ਕੋਰੋਨਾ ਕਾਰਣ ਮਹਿੰਗੀਆਂ ਹੋਣਗੀਆਂ TV., ਫਰਿੱਜ ਸਮੇਤ ਕਈ ਚੀਜ਼ਾਂ

Thursday, Apr 09, 2020 - 02:20 AM (IST)

ਕੋਰੋਨਾ ਕਾਰਣ ਮਹਿੰਗੀਆਂ ਹੋਣਗੀਆਂ TV., ਫਰਿੱਜ ਸਮੇਤ ਕਈ ਚੀਜ਼ਾਂ

ਨਵੀਂ ਦਿੱਲੀ (ਇੰਟ.)-ਚੀਨ ਦੇ ਕੋਰੋਨਾ ਵਾਇਰਸ ਦੇ ਖਤਰੇ ਤੋਂ ਉਭਰਨ ਦੀਆਂ ਖਬਰਾਂ ਦਰਮਿਆਨ ਇਕ ਹੋਰ ਅਜਿਹੀ ਖਬਰ ਆ ਰਹੀ ਹੈ, ਜੋ ਭਾਰਤ ਨੂੰ ਡਰਾ ਰਹੀ ਹੈ। ਇਹ ਖਬਰ ਹੈ ਚੀਨੀ ਸਪਲਾਇਰਾਂ ਵੱਲੋਂ ਕੰਜ਼ਿਊਮਰ ਡਿਊਰੇਬਲਸ ਨਾਲ ਜੁਡ਼ੇ ਸਾਮਾਨ ਦੀ ਕੀਮਤ ਵਧਾਉਣ ਦੀ। ਇਸ ਨਾਲ ਭਾਰਤ ਵਰਗੇ ਦੇਸ਼ ਦੇ ਨਿਰਮਾਤਾਵਾਂ ਨੂੰ ਆਪਣੇ ਉਤਪਾਦ ਦਾ ਮੁੱਲ ਵਧਾਉਣ ਲਈ ਮਜਬੂਰ ਹੋਣਾ ਪਵੇਗਾ ਕਿਉਂਕਿ ਇਥੋਂ ਦੇ ਉਤਪਾਦਕ 70 ਫੀਸਦੀ ਤੱਕ ਕੱਚਾ ਮਾਲ ਚੀਨ ਤੋਂ ਮੰਗਵਾਉਂਦੇ ਹਨ।

ਉਦਯੋਗ ਸੰਗਠਨ ਫਿੱਕੀ ਨੇ ਭਾਰਤ ਸਰਕਾਰ ਨੂੰ ਦਿੱਤੇ ਇਕ ਪ੍ਰੈਜ਼ੈਂਟੇਸ਼ਨ ’ਚ ਕਿਹਾ ਹੈ ਕਿ ਚੀਨ ਦੇ ਸਪਲਾਇਰਾਂ ਨੇ ਟੈਲੀਵਿਜ਼ਨ ਪੈਨਲ ਦੀਆਂ ਕੀਮਤਾਂ ’ਚ ਜਿੱਥੇ 15 ਫੀਸਦੀ ਦਾ ਵਾਧਾ ਕੀਤਾ ਹੈ, ਉਥੇ ਹੀ ਕੰਪੋਨੈਂਟ ਦੀ ਕੀਮਤ ’ਚ 2 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਨਾ ਸਿਰਫ ਘਰਾਂ ’ਚ ਕੰਮ ਆਉਣ ਵਾਲੇ ਸਾਮਾਨ ਦੀ ਕੀਮਤ ਵਧ ਜਾਵੇਗੀ, ਸਗੋਂ ਟੀ. ਵੀ., ਫਰਿਜ, ਏ. ਸੀ., ਵਾਸ਼ਿੰਗ ਮਸ਼ੀਨ ਬਣਾਉਣਾ ਸਭ ਮਹਿੰਗਾ ਹੋ ਜਾਵੇਗਾ। ਇਸ ਕਾਰਣ ਲਾਕਡਾਊਨ ਤੋਂ ਨਿਕਲਣ ਤੋਂ ਬਾਅਦ ਵੀ ਭਾਰਤੀ ਅਰਥਵਿਵਸਥਾ ਨੂੰ ਇਕ ਅਲੱਗ ਤਰ੍ਹਾਂ ਦੀ ਦਿੱਕਤ ਨਾਲ ਜੂਝਣਾ ਹੋਵੇਗਾ।


author

Karan Kumar

Content Editor

Related News