ਕੋਵਿਡ-19 : ਜੁਲਾਈ 2021 ਤੋਂ ਹੀ ਦਫ਼ਤਰਾਂ ''ਚ ਪਹਿਲਾਂ ਵਾਂਗ ਹੋ ਸਕੇਗਾ ਕੰਮ

Friday, Oct 16, 2020 - 09:40 PM (IST)

ਕੋਵਿਡ-19 : ਜੁਲਾਈ 2021 ਤੋਂ ਹੀ ਦਫ਼ਤਰਾਂ ''ਚ ਪਹਿਲਾਂ ਵਾਂਗ ਹੋ ਸਕੇਗਾ ਕੰਮ

ਨਵੀਂ ਦਿੱਲੀ– ਕੋਰੋਨਾ ਵਾਇਰਸ ਮਹਾਮਾਰੀ ਕਾਰਣ ਵਿਸ਼ਵ ਭਰ ਵਿਚ ਆਰਥ ਵਿਵਸਥਾ ਪ੍ਰਭਾਵਿਤ ਹੋਈ ਹੈ। ਬਹੁਤ ਸਾਰੇ ਮੁਲਾਜ਼ਮ ਘਰੋਂ ਹੀ ਕੰਮ ਕਰ ਰਹੇ ਹਨ। ਸ਼ੁਰੂ ਵਿਚ ਜਦੋਂ ਸੰਯੁਕਤ ਰਾਜ ਅਮਰੀਕਾ ਦੇ ਨੇੜੇ-ਤੇੜੇ ਦੇ ਦਫਤਰ ਬੰਦ ਹੋ ਗਏ ਤਾਂ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਦੱਸਿਆ ਕਿ ਇਹ ਥੋੜ੍ਹੇ ਸਮੇਂ ਲਈ ਬੰਦ ਹੋਏ ਹਨ।

ਕੁਝ ਕੰਪਨੀਆਂ ਨੇ ਕਿਹਾ ਕਿ ਕੁਝ ਹਫਤੇ ਦੇ ਅੰਦਰ ਉਹ ਆਪਣੇ ਕੰਮ ’ਤੇ ਪਰਤ ਆਉਣਗੇ ਪਰ ਸਮਾਂ ਲੰਘਦਾ ਗਿਆ ਤੇ ਹੁਣ ਸਾਲ ਖਤਮ ਹੋਣ ਵਾਲਾ ਹੈ ਪਰ ਅਜੇ ਵੀ ਬਹੁਤੇ ਦਫਤਰਾਂ ਵਿਚ ਘਰੋਂ ਹੀ ਕੰਮ ਹੋ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜੁਲਾਈ 2021 ਤੋਂ ਪਹਿਲਾਂ ਦਫ਼ਤਰ ਪੂਰੀ ਤਰ੍ਹਾਂ ਨਹੀਂ ਖੁੱਲ੍ਹਣਗੇ। 

ਗੂਗਲ ਪਹਿਲੀ ਅਜਿਹੀ ਕੰਪਨੀ ਹੈ, ਜਿਸ ਨੇ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਜੁਲਾਈ 2021 ਤੱਕ ਉਸ ਦੇ ਮੁਲਾਜ਼ਮ ਘਰੋਂ ਹੀ ਕੰਮ ਕਰਨਗੇ। ਓਬਰ, ਸਲੈਕ ਅਤੇ ਏਅਰ ਬੀ. ਐੱਨ. ਬੀ. ਨੇ ਛੇਤੀ ਹੀ ਇਸ ਦੀ ਪਾਲਣਾ ਕੀਤੀ। ਪਿਛਲੇ ਹਫਤੇ ’ਚ ਮਾਈਕ੍ਰੋਸਾਫਟ, ਟਾਰਗੈੱਟ, ਫੋਰਡ ਮੋਟਰ ਅਤੇ ਦਿ ਨਿਊਯਾਰਕ ਟਾਈਮਜ਼ ਅਗਲੀਆਂ ਗਰਮੀਆਂ ਤੱਕ ਦਫ਼ਤਰ ਤੋਂ ਕੰਮ ਕਰਨ ਦਾ ਕੰਮ ਮੁਲਤਵੀ ਕਰ ਦਿੱਤਾ ਹੈ ਤੇ ਮੁਲਾਜ਼ਮ ਘਰੋਂ ਹੀ ਕੰਮ ਕਰਨਗੇ। 
ਕਈ ਹੋਰ ਕੰਪਨੀਆਂ ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਰਮਚਾਰੀਆਂ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਰਿਟਰਨ-ਟੂ-ਆਫਿਸ ਦੀਆਂ ਤਾਰੀਖ਼ਾਂ ’ਚ ਦੇਰੀ ਕਰਨਗੀਆਂ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਵਾਪਸ ਜਾਣ ਦੀ ਜਲਦੀ ’ਚ ਨਹੀਂ ਹਨ, 73 ਫੀਸਦੀ ਅਮਰੀਕੀ ਮੁਲਾਜ਼ਮਾਂ ਨੂੰ ਇਹ ਡਰ ਸੀ ਕਿ ਉਨ੍ਹਾਂ ਦੇ ਵਰਕ ਪਲੇਸ ’ਤੇ ਹੋਣ ਕਾਰਣ ਉਨ੍ਹਾਂ ਦੀ ਨਿੱਜੀ ਸਿਹਤ ਅਤੇ ਸੁਰੱਖਿਆ ਲਈ ਖਤਰਾ ਪੈਦਾ ਹੋ ਸਕਦਾ ਹੈ।

ਜ਼ਿਆਦਾਤਰ ਕੰਪਨੀਆਂ ਇਹ ਵੀ ਕਹਿ ਰਹੀਆਂ ਹਨ ਕਿ ਉਹ ਘਰ ਤੋਂ ਕੰਮ ਕਰਨ ਵਾਲੀਆਂ ਨੀਤੀਆਂ ਨੂੰ ਸਥਾਈ ਕਰਨਗੀਆਂ। ਮਈ ’ਚ ਫੇਸਬੁਕ ਨੇ ਐਲਾਨ ਕੀਤਾ ਸੀ ਕਿ ਉਹ ਕਈ ਕਰਮਚਾਰੀਆਂ ਨੂੰ ਮਹਾਮਾਰੀ ਤੋਂ ਬਾਅਦ ਵੀ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਵੇਗਾ। ਟਵਿੱਟਰ, ਕਾਈਨਬੇਸ, ਸ਼ੋਪੀਫਾਈ ਅਤੇ ਮਾਈਕ੍ਰੋਸਾਫਟ ਨੇ ਵੀ ਕਿਹਾ ਹੈ ਕਿ ਉਹ ਅਜਿਹਾ ਕਰਨਗੇ।


author

Sanjeev

Content Editor

Related News