ਕੋਰੋਨਾਵਾਇਰਸ : ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਨੌਕਰੀ ਜਾਣ ਦੇ ਆਸਾਰ ਜ਼ਿਆਦਾ

04/01/2020 11:13:25 PM

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ’ਚ ਵਧਦਾ ਜਾ ਰਿਹਾ ਹੈ। ਹੁਣ ਕੌਮਾਂਤਰੀ ਕਿਰਤ ਸੰਗਠਨ (ਆਈ. ਐੱਲ. ਓ.) ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਦੁਨੀਆ ਭਰ ’ਚ ਅਾਰਥਿਕ ਸੰਕਟ ਆ ਸਕਦਾ ਹੈ। ਜੇਕਰ ਸਰਕਾਰਾਂ ਨੇ ਤੇਜ਼ੀ ਨਾਲ ਕੋਈ ਕਾਰਗਰ ਕਦਮ ਨਾ ਚੁੱਕੇ ਤਾਂ ਕਰੀਬ 2.5 ਕਰੋਡ਼ ਲੋਕਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ। ਅਮਰੀਕਾ ਦੀਆਂ 3 ਯੂਨੀਵਰਸਿਟੀਆਂ ’ਚ ਹੋਏ ਇਕ ਸੋਧ ਮੁਤਾਬਕ ਕਿਹਾ ਗਿਆ ਹੈ ਕਿ ਇਹ ਮਹਾਮਾਰੀ ਇੰਡਸਟਰੀ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰੇਗੀ। ਇਸ ਮਹਾਮਾਰੀ ’ਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਨੌਕਰੀ ਜਾਣ ਦਾ ਜ਼ਿਆਦਾ ਖਤਰਾ ਹੈ। ਸੋਧ ਮੁਤਾਬਕ ਜ਼ਿਆਦਾਤਰ ਸੈਕਟਰਸ ’ਚ ਔਰਤਾਂ ਦੀ ਨੌਕਰੀ ਜਾ ਸਕਦੀ ਹੈ।

ਕੋਰੋਨਾ ਵਾਇਰਸ ਕਾਰਣ ਜਾਰੀ ਲਾਕਡਾਊਨ ’ਚ ਪੁਰਸ਼ਾਂ ਦੇ ਮੁਕਾਬਲੇ ਵੱਡੀ ਗਿਣਤੀ ’ਚ ਔਰਤਾਂ ਦੀ ਨੌਕਰੀ ਜਾ ਸਕਦੀ ਹੈ। ਰਿਸਰਚ ਮੁਤਾਬਕ ਇਸ ਵਾਰ ਦਾ ਸੰਕਟ ਸਾਲ 2008 ਦੇ ਸੰਕਟ ਤੋਂ ਵੱਖ ਹੈ ਅਤੇ ਇਸ ਦਾ ਅਰਥਵਿਵਸਥਾ ’ਤੇ ਵੱਖ ਤਰ੍ਹਾਂ ਨਾਲ ਅਸਰ ਪਵੇਗਾ। ਨਾਰਥਵੈਸਟ ਯੂਨੀਵਰਸਿਟੀ ਦੇ ਪ੍ਰੋਫੈਸਰ ਮੈਥਿਆਸ ਡੋਏਪਕੇ ਦੱਸਦੇ ਹਨ ਕਿ 10 ਸਾਲ ਪਹਿਲਾਂ ਜਦੋਂ ਅਮਰੀਕਾ ’ਚ ਅਾਰਥਿਕ ਸੰਕਟ ਆਇਆ ਸੀ, ਉਸ ਸਮੇਂ ਔਰਤਾਂ ਦੇ ਮੁਕਾਬਲੇ ਪੁਰਸ਼ਾਂ ਨੇ ਸਭ ਤੋਂ ਜ਼ਿਆਦਾ ਨੌਕਰੀਆਂ ਗੁਆਈਆਂ ਸਨ। 2008 ਦੇ ਅਾਰਥਿਕ ਸੰਕਟ ’ਚ 2 ਸੈਕਟਰ ਕੰਸਟਰਕਸ਼ਨ ਅਤੇ ਮੈਨੂਫੈਕਚਰਿੰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ, ਜੋ ਪੁਰਸ਼ ਪ੍ਰਧਾਨ ਖੇਤਰ ਹੈ ਪਰ ਇਸ ਵਾਰ ਬਿਲਕੁਲ ਉਲਟਾ ਹੈ। ਡੋਏਪਕੇ ਕਹਿੰਦੇ ਹਨ ਕਿ ਇਸ ਮੰਦੀ ’ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਖੇਤਰ ਹਾਸਪਿਟੈਲਿਟੀ, ਰਿਟੇਲ ਅਤੇ ਟਰੈਵਲ ਹਨ ਅਤੇ ਇਨ੍ਹਾਂ ਖੇਤਰਾਂ ’ਚ ਜ਼ਿਆਦਾਤਰ ਔਰਤਾਂ ਕੰਮ ਕਰ ਰਹੀਆਂ ਹਨ। ਅਜਿਹੇ ’ਚ ਪ੍ਰਭਾਵਿਤ ਖੇਤਰਾਂ ’ਚ ਸਭ ਤੋਂ ਜ਼ਿਆਦਾ ਨੌਕਰੀ ਜਾਣ ਦਾ ਖਤਰਾ ਹੈ।

