ਕੋਰੋਨਾ ਵਾਇਰਸ : ਮਾਰੂਤੀ ਸੁਜ਼ੂਕੀ ਨੇ ਗੁੜਗਾਓਂ, ਮਾਨੇਸਰ ਪਲਾਂਟ ‘ਚ ਉਤਪਾਦਨ ''ਤੇ ਰੋਕ ਲਾਈ

03/22/2020 6:19:41 PM

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਗੁੜਗਾਓਂ ਅਤੇ ਦਿੱਲੀ ਦੇ ਨੇੜੇ ਮਾਨੇਸਰ ਵਿਚ ਆਪਣੀਆਂ ਫੈਕਟਰੀਆਂ ਵਿਚ ਉਤਪਾਦਨ ਬੰਦ ਕਰ ਦਿੱਤਾ ਹੈ। ਕੰਪਨੀ ਨੇ ਐਤਵਾਰ ਨੂੰ ਕਿਹਾ ਕਿ ਇਹ ਫੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਲਿਆ ਗਿਆ ਹੈ। ਕੰਪਨੀ ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਉਹ ਗੁੜਗਾਓਂ ਅਤੇ ਮਾਨੇਸਰ (ਹਰਿਆਣਾ) ਵਿਚ ਆਪਣੀਆਂ ਫੈਕਟਰੀਆਂ ਵਿਚ ਉਤਪਾਦਨ ਅਤੇ ਦਫ਼ਤਰ ਦਾ ਕੰਮ ਤੁਰੰਤ ਪ੍ਰਭਾਵ ਨਾਲ ਬੰਦ ਕਰ ਰਹੀ ਹੈ।ਇਹ ਰੋਕ ਅਗਲੇ ਨੋਟਿਸ ਤੱਕ ਜਾਰੀ ਰਹੇਗੀ।

ਕੰਪਨੀ ਨੇ ਕਿਹਾ ਕਿ ਰੋਹਤਕ ਵਿੱਚ ਉਸ ਦੇ ਰਿਸਰਚ ਅਤੇ ਵਿਕਾਸ ਕੇਂਦਰ ਵਿੱਚ ਵੀ ਕੰਮ ਰੋਕਿਆ ਜਾਵੇਗਾ। ਕੰਪਨੀ ਨੇ ਕਿਹਾ ਹੈ ਕਿ ਕੰਮ ਦੀ ਪਾਬੰਦੀ ਦੀ ਇਹ ਮਿਆਦ ਸਰਕਾਰ ਦੀ ਨੀਤੀ 'ਤੇ ਨਿਰਭਰ ਕਰੇਗੀ। ਗੁੜਗਾਉਂ ਅਤੇ ਮਾਨੇਸਰ ਵਿਚ ਕੰਪਨੀ ਦੀਆਂ ਦੋ ਫੈਕਟਰੀਆਂ ਹਨ। ਇੱਥੇ ਕੁਲ ਮਿਲਾ ਕੇ 15 ਲੱਖ ਕਾਰਾਂ ਹਰ ਸਾਲ ਬਣਦੀਆਂ ਹਨ।

ਉੱਥੇ ਹੀ ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਨੇ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ‘ਚ ਆਪਣੇ ਸਾਰੇ ਪਲਾਂਟ 31 ਮਾਰਚ, 2020 ਤਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕਾਰ ਬਣਾਉਣ ਵਾਲੀ ਕੰਪਨੀ ਫੀਏਟ ਨੇ ਵੀ ਮਹੀਨੇ ਦੇ ਅੰਤ ਤਕ ਦੇਸ਼ ਵਿਚ ਨਿਰਮਾਣ ਪਲਾਂਟ ਬੰਦ ਰੱਖਣ ਦਾ ਐਲਾਨ ਕੀਤਾ ਹੈ।


Sanjeev

Content Editor

Related News