ਕੋਰੋਨਾ ਕਾਲ ਤੋਂ ਬਾਅਦ ਬਦਲ ਜਾਵੇਗਾ ਕਾਰੋਬਾਰ ਦਾ ਤਰੀਕਾ : ਬਿਲ ਗੇਟਸ

11/22/2020 6:36:50 PM

ਨਵੀਂ ਦਿੱਲੀ  — ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦਫਤਰ ਤੋਂ ਕਾਰੋਬਾਰੀ ਯਾਤਰਾ ਤੱਕ ਦੇ ਢੰਗ ਵਿਚ ਇੱਕ ਵੱਡਾ ਬਦਲਾਅ ਕਰਨ ਲਈ ਮਜਬੂਰ ਕੀਤਾ ਹੈ। ਮਾਈਕ੍ਰੋਸਾੱਫਟ ਦੇ ਸੰਸਥਾਪਕ ਬਿਲ ਗੇਟਸ ਦਾ ਕਹਿਣਾ ਹੈ ਕਿ ਵਾਇਰਸ ਦੇ ਖਤਮ ਹੋਣ ਤੋਂ ਬਾਅਦ ਵੀ ਸਥਿਤੀ ਪਹਿਲੇ ਵਰਗੀ ਨਹੀਂ ਹੋਵੇਗੀ। ਨਿਊਯਾਰਕ ਟਾਈਮਜ਼ ਦੀ ਇੱਕ ਕਾਨਫਰੰਸ ਵਿਚ ਇੱਕ ਇੰਟਰਵਿਊ ਦੌਰਾਨ ਗੇਟਸ ਨੇ ਕਿਹਾ ਕਿ ਭਵਿੱਖ ਵਿਚ ਕੰਮ ਕਰਨ ਦਾ ਢੰਗ ਪੂਰੀ ਤਰ੍ਹਾਂ ਬਦਲ ਗਿਆ ਹੋਵੇਗਾ। ਗੇਟਸ ਦੇ ਅਨੁਸਾਰ ਸਭ ਤੋਂ ਵੱਡੀ ਤਬਦੀਲੀ ਕੰਮ ਦੇ ਤਰੀਕਿਆਂ ਅਤੇ ਕਾਰੋਬਾਰੀ ਯਾਤਰਾ ਨੂੰ ਲੈ ਕੇ ਹੋਵੇਗੀ।

ਗੇਟਸ ਨੇ ਕਿਹਾ, 'ਮੇਰਾ ਅਨੁਮਾਨ ਹੈ ਕਿ 50% ਕਾਰੋਬਾਰੀ ਯਾਤਰਾ ਅਤੇ ਦਫਤਰ 'ਚ ਕੰਮ ਕਰਨ ਦੇ ਦਿਨ 30% ਤੱਕ ਘੱਟ ਹੋ ਜਾਣਗੇ।' ਗੇਟਸ ਨੇ ਕਿਹਾ ਕਿ ਕਾਰੋਬਾਰੀ ਪ੍ਰਸਤਾਵ 'ਤੇ ਗੱਲਬਾਤ ਕਰਨ ਲਈ ਸਰੀਰਕ ਰੂਪ ਵਿਚ ਇਕ-ਦੂਜੇ ਦੇ ਸਾਹਮਣੇ ਆਉਣਾ ਕੋਈ 'ਗੋਲਡ ਸਟੈਂਡਰਡ' ਨਹੀਂ ਰਹੇਗਾ। ਕੰਪਨੀਆਂ ਹੁਣ ਅਜਿਹੀਆਂ ਕਾਰੋਬਾਰੀ ਯਾਤਰਾਵਾਂ ਲਈ ਤਿਆਰ ਨਹੀਂ ਹੋਣਗੀਆਂ।

ਘਰੋਂ ਕੰਮ ਕਰਨ ਦੇ ਨਵੇਂ ਰੁਝਾਨ ਦੇ ਸੰਬੰਧ ਵਿਚ ਗੇਟਸ ਦਾ ਮੰਨਣਾ ਹੈ ਕਿ ਕੁਝ ਕੰਪਨੀਆਂ ਇਨ੍ਹਾਂ ਵਿੱਚੋਂ ਸਿਰਫ ਇੱਕ ਵਿਕਲਪ ਚੁਣਨ ਨੂੰ ਤਰਜੀਹ ਦੇਣਗੀਆਂ। ਉਸ ਨੇ ਟਵਿੱਟਰ ਦੀ ਉਦਾਹਰਣ ਵੀ ਦਿੱਤੀ। ਹਾਲ ਹੀ ਵਿਚ ਟਵਿੱਟਰ ਨੇ ਕਿਹਾ ਹੈ ਕਿ ਇਸਦੇ ਮੁਲਾਜ਼ਮ ਕਿਸੇ ਵੀ ਸਥਾਨ ਤੋਂ ਹਮੇਸ਼ਾ ਲਈ ਕੰਮ ਕਰ ਸਕਦੇ ਹਨ।

ਇਹ ਵੀ ਪੜ੍ਹੋ: ਹਾਸਰਸ ਕਲਾਕਾਰ ਭਾਰਤੀ ਸਿੰਘ ਤੋਂ ਬਾਅਦ NCB ਨੇ ਉਸ ਦੇ ਪਤੀ ਹਰਸ਼ ਨੂੰ ਵੀ ਕੀਤਾ ਗ੍ਰਿਫ਼ਤਾਰ