‘ਵਰਕ ਫਰਾਮ ਹੋਮ’ ਨਾਲ ਮਿਲ ਸਕਦੈ ਲਿੰਗ ਸਮਾਨਤਾ ਨੂੰ ਉਤਸ਼ਾਹ
ਮਾਹਿਰਾਂ ਮੁਤਾਬਕ ਵਰਕ ਪਲੇਸ ’ਚ ਔਰਤਾਂ ਅਤੇ ਪੁਰਸ਼ਾਂ ’ਚ ਕੰਮ ਅਤੇ ਸੈਲਰੀ ਦੇ ਮਾਮਲੇ ’ਚ ਹਮੇਸ਼ਾ ਭੇਦਭਾਵ ਵੇਖਿਆ ਜਾਂਦਾ ਰਿਹਾ ਹੈ। ਹਾਲਾਂਕਿ ‘ਵਰਕ ਫਰਾਮ ਹੋਮ’ ਇਸ ਫਾਸਲੇ ਨੂੰ ਵੀ ਖਤਮ ਕਰ ਸਕਦਾ ਹੈ। ਵਰਕ ਫਰਾਮ ਹੋਮ ਲਿੰਗ ਸਮਾਨਤਾ ਨੂੰ ਉਤਸ਼ਾਹ ਦੇ ਰਿਹਾ ਹੈ। ਮਾਹਿਰਾਂ ਮੁਤਾਬਕ ਵਰਕ ਕਲਚਰ ’ਚ ਇਹ ਨੀਤੀ ਲੰਬੇ ਸਮੇਂ ਤੱਕ ਕੰਮ ਕਰੇਗੀ।

ਕਰਨੇ ਹੋਣਗੇ ਇਹ ਉਪਾਅ
ਕੌਮਾਂਤਰੀ ਕਿਰਤ ਸੰਗਠਨ ਮੁਤਾਬਕ ਜੇਕਰ ਕ੍ਰਮਬੱਧ ਰੂਪ ਨਾਲ ਕੌਮਾਂਤਰੀ ਨੀਤੀਗਤ ਕਦਮ ਚੁੱਕੇ ਗਏ, ਜਿਵੇਂ ਕ‌ਿ 2008-09 ਦੀ ਮੰਦੀ ਦੌਰਾਨ ਹੋਇਆ ਸੀ, ਤਾਂ ਬੇਰੋਜ਼ਗਾਰੀ ਨੂੰ ਘੱਟ ਕੀਤਾ ਜਾ ਸਕਦਾ ਹੈ। ਵੱਡੇ ਪੈਮਾਨੇ ’ਤੇ ਕ੍ਰਮਬੱਧ ਉਪਾਅ ਕਰਨੇ ਹੋਣਗੇ ਤਾਂ ਕਿ ਕਾਰਜਸਥਲਾਂ ’ਤੇ ਵਰਕਰਾਂ ਦੀ ਸੁਰੱਖਿਆ ਹੋਵੇ, ਅਰਥਵਿਵਸਥਾ ਨੂੰ ਤੇਜ਼ੀ ਅਤੇ ਨੌਕਰੀਆਂ ਅਤੇ ਆਮਦਨ ਨੂੰ ਉਤਸ਼ਾਹ ਮਿਲੇ।


Karan Kumar

Content Editor

Related News