ਮੰਗ ਬਾਜ਼ਾਰ 'ਚ ਆਵੇਗੀ ਅਤੇ ਰੂੰ ਭਾਅ 'ਚ 100 ਤੋਂ 150 ਰੁਪਏ ਮਣ ਤੇਜ਼ੀ ਬਣ ਸਕਦੀ ਹੈ। ਤੇਜੜੀਆਂ ਦੇ ਸੁਪਨਿਆਂ 'ਤੇ ਅਜਿਹਾ ਪਾਣੀ ਫਿਰਾ ਕੀ ਸੁਪਨੇ ਗੰਗਾ 'ਚ ਵਹਿ ਗਏ ਅਤੇ ਹੁਣ ਤੱਕ ਫਿਰ ਤੋਂ 4211 ਰੁਪਏ ਮਣ ਭਾਅ ਨਹੀਂ ਬਣੇ। ਪਿਛਲੇ ਹਫਤੇ ਰੂੰ ਦੇ ਭਾਅ ਪੰਜਾਬ 3775-3790 ਰੁਪਏ ਮਣ, ਹਰਿਆਣਾ 3810-3825 ਰੁਪਏ ਮਣ, ਹਨੂਮਾਨਗੜ੍ਹ ਸਰਕਲ 3750-3780 ਰੁਪਏ ਮਣ ਸਨ ਪਰ ਇਸ ਹਫਤੇ 4 ਦਿਨ ਰੂੰ 'ਚ ਤੇਜ਼ੀ ਦਾ ਰੁਖ ਬਣਾ ਰਿਹਾ ਅਤੇ ਰੂੰ ਨੇ ਹਰਿਆਣਾ ਸਥਿਤ ਉਚਾਨਾ ਮੰਡੀ 'ਚ 3911 ਰੁਪਏ ਮਣ ਕਾਰੋਬਾਰ ਦਰਜ ਕੀਤਾ ਜੋ ਸਭ ਤੋਂ ਉੱਚਾ ਭਾਅ ਰਿਹਾ। ਇਸ ਦੇ ਬਾਅਦ ਰੂੰ ਨੇ ਹੇਠਾਂ ਉਤਰਨਾ ਸ਼ੁਰੂ ਕੀਤਾ ਅਤੇ ਸ਼ਨੀਵਾਰ ਰੂੰ ਦਾ ਵਪਾਰ 3891 ਰੁਪਏ ਮਣ ਰਿਹਾ।
ਸੂਤਰਾਂ ਅਨੁਸਾਰ ਜ਼ਿਆਦਾਤਰ ਸਪਿਨਿੰਗ ਮਿੱਲਾਂ ਦੀ ਮੰਗ ਹੌਲੀ ਗਤੀ ਨਾਲ ਚੱਲਣ ਦੇ ਕਾਰਨ ਬਾਜ਼ਾਰ 'ਚ ਰੂੰ ਕੀਮਤਾਂ ਨੂੰ ਲੈ ਕੇ ਫਿਲਹਾਲ ਤੇਜ਼ੀ ਬਣਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਰੂੰ ਤੇਜੜੀਆਂ ਦਾ ਮੰਨਣਾ ਹੈ ਕਿ ਮੰਡੀਆਂ 'ਚ ਕਪਾਹ ਦੀ ਆਮਦ ਕਮਜ਼ੋਰ ਪੈ ਗਈ ਹੈ, ਜਿਸ ਨਾਲ ਤੇਜ਼ੀ ਬਣੇਗੀ। ਸੂਤਰਾਂ ਅਨੁਸਾਰ ਮੰਡੀਆਂ 'ਚ ਕਪਾਹ ਦੀ ਆਮਦ ਕਮਜ਼ੋਰ ਪੈਣ ਦੇ ਬਾਵਜੂਦ ਵੀ ਰੂੰ ਕੀਮਤਾਂ ਡਿੱਗਣ ਲੱਗੀਆਂ ਹਨ। ਕਿਹਾ ਜਾਂਦਾ ਹੈ ਕਿ ਖਾਲੀ ਕੋਠਿਆਂ 'ਚ ਵੀ ਮੰਦੀ ਆ ਜਾਂਦੀ ਹੈ। ਇਸ ਵਿਚਾਲੇ ਸਿਰਸਾ ਕਾਟਨ ਜਿਣਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਗਰਗ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਚੀਫ ਮਨਿਟ੍ਰੇਟਰ (ਸੀ. ਏ.) ਮਾਰਕੀਟਿੰਗ ਬੋਰਡ ਹਰਿਆਣਾ ਨੂੰ ਲਿਖਤ ਸ਼ਿਕਾਇਤ ਭੇਜੀ ਹੈ ਕਿ ਹਰਿਆਣਾ 'ਚ ਕਪਾਹ ਉਚੰਤੀ (ਦੋ ਨੰਬਰ) 'ਚ ਵਿਕ ਰਹੀ ਹੈ, ਜਿਸ ਨੂੰ ਰੋਕਿਆ ਜਾਵੇ। ਪ੍ਰਧਾਨ ਗੁਰਕਰਨ ਗਰਗ ਨੇ ਕਿਹਾ ਕਿ ਕਪਾਹ ਫੈਕਟਰੀਆਂ ਦੇ ਬਿੱਲਾਂ ਦੀ ਮਾਰਕੀਟ ਕਮੇਟੀ ਜਾਂਚ ਕਰੇ ਤਾਂ ਇਸ ਨਾਲ ਸਪੱਸ਼ਟ ਹੋ ਜਾਵੇਗਾ ਕਿ ਕਿਹੜੀਆਂ-ਕਿਹੜੀਆਂ ਕਪਾਹ ਫੈਕਟਰੀਆਂ ਨੇ ਵੱਡੇ ਪੱਧਰ 'ਤੇ ਮਾਰਕੀਟ ਫੀਸ ਅਤੇ ਸੇਲਜ਼ ਟੈਕਸ ਦੀ ਚੋਰੀ ਕੀਤੀ ਹੈ। ਕਾਟਨ ਜਿਨਰਜ਼ ਐਸੋਸੀਏਸ਼ਨ ਸਿਰਸਾ ਦੇ ਪ੍ਰਧਾਨ ਗੁਰਚਰਨ ਗਰਗ ਦਾ ਕਹਿਣਾ ਹੈ ਕਿ ਹਰਿਆਣਾ ਤੋਂ ਜਿਹੜੇ ਕੱਤਈ ਮਿੱਲਾਂ ਕੋਲ ਰੂੰ ਗੰਢਿਆਂ ਦੇ ਬਿੱਲਾਂ ਨਾਲ ਮਾਰਕੀਟ ਕਮੇਟੀ ਆਨਲਾਈਨ ਗੇਟ ਪਾਸ ਨਹੀਂ ਲੱਗਾ ਹੈ ਉਹ ਬਿੱਲ ਜਾਅਲੀ ਹੁੰਦਾ ਹੈ। ਕੱਤਈ ਮਿੱਲਾਂ ਨੂੰ ਰੂੰ ਗੰਢਾਂ ਦੇ ਬਿੱਲਾਂ ਦੇ ਨਾਲ ਮਾਰਕੀਟ ਕਮੇਟੀ ਆਨਲਾਈਨ ਗੇਟ ਕੋਲ ਲੈਣਾ ਜ਼ਰੂਰੀ ਹੈ।