ਕੋਰੋਨਾ ਦੇਸ਼ ’ਚ ਲਿਆ ਸਕਦਾ ਹੈ ਆਰਥਿਕ ‘ਐਮਰਜੈਂਸੀ’, FICCI ਨੇ ਦੱਸਿਆ ਕੰਪਨੀਆਂ ਦਾ ਹਾਲ

03/20/2020 4:35:10 PM

ਬਿਜ਼ਨੈਸ ਡੈਸਕ— ਭਾਰਤ ਦੀਆਂ 50 ਫੀਸਦੀ ਤੋਂ ਵੱਧ ਕੰਪਨੀਆਂ ਨੂੰ ਲਗਦਾ ਕਿ ਕੋਰੋਨਾ ਵਾਇਰਸ (ਕੋਵਿਡ-19) ਦੀ ਮਾਰ ਦੇ ਮੱਦੇਨਜ਼ਰ ਉਨ੍ਹਾਂ ਦਾ ਪਰਿਚਾਲਨ ਪ੍ਰਭਾਵਿਤ ਹੋਵੇਗਾ ਅਤੇ ਕਰੀਬ 80 ਫੀਸਦੀ ਦੇ ਨਕਦੀ ਪ੍ਰਵਾਹ ’ਚ ਕਮੀ ਆਈ ਹੈ। ਉਦਯੋਗ ਸੰਗਠਨ ਫਿੱਕੀ ਦੇ ਇਸ ਸਰਵੇਖਣ ਦੇ ਮੁਤਾਬਕ ਇਸ ਮਹਾਮਾਰੀ ਨੇ ਦੇਸ਼ ਦੀ ਅਰਥਵਿਵਸਥਾ ਲਈ ਨਵੀਂ ਚੁਣੌਤੀ ਪੇਸ਼ ਕੀਤੀ ਹੈ ਅਤੇ ਇਸ ਨਾਲ ਮੰਗ ਅਤੇ ਸਪਲਾਈ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।

ਭਾਰਤ ਪਹਿਲਾਂ ਹੀ ਵਾਧਾ ਦਰ ’ਚ ਕਮੀ ਦਾ ਸਾਹਮਣਾ ਕਰ ਰਿਹਾ ਹੈ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਅਰਥਵਿਵਸਥਾ 4.7 ਫੀਸਦੀ ਦੀ ਦਰ ਨਾਲ ਵਧੀ, ਜੋ 6 ਸਾਲ ’ਚ ਸਭ ਤੋਂ ਘੱਟ ਸੀ। ਫਿੱਕੀ ਨੇ ਕਿਹਾ ਕਿ 53 ਫੀਸਦੀ ਭਾਰਤੀ ਕੰਪਨੀਆਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਕਾਰੋਬਾਰ ਪ੍ਰਭਾਵਿਤ ਹੋਇਆ ਹੈ। 

PunjabKesariਫਿੱਕੀ ਨੇ ਕਿਹਾ ਕਿ ਕਾਰੋਬਾਰ ਅਤੇ ਲੋਕਾਂ ਨੂੰ ਸੰਕਟ ਤੋਂ ਨਜਿੱਠਣ ’ਚ ਮਦਦ ਕਰਨ ਲਈ ਮੁਦਰਾ, ਦੇਸ਼ ਦੇ ਖਜ਼ਾਨੇ ਅਤੇ ਵਿੱਤੀ ਬਾਜ਼ਾਰ ਨੂੰ ਮਿਲਾਉਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਇਸ ਨੀਤੀ ’ਤੇ ਭਾਰਤੀ ਉਦਯੋਗ ਅਤੇ ਅਰਥਵਿਵਸਥਾ ਨੂੰ ਸਮਰਥਨ ਦੇਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਬਚਾਉਣ ਲਈ ਨਵੀਂ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ।


Tarsem Singh

Content Editor

Related News