ਕਾਰਪੋਰੇਸ਼ਨ ਬੈਂਕ ਨੇ ਫਾਨੀ ਚੱਕਰਵਾਤ ਪੀੜਤਾਂ ਲਈ ਓਡੀਸ਼ਾ ਦੀ ਕੀਤੀ ਮਦਦ
Sunday, Jun 23, 2019 - 10:53 AM (IST)

ਨਵੀਂ ਦਿੱਲੀ—ਜਨਤਕ ਖੇਤਰ ਦੇ ਕਾਰਪੋਰੇਸ਼ਨ ਬੈਂਕ ਨੇ ਓਡੀਸ਼ਾ 'ਚ 'ਫਾਨੀ ਚੱਕਰਵਾਤ' ਤੋਂ ਪ੍ਰਭਾਵਿਤ ਲੋਕਾਂ ਦੇ ਰਾਹਤ ਅਤੇ ਪੂਨਰਵਾਸ ਕਾਰਜ ਲਈ 3.38 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਬੈਂਕ ਨੇ ਬਿਆਨ 'ਚ ਕਿਹਾ ਕਿ ਕਾਰਪੋਰੇਸ਼ਨ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਪੀ ਵੀ ਭਾਰਤੀ ਨੇ ਸੂਬੇ ਦੇ ਮੰਤਰੀ ਨਵੀਨ ਪਟਨਾਇਕ ਨੂੰ 18 ਜੂਨ ਨੂੰ ਚੈੱਕ ਸੌਂਪਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਓਡੀਸ਼ਾ ਚੱਕਰਵਾਤ ਨਾਲ ਹੋਈ ਤਬਾਹੀ ਦੇ ਬਾਅਦ ਰਾਹਤ ਕਾਰਜਾਂ ਦੇ ਸਮਰਥਨ ਲਈ ਇਹ ਵਿੱਤੀ ਮਦਦ ਦਿੱਤੀ ਗਈ ਹੈ। ਭਾਰਤੀ ਨੇ ਕਿਹਾ ਕਿ ਬੈਂਕ ਦੇ ਕਰਮਚਾਰੀਆਂ ਨੇ ਚੱਕਰਵਾਤ ਪੀੜਤਾਂ ਨੂੰ ਰਾਹਤ ਪਹੁੰਚਾਉਣ 'ਚ ਮਦਦ ਲਈ ਆਪਣਾ ਇਕ ਦਿਨ ਦਾ ਵੇਤਨ ਆਪਣੀ ਮਰਜ਼ੀ ਨਾਲ ਦਿੱਤਾ।