ਵਰਚੁਅਲ ਮੀਟਿੰਗ

ਹਾਲਾਂਕਿ ਗੇਟਸ ਨੇ ਇਨ੍ਹਾਂ ਵਰਚੁਅਲ ਮੀਟਿੰਗਾਂ ਦੇ ਦੂਜੇ ਪਹਿਲੂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵਰਚੁਅਲ ਮੀਟਿੰਗਾਂ ਵਿਚ ਕਿਸੇ ਨੂੰ ਵਿਅਕਤੀਗਤ ਰੂਪ ਨਾਲ ਜਾਣਨ ਦੀ ਸੰਭਾਵਨਾ ਘੱਟ ਜਾਵੇਗੀ। ਗੇਟਸ ਨੇ ਇਸ ਇੰਟਰਵਿਊ ਵਿਚ ਇਹ ਵੀ ਕਿਹਾ ਸੀ ਕਿ ਇਸ ਸਾਲ ਉਸਨੂੰ ਕੋਈ ਨਵਾਂ ਦੋਸਤ ਬਣਾਉਣ ਦਾ ਮੌਕਾ ਨਹੀਂ ਮਿਲਿਆ। ਵਰਚੁਅਲ ਮੀਟਿੰਗਾਂ ਲਈ ਵਰਤੇ ਗਏ ਸਾੱਫਟਵੇਅਰ ਵਿਚ ਵੀ ਵੱਡੀਆਂ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ।

ਕੰਮ ਕਰਨ ਦੇ ਨਵੇਂ ਤਰੀਕਿਆਂ ਦੀ ਭਾਲ ਕਰ ਰਹੀਆਂ ਹਨ ਕੰਪਨੀਆਂ

ਮਹੱਤਵਪੂਰਣ ਗੱਲ ਇਹ ਹੈ ਕਿ ਬਹੁਤ ਸਾਰੀਆਂ ਕੰਪਨੀਆਂ (ਖ਼ਾਸਕਰ ਤਕਨੀਕੀ ਖੇਤਰ ਦੀਆਂ ਕੰਪਨੀਆਂ) ਭਵਿੱਖ ਵਿਚ ਕੰਮ ਕਰਨ ਦੇ ਤਰੀਕਿਆਂ ਦੀ ਭਾਲ ਕਰ ਰਹੀਆਂ ਹਨ। ਇਸ ਸਾਲ ਕੋਵਿਡ-19 ਮਹਾਮਾਰੀ ਕਾਰਨ ਇਨ੍ਹਾਂ ਕੰਪਨੀਆਂ ਨੂੰ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਵਿਚ ਵੱਡਾ ਬਦਲਾਅ ਕਰਨਾ ਪਿਆ ਹੈ। ਟਵਿੱਟਰ ਇਕਲੌਤੀ ਕੰਪਨੀ ਨਹੀਂ ਹੈ ਜਿਹੜੀ ਕਿ ਆਪਣੇ ਕਰਮਚਾਰੀਆਂ ਨੂੰ ਕਿਤੇ ਵੀ ਕੰਮ ਕਰਨ ਦਾ ਮੌਕਾ ਦੇ ਰਹੀ ਹੈ।

ਇਹ ਵੀ ਪੜ੍ਹੋ:  ਰੇਮੇਡੀਸਵਿਰ ਦਵਾਈ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਨਹੀਂ ਵਰਤੀ ਜਾਣੀ ਚਾਹੀਦੀ : WHO

ਮਾਈਕਰੋਸਾਫਟ ਹਾਈਬ੍ਰਿਡ ਕੰਮ ਵਾਲੀ ਥਾਂ ਵੱਲ ਵਧ ਰਿਹੈ

ਸਲੈਕ, ਸਟਰਾਈਪ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਹੈੱਡਕੁਆਰਟਰਾਂ ਨਾਲ ਸਥਾਪਤ ਹੋ ਸਕਦੇ ਹਨ। ਮਾਈਕ੍ਰੋਸਾੱਫਟ ਦਾ ਕਹਿਣਾ ਹੈ ਕਿ ਇਸ ਦੇ ਕਰਮਚਾਰੀ 'ਹਾਈਬ੍ਰਿਡ ਵਰਕਪਲੇਸ' ਮਾਡਲ 'ਤੇ ਸ਼ਿਫਟ ਹੋਣਗੇ। ਇਸ ਦੇ ਤਹਿਤ ਉਨ੍ਹਾਂ ਨੂੰ ਹਫ਼ਤੇ ਵਿਚ ਅੱਧੇ ਦਿਨ ਕੰਮ ਕਰਨਾ ਪਏਗਾ। ਬਾਕੀ ਦਿਨ ਉਹ ਕਿਸੇ ਵੀ ਸਥਾਨ ਤੋਂ ਕੰਮ ਕਰਨ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ:  SBI ਨੇ ਆਪਣੇ ਖ਼ਾਤਾਧਾਰਕਾਂ ਨੂੰ ਕੀਤਾ ਸੁਚੇਤ, ਅੱਜ ਨਹੀਂ ਉਪਲਬਧ ਹੋਣਗੀਆਂ ਇਹ ਸਹੂਲਤਾਂ


Harinder Kaur

Content Editor

Related News