ਕੋਰੋਨਾਵਾਇਰਸ ਨਾਲ ਵਧਣਗੀਆਂ ਹਵਾਬਾਜ਼ੀ ਖੇਤਰ ਦੀਆਂ ਮੁਸ਼ਕਲਾਂ: ਇਕਰਾ

02/28/2020 1:04:57 PM

ਨਵੀਂ ਦਿੱਲੀ—ਕੋਰੋਨਾਵਾਇਰਸ ਦੇ ਇੰਫੈਕਸ਼ਨ ਨੂੰ ਲੈ ਕੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਵਧਣ ਨਾਲ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਹਵਾਬਾਜ਼ੀ ਕੰਪਨੀਆਂ ਦੇ ਸ਼ੇਅਰ 10 ਫੀਸਦੀ ਤੱਕ ਡਿੱਗ ਗਏ ਹਨ | ਰੇਟਿੰਗ ਏਜੰਸੀ ਇਕਰਾ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਇੰਫੈਕਸ਼ਨ ਕਾਰਨ ਹਵਾਬਾਜ਼ੀ ਖੇਤਰ ਦਾ ਭਵਿੱਖ ਨਾ-ਪੱਖੀ ਦਿਸ ਰਿਹਾ ਹੈ | ਬੀ.ਐੱਸ.'ਚ ਇੰਡੀਗੋ ਦਾ ਸੰਚਾਲਨ ਕਰਨ ਵਾਲੀ ਕੰਪਨੀ ਇੰਟਰਗਲੋਬ ਐਵੀਏਸ਼ਨ ਦਾ ਸ਼ੇਅਰ 9.99 ਫੀਸਦੀ ਡਿੱਗ ਕੇ 1,229.75 ਰੁਪਏ 'ਤੇ ਚੱਲ ਰਿਹਾ ਸੀ | ਸਪਾਈਸਜੈੱਟ ਦਾ ਸ਼ੇਅਰ ਵੀ 6.06 ਫੀਸਦੀ ਡਿੱਗ ਕੇ 82.10 ਰੁਪਏ 'ਤੇ ਚੱਲ ਰਿਹਾ ਸੀ | ਸੰਚਾਲਨ ਬੰਦ ਕਰ ਚੁੱਕੀ ਕੰਪਨੀ ਜੈੱਟ ਏਅਰਵੇਜ਼ ਦਾ ਸ਼ੇਅਰ ਵੀ 4.84 ਫੀਸਦੀ ਡਿੱਗ ਕੇ ਆਪਣੇ ਹੇਠਲੇ ਪੱਧਰ 24.55 ਰੁਪਏ 'ਤੇ ਚੱਲ ਰਿਹਾ ਸੀ | ਇਕਰਾ ਅਨੁਸਾਰ, ਕੋਰੋਨਾਵਾਇਰਸ ਦੇ ਇੰਫੈਕਸ਼ਨ ਦੇ ਕਾਰਨ ਕੌਮਾਂਤਰੀ ਯਾਤਰੀ ਦੱਖਣੀ-ਪੂਰਬੀ ਏਸ਼ੀਆ ਦੇ ਦੇਸ਼ਾਂ ਦੀਆਂ ਟਿਕਟਾਂ ਰੱਦ ਕਰ ਰਹੇ ਹਨ | ਇਸ ਕਾਰਨ ਹਵਾਬਾਜ਼ੀ ਖੇਤਰ ਦੇ ਭਵਿੱਖ ਦਾ ਦਿ੍ਸ਼ ਨਾ-ਪੱਖੀ ਹੋ ਗਿਆ ਹੈ |
 


Aarti dhillon

Content Editor

Related News